Punjab

ਸਮਰਾਲਾ ‘ਚ ਨਸ਼ਾ ਤਸਕਰ ਦੀ ਮਾਂ ਨੇ ਹੱਥ ਜੋੜ ਕੇ ਮੰਗੀ ਮਾਫ਼ੀ, ਪੁਲਿਸ ਨੇ ਤਰਸ ਕਰ ਕੇ ਰੋਕੀ ਕਾਰਵਾਈ

ਖੰਨਾ, 25 ਮਾਰਚ-ਅੱਜ ਸਮਰਾਲਾ ਸ਼ਹਿਰ ‘ਚ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰ ਦੇ ਘਰ ‘ਤੇ ਕਾਰਵਾਈ ਕਰਨ ਗਈ ਪੁਲਿਸ ਵਾਪਸ ਪਰਤ ਆਈ। ਨਸ਼ਾ ਤਸਕਰ ਦੀ ਮਾਂ ਵੱਲੋ ਮਾਫ਼ੀ ਮੰਗਣ ‘ਤੇ ਪੁਲਿਸ ਨੇ ਚੇਤਾਵਨੀ ਦਿੱਤੀ ਤੇ ਰਹਿਮ ਕਰ ਕੇ ਕਾਰਵਾਈ ਰੋਕ ਦਿੱਤੀ ਗਈ। ਦੱਸਣਯੋਗ ਹੈ ਕਿ ਸਮਰਾਲਾ ਦੇ ਖੰਨਾ ਰੋਡ ‘ਤੇ ਵਿਕਰਮ ਉਰਫ ਪਵਨ ਨਾਮ ਦੇ ਨਸ਼ਾ ਤਸਕਰ ਰਹਿੰਦਾ ਹੈ ਜਿਸ ਉਪਰ ਪੰਜ ਮੁਕੱਦਮੇ ਦਰਜ ਸਨ। ਇਨ੍ਹਾਂ ਵਿਚ ਚਾਰ ਮੁਕੱਦਮੇ ਐਨਡੀਪੀਐਸ ਅਤੇ ਇੱਕ ਮੁਕਦਮਾ ਲੁੱਟ-ਖੋਹ ਦਾ ਦਰਜ ਹੈ। ਉਕਤ ਨਸ਼ਾ ਤਸਕਰ ਦੀ ਇਮਾਰਤ ‘ਤੇ ਪੀਲਾ ਪੰਜਾ ਚਲਾਉਣ ਲਈ ਸਮਰਾਲਾ ਪੁਲਿਸ ਤੇ ਨਗਰ ਕੌਂਸਲ ਸਮਰਾਲਾ ਦੀ ਟੀਮ ਪਹੁੰਚੀ ਸੀ ਪਰ ਉਕਤ ਪਰਿਵਾਰ ਦੀਆਂ ਔਰਤਾਂ ਨੇ ਸਮਰਾਲਾ ਪੁਲਿਸ ਤੇ ਨਗਰ ਕੌਂਸਲ ਦੀ ਟੀਮ ਅੱਗੇ ਹੱਥ ਜੋੜ ਕੇ ਮਾਫ਼ੀ ਮੰਗੀ ਅਤੇ ਕਿਹਾ ਗਿਆ ਕਿ ਅਸੀਂ ਆਪਣਾ ਘਰ ਦਾ ਗੁਜ਼ਾਰਾ ਬਹੁਤ ਔਖਾ ਕਰਦੇ ਹਾਂ। ਘਰ ਉਤੇ ਜੇਸੀਬੀ ਨਾ ਚਲਾਈ ਜਾਵੇ।ਇਸ ਕਾਰਨ ਸਮਰਾਲਾ ਪੁਲਿਸ ਤੇ ਡੀਐਸਪੀ ਤਰਲੋਚਨ ਸਿੰਘ ਵੱਲੋਂ ਇਸ ਪਰਿਵਾਰ ਨੂੰ ਚਿਤਾਵਨੀ ਦੇ ਨਾਲ ਮਾਫ਼ੀ ਦਿੱਤੀ ਗਈ ਤੇ ਟੀਮ ਵਾਪਸ ਪਰਤ ਆਈ।

Related Articles

Leave a Reply

Your email address will not be published. Required fields are marked *

Back to top button