Punjab

ਭੰਡਾਰੇ ‘ਚ ਨਿਊਡਲ ਖਾਣ ਤੋਂ ਬਾਅਦ 11 ਬੱਚਿਆਂ ਸਮੇਤ 16 ਵਿਅਕਤੀ ਬਿਮਾਰ

ਹੁਸ਼ਿਆਰਪੁਰ, 29 ਮਾਰਚ-ਪਿੰਡ ਬੀਣੇਵਾਲ ਬੀਤ ਵਿਖੇ ਛਿੰਦਾ ਬਾਬਾ ਦੇ ਧਾਰਮਿਕ ਅਸਥਾਨ ‘ਤੇ ਲਗਾਏ ਭੰਡਾਰੇ ‘ਚ ਨਿਊਡਲ ਖਾਣ ਨਾਲ 11 ਬੱਚਿਆਂ ਸਮੇਤ 16 ਵਿਅਕਤੀ ਬਿਮਾਰ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਬਿਮਾਰ ਵਿਅਕਤੀਆਂ ਨੇ ਦੱਸਿਆ ਕਿ ਜਿਵੇਂ ਹੀ ਭੰਡਾਰੇ ‘ਚ ਅਸੀਂ ਨਿਊਡਲ ਖਾਂਦੇ, ਜਿਸ ਨਾਲ ਪੇਟ ਵਿੱਚ ਗੈਸ ਬਣਨ ਲਈ ਅਤੇ ਉਲਟੀਆਂ ਅਤੇ ਦਸਤ ਲੱਗ ਗਏ। ਮਿਲੀ ਜਾਣਕਾਰੀ ਅਨੁਸਾਰ ਬੀਣੇਵਾਲ ‘ਚ ਛਿੰਦਾ ਬਾਬਾ ਦੇ ਧਾਰਮਿਕ ਅਸਥਾਨ ‘ਤੇ ਸਤਿਆ ਦੇ ਮੇਲੇ ਤੇ ਮੱਥਾਂ ਟੇਕਣ ਆਏ ਹੋਏ ਸੰਗਤਾਂ ਲਈ ਨਿਊਡਲ ਦਾ ਭੰਡਾਰਾ ਲਗਾਇਆ ਹੋਇਆ ਸੀ, ਜਿਸ ਵਿੱਚ ਨਿਊਡਲ ਖਾਣ ਤੋਂ ਬਾਅਦ ਸੰਗਤਾਂ ਵਿੱਚੋਂ 16 ਵਿਅਕਤੀ ਬਿਮਾਰ ਹੋ ਗਏ। ਜਿਹਨਾਂ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਲਿਆਦਾ ਗਿਆ। ਬਿਮਾਰ ਲੋਕਾਂ ਵਿੱਚ ਧਰੁਵ ਸਿੰਘ (12) ਪੁੱਤਰ ਚਮਨ ਲਾਲ, ਨਵਜੋਤ ਸਿੰਘ (13) ਪੁੱਤਰ ਬਿੱਟੂ, ਸੰਜੀਵ ਕੁਮਾਰ (17) ਪੁੱਤਰ ਜਸਵਿੰਦਰ ਕੁਮਾਰ, ਵਿਸ਼ਾਲ ਕੁਮਾਰ (20) ਪੁੱਤਰ ਦੀਪਕ ਕੁਮਾਰ, ਅਮਿਤ ਕੁਮਾਰ (21) ਪੁੱਤਰ ਕਿਸ਼ੋਰ ਚੰਦ, ਕੁਲਦੀਪ ਸਿੰਘ (26) ਪੁੱਤਰ ਜਸਪਾਲ ਸਿੰਘ, ਸਮਰ (9) ਪੁੱਤਰ ਸੰਜੀਵ ਕੁਮਾਰ, ਰਾਜਵੀਰ (7) ਪੁੱਤਰ ਸੰਜੀਵ ਕੁਮਾਰ, ਸੁਖਮਨ ਸਿੰਘ (12) ਪੁੱਤਰ ਅਸ਼ੋਕ ਕੁਮਾਰ, ਮਨਪ੍ਰੀਤ (7) ਪੁੱਤਰ ਬਲਵੰਤ ਸਿੰਘ, ਹਿਮਾਂਸ਼ੂ ਸਹਜਲ 10) ਪੁੱਤਰ ਬਿੱਟੂ, ਹੈਅਰੀ ਸਿੰਘ (17) ਪੁੱਤਰ ਲਾਲ਼ ਚੰਦ, ਵੀਰ ਸਿੰਘ (8) ਪੁੱਤਰ ਜਸਪਾਲ, ਪ੍ਰਵੀਨ (17) ਪੁੱਤਰ ਜੀਤ ਰਾਮ ਸਾਰੇ ਪਿੰਡ ਬੀਣੇਵਾਲ ਦੇ ਵਾਸੀ ਦੱਸੇਂ ਜਾ ਰਹੇ ਹਨ। ਐੱਸਐੱਮਓ ਡਾ. ਸੰਤੋਖ ਰਾਮ ਨੇਂ ਦੱਸਿਆ ਕਿ ਭੰਡਾਰ ‘ਚ ਨਿਊਡਲ ਖਾਣ ਨਾਲ ਬਿਮਾਰ ਹੋਏ ਵਿਅਕਤੀਆਂ ਦੀ ਹਾਲਤ ਹੁਣ ਖਤਰੇ ਤੋਂ ਬਾਹਰ।

Related Articles

Leave a Reply

Your email address will not be published. Required fields are marked *

Back to top button