
ਫਿਰੋਜ਼ਪੁਰ, 6 ਅਪਰੈਲ-ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੇ ਵੱਖ ਵੱਖ ਥਾਵਾਂ ਤੋਂ 1 ਕਿਲੋ 198 ਗ੍ਰਾਮ ਹੈਰੋਇਨ, ਇਕ ਪਿਸਟਲ 32 ਬੋਰ ਨਾਜਾਇਜ਼ ਸਮੇਤ 2 ਮੈਗਜ਼ੀਨ 32 ਬੋਰ, 9 ਰੋਂਦ 32 ਬੋਰ ਜ਼ਿੰਦਾ, 8 ਕਾਰਤੂਸ ਐੱਮਐੱਮ ਜਿੰਦਾ ਅਤੇ ਇਕ ਗੱਡੀ ਫਾਰਚੂਨਰ ਸਮੇਤ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਵੱਖ ਵੱਖ ਥਾਣਿਆਂ ਵਿਚ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਕੁੱਲਗੜ੍ਹੀ ਦੇ ਇੰਸਪੈਕਟਰ ਐੱਸਐੱਚਓ ਗੁਰਮੀਤ ਸਿੰਘ ਦੀ ਆਗਵਾਈ ’ਚ ਪੁਲਿਸ ਪਾਰਟੀ ਨੇ ਨੇੜੇ ਰੇਲਵੇ ਫਾਟਕ ਪਿੰਡ ਮੋਹਕਮ ਖਾਂ ਵਾਲਾ ਗੱਡੀ (ਡੀਐੱਲ 3 ਸੀ ਬੀਐੱਮ 5639) ’ਚ ਸਵਾਰ ਰਾਜਨ ਉਰਫ ਸਾਗਰ ਉਰਫ ਸੱਗੀ ਵਾਸੀ ਲੇਲੀ ਵਾਲਾ, ਅਭਿਸ਼ੇਕ ਉਰਫ ਨਿੱਕਾ ਵਾਸੀ ਮਹਿਲ ਸਿੰਘ ਵਾਲਾ, ਅਜੈ ਵਾਸੀ ਲੇਲੀ ਵਾਲਾ, ਗੁਰਮੇਲ ਸਿੰਘ ਉਰਫ ਸਨਮ ਵਾਸੀ ਸ਼ੇਰਖਾਂ ਦੀ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲਈ। ਪੁਲਿਸ ਨੇ ਦੱਸਿਆ ਕਿ ਰਾਜਨ ਪਾਸੋਂ 260 ਗ੍ਰਾਮ ਹੈਰੋਇਨ, ਅਭੀਸ਼ੇਕ ਪਾਸੋਂ 797 ਗ੍ਰਾਮ ਹੈਰੋਇਨ ਕੁੱਲ 1057 ਗ੍ਰਾਮ ਹੈਰੋਇਨ, ਅਜੈ ਪਾਸੋਂ ਇਕ ਪਿਸਟਲ 32 ਬੋਰ ਨਾਜਾਇਜ਼ ਸਮੇਤ 2 ਮੈਗਜ਼ੀਨ 32 ਬੋਰ, 9 ਰੋਂਦ 32 ਬੋਰ ਜ਼ਿੰਦਾ, 8 ਕਾਰਤੂਸ 9 ਐੱਮਐੱਮ ਜਿੰਦਾ ਬਰਾਮਦ ਹੋਈ। ਥਾਣਾ ਮਮਦੋਟ ਪੁਲਿਸ ਦੇ ਐੱਸਆਈ ਸੁਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਨੇ ਸੀਮਾ ਰਾਣੀ ਵਾਸੀ ਚੱਕ ਖੁੰਡ ਵਾਲਾ ਥਾਣਾ ਸਦਰ ਜਲਾਲਾਲਬਾਦ, ਜ਼ਿਲ੍ਹਾ ਫਾਜ਼ਿਲਕਾ, ਹਰਪ੍ਰੀਤ ਸਿੰਘ ਉਰਫ ਕ੍ਰਿਸ਼ਨ ਵਾਸੀ ਘੋੜਾ ਚੱਕ ਰੋਡ ਨੇੜੇ ਕਿਲਾ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ ਕੋਲੋਂ 101 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਹੀ ਸਹਾਇਕ ਥਾਣੇਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਨੇ ਦਾਣਾ ਮੰਡੀ ਮਮਦੋਟ ਕੋਲ ਸਰਬਜੀਤ ਸਿੰਘ ਉਰਫ ਵਿਜੈ ਵਾਸੀ ਲੱਖੋਕੇ ਬਹਿਰਾਮ, ਵਿਕਰਮ ਉਰਫ ਵਿੱਕੀ ਵਾਸੀ ਨਵਾਂ ਕਿਲਾ ਥਾਣਾ ਲੱਖੋਕੇ ਬਹਿਰਾਮ ਕੋਲੋਂ 40 ਗ੍ਰਾਮ ਹੈਰੋਇਨ ਬਰਾਮਦ ਕੀਤੀ।



