Punjab

ਲੁਧਿਆਣਾ ਤਹਿਸੀਲ ‘ਚ ਰੀਡਰ 9 ਵਜੇ, ਰਜਿਸਟਰੀ ਕਲਰਕ 9.15 ਤੇ ਸੁਪਰਡੈਂਟ 1 ਘੰਟਾ ਲੇਟ ਡਿਊਟੀ ‘ਤੇ ਆਏ; ਪੰਜਾਬੀ ਜਾਗਰਣ ‘ਚ ਛਪੀ ਖਬਰ ਦਾ ਹੋਇਆ ਅਸਰ

ਲੁਧਿਆਣਾ, 2 ਅਪ੍ਰੈਲ-ਬੀਤੇ ਕੱਲ੍ਹ ਤਹਿਸੀਲਾਂ ‘ਚ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਲੇਟ-ਲਤੀਫੀ ਕਾਰਨ ਖੱਜਲ-ਖੁਆਰ ਹੋ ਰਹੇ ਲੋਕਾਂ ਦੇ ਹਿੱਤ ਲਈ ‘ਪੰਜਾਬੀ ਜਾਗਰਣ‘ ‘ਚ ਖ਼ਬਰ ਪ੍ਰਕਾਸ਼ਤ ਕੀਤੀ ਗਈ ਸੀ ਤਾਂ ਜੋ ਲੋੜਵੰਦ ਲੋਕਾਂ ਨੂੰ ਤਹਿਸੀਲਾਂ ‘ਚ ਹੋ ਰਹੀ ਖਜਲ-ਖੁਆਰੀ ਤੋਂ ਰਾਹਤ ਮਿਲ ਸਕੇ। ਅੱਜ ਖਬਰ ਦਾ ਅਸਰ ਮੁਲਾਜ਼ਮਾਂ ਤੇ ਅਧਿਕਾਰੀਆਂ ‘ਤੇ ਹੋਇਆ ਤਾਂ ਰੀਡਰ ਸ਼ਿਵ ਕੁਮਾਰ 9 ਵਜੇ, ਕਲਰਕ ਹਰੀਸ਼ ਕੁਮਾਰ ਸਵਾ 9 ਵਜੇ ਅਤੇ ਸੁਪਰਡੈਂਟ ਬਿਕਰਮ ਪਾਲ ਸਿੰਘ ਇਕ ਘੰਟਾ ਲੇਟ 10 ਵਜੇ ਤਹਿਸੀਲ ਕੰਪਲੈਕਸ ‘ਚ ਆਪਣੀਆਂ ਡਿਊਟੀਆਂ ‘ਤੇ ਪਹੁੰਚ ਗਏ ਜਦਕਿ ਸੁਪਰਡੈਂਟ ਬਿਕਰਮ ਪਾਲ ਸਿੰਘ ਕੱਲ 11 ਵਜੇ ਤਕ ਤਹਿਸੀਲ ‘ਚ ਨਹੀਂ ਪਹੁੰਚੇ ਸਨ, ਅੱਜ ਉਹ ਇਕ ਘੰਟਾ ਪਹਿਲਾਂ 10 ਵਜੇ ਤਹਿਸੀਲ ਕੰਪਲੈਕਸ ਪਹੁੰਚ ਗਏ। ਉਨ੍ਹਾਂ ਆਉਂਦੇ ਸਾਰ ਲੋੜਵੰਦ ਲੋਕਾਂ ਦੇ ਕੰਮਾਂ ਦਾ ਨਿਪਟਾਰਾ ਸ਼ੁਰੂ ਕਰ ਦਿੱਤਾ

ਕੀ ਸੀ ਮਾਮਲਾ

ਦੱਸ ਦਈਏ ਕਿ ਟਰਾਂਸਪੋਰਟ ਨਗਰ ‘ਚ ਸਥਿਤ ਪੂਰਬੀ ਤਹਿਸੀਲ ‘ਚ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਲੇਟ ਹੋਣ ਦੀਆਂ ਖਬਰਾਂ ਮਿਲ ਰਹੀਆਂ ਸਨ ਜਿਸ ਦਾ ਨਿਰੀਖਣ ਕਰ ਲਈ ਪੰਜਾਬੀ ਜਾਗਰਣ ਦੀ ਟੀਮ ਬੀਤੇ ਕੱਲ੍ਹ ਲੁਧਿਆਣਾ ਦੀ ਪੂਰਬੀ ਤਹਿਸੀਲ ‘ਚ ਪਹੁੰਚੀਕੰਪਲੈਕਸ ‘ਚ ਬੈਠੇ ਲੋੜਵੰਦ ਲੋਕ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਆਉਣ ਦੇ ਇੰਤਜ਼ਾਰ ‘ਚ ਖੱਜਲ ਖੁਆਰ ਹੋ ਰਹੇ ਸਨ। ਬੀਤੇ ਕੱਲ੍ਹ ਤਹਿਸੀਲ ਪੂਰਬੀ ‘ਚ 11 ਵਜੇ ਤਕ ਨਾ ਤਾਂ ਰਜਿਸਟਰਾਰ ਦੀਆਂ ਸੇਵਾਵਾਂ ਨਿਭਾ ਰਹੇ ਬਿਕਰਮ ਪਾਲ ਸਿੰਘ ਮੌਜੂਦ ਸਨ ਤੇ ਨਾ ਹੀ ਰਜਿਸਟਰੀ ਕਲਰਕ ਹਰੀਸ਼ ਕੁਮਾਰ ਡਿਊਟੀ ‘ਤੇ ਹਾਜ਼ਰ ਸਨ। ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਲੇਟ-ਲਤੀਫੀ ਕਾਰਨ ਲੋੜਵੰਦ ਲੋਕ ਆਪਣੇ ਸਾਰੇ ਕੰਮਕਾਜ ਛੱਡ ਕੇ ਤਹਿਸੀਲਾਂ ‘ਚ ਕੰਮ ਕਰਵਾਉਣ ਲਈ ਆਉਂਦੇ ਹਨ, ਉਹ ਖੱਜਲ ਖੁਆਰ ਹੋ ਰਹੇ ਸਨ। ਇਸ ਤਹਿਤਪੰਜਾਬੀ ਜਾਗਰਣ‘ ‘ਚ ਉਸ ਖਬਰ ਨੂੰ ਪ੍ਰਮੁੱਖਤਾ ਨਾਲ ਛਾਪਿਆ ਗਿਆ ਜਿਸ ਦਾ ਅੱਜ ਅਸਰ ਦੇਖਣ ਨੂੰ ਮਿਲਿਆਸਾਰੇ ਮੁਲਾਜ਼ਮ ਤੇ ਅਧਿਕਾਰੀ ਸਮੇਂ ਸਿਰ ਡਿਊਟੀ ‘ਤੇ ਪਹੁੰਚੇ ਜਦਕਿ ਸੁਪਰਡੈਂਟ ਬਿਕਰਮ ਪਾਲ ਸਿੰਘ ਅੱਜ ਵੀਇੱਕ ਘੰਟਾ ਡਿਊਟੀ ‘ਤੇ ਲੇਟ ਪਹੁੰਚੇ।

Related Articles

Leave a Reply

Your email address will not be published. Required fields are marked *

Back to top button