Punjab

ਹੁਸ਼ਿਆਰਪੁਰ : ਕੰਡੀ ਨਹਿਰ ‘ਚ ਦੇਰ ਰਾਤ ਡਿੱਗੀ ਕਾਰ, ਮੌਕੇ ‘ਤੇ ਕਾਰ ਚਾਲਕ ਦੀ ਮੌਤ

ਤਲਵਾੜਾ, 26 ਮਾਰਚ-ਮੰਗਲਵਾਰ ਰਾਤ ਨੂੰ ਕੰਡੀ ਨਹਿਰ ‘ਚ ਇੱਕ ਕਾਰ ਡਿੱਗਣ ਕਰਕੇ ਇੱਕ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ, ਮ੍ਰਿਤਕ ਰੋਹਿਤ ਕੁਮਾਰ ਸ਼ੈਂਕੀ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਰਣਸੋਤਾ, ਜੋ ਪਿੰਡ ਨੰਗਲ ਬਿਹਾਲਾਂ ਵਿਖੇ ਵਾਲ ਪੇਪਰ ਲਗਾਉਣ ਦੀ ਦੁਕਾਨ ਚਲਾਉਂਦਾ ਸੀ।ਦੱਸਿਆ ਜਾ ਰਿਹਾ ਹੈ ਕਿ 25 ਮਾਰਚ ਰਾਤ ਨੂੰ ਉਹ ਆਪਣੀ ਦੁਕਾਨ ਬੰਦ ਕਰਕੇ ਕੰਡੀ ਨਹਿਰ ਦੇ ਰਸਤੇ ਆਪਣੇ ਰਿਸ਼ਤੇਦਾਰਾਂ ਦੇ ਪਿੰਡ ਗੋਈਵਾਲ ਆਪਣੀ ਕਾਰ ਨੰਬਰ ਪੀ.ਬੀ.54-ਡੀ-4373 ਤੇ ਜਾ ਰਿਹਾ ਸੀ। ਜਦੋਂ ਉਹ ਪਿੰਡ ਨਾਰਨੌਲ ਦੇ ਲਾਗੇ ਪਹੁੰਚਿਆ ਤਾਂ ਉਸ ਦੀ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਉਹ ਕੰਡੀ ਨਹਿਰ ‘ਚ ਜਾ ਡਿੱਗੀ।ਕਾਰ ਨਹਿਰ ਡਿੱਗਣ ਦਾ ਪਤਾ ਜਿਵੇਂ ਹੀ ਪਿੰਡ ਨਾਰਨੌਲ ਦੇ ਲੋਕਾਂ ਨੂੰ ਲੱਗਿਆ ਤਾਂ ਉਨ੍ਹਾਂ ਨੇ ਇਸ ਘਟਨਾਂ ਦੀ ਸੂਚਨਾਂ ਹਾਜੀਪੁਰ ਪੁਲਸ ਨੂੰ ਦਿੱਤੀਸੂਚਨਾਂ ਮਿਲਦੇ ਹੀ ਹਾਜੀਪੁਰ ਪੁਲਸ ਮੌਕੇ ‘ਤੇ ਪਹੁੰਚੀ ਅਤੇ ਲੋਕਾਂ ਦੇ ਸਹਿਯੋਗ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਕਾਰ ਚਾਲਕ ਰੋਹਿਤ ਕੁਮਾਰ ਸੈਂਕੀ ਦੀ ਮੌਤ ਹੋ ਚੁੱਕੀ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button