Punjab

ਸੇਵਾਮੁਕਤ ਕਰਨਲ ਨਾਲ 3.41 ਕਰੋੜ ਦੀ ਠੱਗੀ, ਠੱਗਾਂ ਨੇ ਫਰਜ਼ੀ ਈਡੀ ਅਧਿਕਾਰੀ ਬਣ ਕੇ ਘਰ ‘ਚ 10 ਦਿਨ ਰੱਖਿਆ ਨਜ਼ਰਬੰਦ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 3 ਅਪ੍ਰੈਲ-ਚੰਡੀਗੜ੍ਹ ਦੇ ਸੈਕਟਰ-2 ਵਾਸੀ ਇਕ ਸੇਵਾਮੁਕਤ ਕਰਨਲ ਨੂੰ ਦੇਸ਼ਧ੍ਰੋਹ ਦੇ ਕੇਸ ’ਚ ਫਸਾਉਣ ਦੀ ਧਮਕੀ ਦੇ ਕੇ ਫਰਜ਼ੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਾ ਅਧਿਕਾਰੀ ਦੱਸ ਕੇ 3.41 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗਾਂ ਨੇ ਸੇਵਾਮੁਕਤ ਕਰਨਲ ਨੂੰ 10 ਦਿਨਾਂ ਤੱਕ ਘਰ ’ਚ ਨਜ਼ਰਬੰਦ ਰੱਖਿਆ ਅਤੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਪੈਸੇ ਕਢਵਾਉਂਦੇ ਰਹੇ। ਪੀੜਤ ਨੇ ਸੈਕਟਰ-17 ਦੇ ਸਾਈਬਰ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ। ਸੇਵਾਮੁਕਤ ਕਰਨਲ ਦਲੀਪ ਸਿੰਘ ਬਾਜਵਾ ਨੇ ਦੱਸਿਆ ਕਿ 18 ਮਾਰਚ ਨੂੰ ਉਨ੍ਹਾਂ ਨੂੰ ਵ੍ਹਾਟਸਐਪ ਤੇ ਕਾਲ ਆਈ। ਜਿਸ ਚ ਕਾਲਰ ਨੇ ਆਪਣੀ ਪਛਾਣ ਈਡੀ ਦੇ ਸੀਨੀਅਰ ਅਧਿਕਾਰੀ ਵਜੋਂ ਕਰਵਾਈ। ਉਸ ਨੇ ਕਿਹਾ ਕਿ ਉਸ ਦਾ ਕੇਨਰਾ ਬੈਂਕ ਖਾਤਾ ਮੁੰਬਈ ’ਚ ਮਨੀ ਲਾਂਡਰਿੰਗ ਮਾਮਲੇ ’ਚ ਸ਼ਾਮਲ ਪਾਇਆ ਗਿਆ ਹੈ। ਜਦੋਂ ਕਰਨਲ ਨੇ ਇਸ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ, ਤਾਂ ਠੱਗਾਂ ਨੇ ਉਸ ਨੂੰ ਮਨਾਉਣ ਲਈ ਇਕ ਵੀਡੀਓ ਕਾਲ ਰਾਹੀਂ ਉਸ ਦੇ ਨਾਮ ਦਾ ਇਕ ਜਾਅਲੀ ਡੈਬਿਟ ਕਾਰਡ ਦਿਖਾਇਆਇੰਨਾ ਹੀ ਨਹੀਂ ਵ੍ਹਾਟਸਐਪ ਤੇ ਸੁਪਰੀਮ ਕੋਰਟ ਦੇ ਫਰਜ਼ੀ ਹੁਕਮਾਂ ਦੀਆਂ ਕਾਪੀਆਂ ਵੀ ਭੇਜੀਆਂ ਗਈਆਂ। ਇਸ ਤੋਂ ਇਲਾਵਾ ਸਾਈਬਰ ਠੱਗਾਂ ਨੇ ਬਜ਼ੁਰਗ ਜੋੜੇ ਨੂੰ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਕਿਸੇ ਨੂੰ ਦੱਸਿਆ ਤਾਂ ਉਨ੍ਹਾਂ ਦਾ ਪਰਿਵਾਰ ਤਬਾਹ ਕਰ ਦਿੱਤਾ ਜਾਵੇਗਾ, ਕਿਉਂਕਿ ਨਰੇਸ਼ ਗੋਇਲ ਨੇ ਪਹਿਲਾਂ ਹੀ ਇੱਕ ਵ੍ਹਿਸਲਬਲੋਅਰ ਦੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਡਰ ਕਾਰਨ ਬਜ਼ੁਰਗ ਜੋੜੇ ਨੇ ਖ਼ੁਦ ਨੂੰ ਘਰ ਵਿਚ ਹੀ ਬੰਦ ਕਰ ਲਿਆ ਅਤੇ ਬਾਹਰ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ। ਇਸ ਦੌਰਾਨ ਠੱਗਾਂ ਨੇ ਕਿਹਾ ਕਿ ਜਾਂ ਤਾਂ ਉਹ ਮੁੰਬਈ ਆ ਕੇ ਜਾਂਚ ’ਚ ਸਹਿਯੋਗ ਕਰਨ ਜਾਂ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਈਡੀ ਦੇ ਖਾਤਿਆਂ ’ਚ ਪੈਸੇ ਟਰਾਂਸਫਰ ਕਰਨ। ਉਨ੍ਹਾਂ ਭਰੋਸਾ ਦਿੱਤਾ ਕਿ ਜਾਂਚ ਤੋਂ ਬਾਅਦ ਪੈਸੇ ਵਾਪਸ ਕਰ ਦਿੱਤੇ ਜਾਣਗੇ। ਡਰ ਤੇ ਦਬਾਅ ਹੇਠ ਕਰਨਲ ਨੇ ਆਪਣੀ ਐੱਫਡੀ ਤੁੜਵਾਈ। ਪੰਜ ਵਾਰ ਕੁੱਲ 3.41 ਕਰੋੜ ਰੁਪਏ ਟਰਾਂਸਫਰ ਕਰ ਦਿੱਤੇਠੱਗਾਂ ਨੇ ਕਰਨਲ ਤੇ ਉਸ ਦੀ ਪਤਨੀ ਨੂੰ 10 ਦਿਨਾਂ ਤੱਕ ਡਿਜੀਟਲ ਗ੍ਰਿਫ਼ਤਾਰੀ ’ਚ ਰੱਖਿਆ।

Related Articles

Leave a Reply

Your email address will not be published. Required fields are marked *

Back to top button