Punjab

ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਭੁਚਾਲ ਕਾਰਨ ਹੋਈਆਂ ਮੌਤਾਂ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਸ੍ਰੀ ਫਤਿਹਗੜ੍ਹ ਸਾਹਿਬ:- 28 ਮਾਰਚ 2025 – ਥਾਈਲੈਂਡ, ਮੀਆਂਮਾਰ ਵਿੱਚ ਭੁਚਾਲ ਆਉਣ ਕਾਰਨ ਵੱਡੀ ਪੱਧਰ ਤੇ ਹੋਈ ਜਾਨੀ ਮਾਲੀ ਤਬਾਹੀ ਨੇ ਸਭ ਨੂੰ ਹਿੱਲਾ ਕੇ ਰੱਖ ਦਿਤਾ ਹੈ। ਨਿਹੰਗ ਸਿੰਘਾਂ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਭੁਚਾਲ ਕਾਰਨ ਹੋਈ ਤਬਾਹੀ ਤੇ ਚਿੰਤਾ ਪ੍ਰਗਟ ਕਰਦਿਆਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ 10 ਕਿਲੋਮੀਟਰ ਦੀ ਪੱਧਰ ਤੇ ਆਈ ਇਸ ਆਫਤ ਵਿੱਚ ਉਚੀਆਂ ਤੇ ਵੱਡੀਆਂ ਇਮਾਰਤਾਂ ਦੇ ਢਹਿ ਢੇਰੀ ਹੋਣ ਕਾਰਨ ਬਹੁਤ ਸਾਰੇ ਵਿਅਕਤੀਆਂ ਦੇ ਮਾਰੇ ਜਾਣ ਤੇ ਲਾਪਤਾ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਮਾਂਡਲਾ ਸ਼ਹਿਰ ਭੁਚਾਲ ਦਾ ਕੇਂਦਰ ਬਿੰਦੂ ਸੀ ਪਰ ਇਸ ਦੇ ਝਟਕੇ ਚੀਨ ਤੱਕ ਵੀ ਲੱਗੇਅਜਿਹੀ ਦਰਦਨਾਕ ਦਿਲ ਕੰਬਾਊ ਆਫਤ ਮਨੁੱਖ ਨੂੰ ਰੱਬੀ ਹੋਂਦ ਸਪੱਸ਼ਟ ਤੌਰ ਤੇ ਦ੍ਰਿਸਾਉਂਦੀਆਂ ਹਨ। ਉਨ੍ਹਾਂ ਕਿਹਾ ਅਚਨਚੇਤ ਆਈ ਆਫਤ ਨਾਲ ਹੋਈਆਂ ਮੌਤਾਂ ਨਾਲ ਸੰਸਾਰੀ ਲੋਕਾਂ ਨੂੰ ਦੁਖ ਪੁਜਾ ਹੈ।

Related Articles

Leave a Reply

Your email address will not be published. Required fields are marked *

Back to top button