Punjab

ਵੱਡੀ ਖ਼ਬਰ: ਪੰਜਾਬ ‘ਚ ਹੁਣ ਇਸ ਸਰਹੱਦੀ ਪੁਲਿਸ ਚੌਂਕੀ ਨੇੜੇ ਧਮਾਕਾ! ਲੋਕਾਂ ‘ਚ ਡਰ ਦਾ ਮਾਹੌਲ

ਬਟਾਲਾ, 7 ਅਪ੍ਰੈਲ 2025 ਬਟਾਲਾ ਵਿੱਚ ਸਥਿਤ ਕਿਲ੍ਹਾ ਲਾਲ ਸਿੰਘ ਥਾਣੇ ਦੇ ਨੇੜੇ ਦੇਰ ਰਾਤ ਇੱਕ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ। ਇਸ ਘਟਨਾ ਦੀ ਜਾਣਕਾਰੀ ਸਵੇਰੇ ਪਤਾ ਲੱਗਣ ‘ਤੇ ਪੁਲਿਸ ਨੇ ਤੁਰੰਤ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ। ਪਰ, ਹਾਲੇ ਤੱਕ ਕਿਸੇ ਵੀ ਪੁਲਿਸ ਅਧਿਕਾਰੀ ਨੇ ਇਸ ਧਮਾਕੇ ਸਬੰਧੀ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ। ਜਾਣਕਾਰੀ ਮੁਤਾਬਕ, ਥਾਣੇ ਦੇ ਸਾਹਮਣੇ ਤੋਂ ਵਗਦੀ ਨਹਿਰ ਦੇ ਦੂਜੇ ਪਾਸੇ ਤੋਂ ਇਹ ਆਵਾਜ਼ ਸੁਣਾਈ ਦਿੱਤੀ। ਇਸ ਧਮਾਕੇ ਦੀ ਜਿੰਮੇਵਾਰੀ ਕਥਿਤ ਤੌਰ ਤੇ ਬੱਬਰ ਖਾਲਸਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਲਈ ਹੈ। ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਾਤ ਦੇ ਸਮੇਂ ਰਾਕਟ ਲਾਂਚਰ ਦੀ ਵਰਤੋਂ ਕਰਕੇ ਕਿਲ੍ਹਾ ਲਾਲ ਸਿੰਘ ਥਾਣੇ ਨੇੜੇ ਹਮਲਾ ਕੀਤਾ ਗਿਆ ਹੈ। ਇਸ ਹਮਲੇ ਦੀ ਜਿੰਮੇਵਾਰੀ ਹੈਪੀ ਪਛੀਆ, ਮੰਨੂ ਅਗਵਾਨ ਅਤੇ ਗੋਪੀ ਨਵਾਂਸ਼ਹਿਰੀਆ ਨੇ ਲਈ ਹੈ। ਉਹਨਾਂ ਨੇ ਕਿਹਾ ਕਿ ਇਹ ਹਮਲਾ ਉਹਨਾਂ ਸਿੰਘਾਂ ਦਾ ਬਦਲਾ ਹੈ, ਜਿਨ੍ਹਾਂ ਨੂੰ ਯੂਪੀ ਦੇ ਪੀਲੀਭੀਤ ਅਤੇ ਬਟਾਲਾ ਵਿੱਚ ਮੁਕਾਬਲੇ ਦੌਰਾਨ ਸ਼ਹੀਦ ਕੀਤਾ ਗਿਆ। ਇਸ ਘਟਨਾ ਬਾਅਦ ਪੁਲਿਸ ਨੇ ਖੇਤਰ ਵਿੱਚ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ। ਨਹਿਰ ਦੇ ਦੂਜੇ ਪਾਸੇ ਧਮਾਕੇ ਦੀ ਸਥਿਤੀ ਨੂੰ ਜਾਂਚਣ ਲਈ ਟੀਮਾਂ ਮੌਜੂਦ ਹਨ। ਪਰ, ਅਜੇ ਤੱਕ ਕਿਸੇ ਵੀ ਅਧਿਕਾਰੀ ਨੇ ਧਮਾਕੇ ਦੀ ਪੁਸ਼ਟੀ ਜਾਂ ਵਿਸਥਾਰ ਨਹੀਂ ਦਿੱਤਾ।

Related Articles

Leave a Reply

Your email address will not be published. Required fields are marked *

Back to top button