
ਬਾਲ ਕਿਸ਼ਨ
ਫਿਰੋਜਪੁਰ, 9 ਅਪ੍ਰੈਲ- ਨਨਕਾਣਾ ਸਾਹਿਬ ਵਿਸਾਖੀ ਮਨਾਉਣ ਲਈ ਜਥਾ 10 ਅਪ੍ਰੈਲ ਨੂੰ ਅਟਾਰੀ ਵਾਹਗਾ ਬਾਰਡਰ ਰਾਹੀ ਜਾਵੇਗਾ, ਵਿਸ਼ਵ ਭਾਈ ਮਰਦਾਨਾ ਸੋਸਾਇਟੀ ਦੇ ਜਥੇ ਦੀ ਅਗਵਾਈ ਜਗਜੀਤ ਸਿੰਘ ਭੁੱਲਰ ਕਰਣਗੇ। ਇਸ ਗਲ ਦੀ ਜਾਣਕਾਰੀ ਦਿੰਦੇ ਹੋਏ ਸੋਸਾਇਟੀ ਆਗੂ ਹਰਜੀਤ ਸਿੰਘ ਧਾਲੀਵਾਲ ਨੇ ਆਖਿਆ ਕਿ ਸੋਸਾਇਟੀ ਨੂੰ ਪਾਕਿਸਤਾਨ ਹਾਈ ਕਮਿਸ਼ਨਰ ਵਲੋ 694 ਵਿਚੋ 694 ਵੀਜੇ ਦਿਤੇ ਗਏ ਸਨ ਇਹ ਜਥਾ ਸੋਸਾਇਟੀ ਪ੍ਰਧਾਨ ਜਗਜੀਤ ਸਿੰਘ ਭੁੱਲਰ ਦੀ ਅਗਵਾਈ ਵਿਚ ਜਾਵੇਗਾ । ਇਸ ਵਾਰ ਸੰਗਤ ਜਿਆਦਾ ਹੋਣ ਕਰਕੇ ਜਥਾ ਦੋ ਗਰੁਪਾ ਵਿਚ ਵੰਡਕੇ ਜਾਵੇਗਾ 3250 ਯਾਤਰੀ ਪਹਿਲਾ ਪੰਜਾ ਸਾਹਿਬ ਜਾਣਗੇ ਬਾਕੀ 3250 ਯਾਤਰੀ ਕਰਤਾਰਪੁਰ ਸਾਹਿਬ ਜਾਣਗੇ। ਸਾਰੇ ਯਾਤਰੂ 13 ਅਪ੍ਰੈਲ ਸ਼ਾਮ ਨੂੰ ਨਨਕਾਣਾ ਸਾਹਿਬ ਇਕਠੇ ਹੋਣਗੇ। ਮੁੱਖ ਪ੍ਰੋਗਰਾਮ ਪੰਜਾ ਸਾਹਿਬ ਦੀ ਬਜਾਏ ਨਨਾਕਣਾ ਸਾਹਿਬ ਹੋਵੇਗਾ। ਜਥਾ 19 ਅਪ੍ਰੈਲ ਨੂੰ ਭਾਰਤ ਵਾਪਸ ਪਰਤ ਆਵੇਗਾ। ਜਥੇ ਨਾਲ ਸੋਸਾਇਟੀ ਦੇ ਪੁਰਣੇ ਮੈਬਂਰ ਦਰਸ਼ਨ ਲਾਲ ਹੀਰਾ ਵੀ ਜਾ ਰਹੇ ਹਨ।



