
ਜਲੰਧਰ, 27 ਮਾਰਚ-ਜਲੰਧਰ ਤੋਂ ਨਕੋਦਰ ਹਾਈਵੇਅ ਤੇ ਪਿੰਡ ਸਿੰਘਾਂ ਨੇੜੇ ਸਵੇਰੇ 8 ਵਜੇ ਕਰੀਬ ਐਕਟੀਵਾ ਦੀ ਟਰੱਕ ਨਾਲ ਟੱਕਰ ਹੋ ਗਈ। ਜਿਸ ਨਾਲ ਸੜਕ ਹਾਦਸਾ ਵਾਪਰ ਗਿਆ। ਆਸ ਪਾਸ ਤੋਂ ਮਿਲੀ ਜਾਣਕਾਰੀ ਅਨੁਸਾਰ ਟਰੱਕ ਡਰਾਈਵਰ ਜੋ ਢਾਬੇ ਤੇ ਰੁਕਿਆ ਹੋਇਆ ਸੀ ਤੇ ਟਰੱਕ ਨੂੰ ਰੋਡ ਤੇ ਚੜਾ ਰਿਹਾ ਸੀ। ਅਚਾਨਕ ਪਿੱਛੋਂ ਐਕਟੀਵਾ ਤੇ ਸਵਾਰ ਚਾਰ ਨੌਜਵਾਨ ਪਿੱਛੇ ਆ ਟਰੱਕ ਨਾਲ ਟਕਰਾ ਗਏ, ਜਿਸ ਦੌਰਾਨ ਐਕਟੀਵਾ ਸਵਾਰਾਂ ‘ਚੋਂ ਦੋ ਦੀ ਮੌਕੇ ‘ਤੇ ਮੌਤ ਹੋ ਗਈ। ਇਸ ਦੇ ਨਾਲ ਹੀ ਦੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਆਸ ਪਾਸ ਇਕੱਠੇ ਹੋਏ ਲੋਕਾਂ ਵੱਲੋਂ ਇਸ ਦੀ ਸੂਚਨਾ ਲਾਂਬੜਾ ਪੁਲਿਸ ਨੂੰ ਦਿੱਤੀ ਗਈ ਜਿੱਥੇ ਮੌਕੇ ਤੇ ਪਹੁੰਚੇ ਏਐਸਆਈ ਬਲਜਿੰਦਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਮੌਕੇ ‘ਤੇ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਪਰ ਚਾਰ ਨੌਜਵਾਨਾਂ ‘ਚੋਂ ਕਿਸੇ ਦੀ ਵੀ ਕੋਈ ਪਹਿਚਾਣ ਨਹੀਂ ਹੋ ਸਕੀ।ਜਿਸ ਤੋਂ ਬਾਅਦ ਮ੍ਰਿਤਕਾਂ ਦੀ ਸ਼ਨਾਖਤ ਕਰਨ ਲਈ ਡੈਡ ਬਾਡੀ ਨੂੰ ਜਲੰਧਰ ਦੇ ਸਿਵਲ ਹਸਪਤਾਲ ਦਿੱਤਾ ਗਿਆ ਹੈ ਤੇ ਜ਼ਖਮੀ ਹੋਏ ਦੋ ਨੌਜਵਾਨਾਂ ਨੂੰ 108 ਐਬੂਲੈਂਸ ਰਾਹੀਂ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ ਤੇ ਟਰਾਲਾ ਚਾਲਕ ਮੌਕੇ ਤੋਂ ਫ਼ਰਾਰ ਹੈ। ਲੋਕਾਂ ਦਾ ਇਹ ਕਹਿਣਾ ਕਿ ਚਾਰ ਨੌਜਵਾਨ ਐਕਟੀਵਾ ‘ਤੇ ਸਵਾਰ ਹੋ ਕੇ ਨਕੋਦਰ ਕਿਸੇ ਧਾਰਮਿਕ ਸਥਾਨ ਤੇ ਜਾ ਰਹੇ ਸਨ।



