National

2023 ਗੰਗਾਨਗਰ ਕਤਲ ਕਾਂਡ ਦੇ ਦੋਸ਼ੀ ਸਮੇਤ ਦੋ ਗ੍ਰਿਫ਼ਤਾਰ, ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਮੋਹਾਲੀ ਤੋਂ ਕੀਤੀ ਗ੍ਰਿਫ਼ਤਾਰੀ

ਐਸ.ਐਸ. ਨਗਰ, 8 ਅਪਰੈਲ-ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਮੋਹਾਲੀ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਰੋਹਿਤ ਗੋਦਾਰਾ ਲਈ ਕੰਮ ਕਰਨ ਵਾਲੇ ਦੋ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਬਦਮਾਸ਼ਾਂ ਕੋਲੋਂ ਪੁਲਿਸ ਨੇ .32 ਬੋਰ ਦੀ ਕੈਲੀਬਰ ਪਿਸਤੌਲ ਅਤੇ 7 ਕਾਰਤੂਸ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਬਦਮਾਸ਼ਾਂ ਦੀ ਪਛਾਣ ਜਸ਼ਨ ਸੰਧੂ ਅਤੇ ਗੁਰਸੇਵਕ ਸਿੰਘ ਵਜੋਂ ਹੋਈ ਹੈ। ਜਸ਼ਨ ਸੰਧੂ 2023 ਵਿਚ ਰਾਜਸਥਾਨ ਦੇ ਗੰਗਾਨਗਰ ਵਿਚ ਹੋਏ ਕਤਲ ਕਾਂਡ ਵਿਚ ਸ਼ਾਮਲ ਸੀ। ਪੁਲਿਸ ਲਗਾਤਾਰ ਇਸ ਦਾ ਪਿੱਛਾ ਕਰ ਰਹੀ ਸੀ, ਪਰ ਇਹ ਵਿਦੇਸ਼ ਭੱਜ ਗਿਆ ਸੀ। ਵਿਦੇਸ਼ ਵਿਚ ਆਪਣੇ ਠਿਕਾਣੇ ਬਦਲਣ ਲਈ ਇਹ ਜਾਰਜੀਆ, ਅਜ਼ਰਬਾਈਜਾਨ, ਸਾਊਦੀ ਅਰਬ ਅਤੇ ਦੁਬਈ ਵਿਚ ਰਿਹਾ ਸੀ। ਕੁੱਝ ਸਮਾਂ ਪਹਿਲਾਂ ਇਹ ਦੁਬਈ ਤੋਂ ਨੇਪਾਲ ਅਤੇ ਨੇਪਾਲ ਤੋਂ ਭਾਰਤ ਪਹੁੰਚਿਆ ਸੀ। ਪੰਜਾਬ ਪੁਲਿਸ ਦੀ ਟੀਮ ਨੇ ਖ਼ੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਹੈ। ਪੁਲਿਸ ਹੁਣ ਦੋਵਾਂ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਦੇ ਨਿਸ਼ਾਨੇ ‘ਤੇ ਉਹ ਲੋਕ ਵੀ ਹਨ, ਜੋ ਮੋਹਾਲੀ ਵਿਚ ਉਨ੍ਹਾਂ ਦੀ ਮਦਦ ਕਰ ਰਹੇ ਸਨ। ਇਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਪੁਲਿਸ ਉਨ੍ਹਾਂ ਲੋਕਾਂ ਵਿਰੁੱਧ ਵੀ ਕਾਰਵਾਈ ਕਰੇਗੀ।

ਪੰਜਾਬ ਡੀ ਜੀ ਪੀ ਨੇ ਦਿੱਤੀ ਜਾਣਕਾਰੀ

ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਇਨ੍ਹਾਂ ਦੋਵਾਂ ਬਦਮਾਸ਼ਾਂ ਦੀ ਗ੍ਰਿਫ਼ਤਾਰ ਬਾਰੇ ਇੰਟਰਨੈੱਟ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਹੈ।ਡੀ ਜੀ ਪੀ ਨੇ ਦੱਸਿਆ ਕਿ ਇਹ ਦੋਵੇਂ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਰੋਹਿਤ ਗੋਦਾਰਾ ਲਈ ਕੰਮ ਕਰਦੇ ਸਨ। ਇਹ ਉਨ੍ਹਾਂ ਦੇ ਕਹਿਣ ‘ਤੇ ਪੰਜਾਬ ਦੇ ਨਾਲ-ਨਾਲ ਹੋਰ ਰਾਜਾਂ ਵਿਚ ਵੀ ਅਪਰਾਧਿਕ ਘਟਨਾਵਾਂ ਅੰਜਾਮ ਦਿੰਦੇ ਸਨ। ਇਹ ਦੋਵੇਂ ਦੋਸ਼ੀ ਟਾਰਗੈਟ ਕਿਲਿੰਗ ਦੀਆਂ ਵਾਰਦਾਤਾਂ ਵਿਚ ਸ਼ਾਮਲ ਹਨ। ਇਨ੍ਹਾਂ ਤੋਂ ਪੁੱਛਗਿੱਛ ਵਿਚ ਕੁੱਝ ਵਿਦੇਸ਼ੀ ਹਵਾਲਾ ਆਪ੍ਰੇਟਰਾਂ, ਟਰੈਵਲ ਏਜੰਟਾਂ ਅਤੇ ਵਿਦੇਸ਼ਾਂ ਵਿਚ ਲੁਕੇ ਫ਼ਰਾਰ ਗੈਂਗਸਟਰਾਂ ਦੇ ਠਿਕਾਣਿਆਂ ਬਾਰੇ ਵੀ ਅਹਿਮ ਜਾਣਕਾਰੀ ਮਿਲੀ ਹੈ, ਜਿਸ ‘ਤੇ ਪੁਲਿਸ ਹੁਣ ਕਾਰਵਾਈ ਕਰ ਰਹੀ ਹੈ। ਇਹ ਦੋਵੇਂ ਬਦਮਾਸ਼ ਪੰਜਾਬ ਅਤੇ ਦਿੱਲੀ ਵਿਚ ਕੁੱਝ ਵਾਰਦਾਤਾਂ ਅੰਜਾਮ ਦੇਣ ਵਾਲੇ ਸਨ, ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Related Articles

Leave a Reply

Your email address will not be published. Required fields are marked *

Back to top button