
ਫ਼ਿਰੋਜ਼ਪੁਰ, 25 ਮਾਰਚ (ਬਾਲ ਕਿਸ਼ਨ)– ਜ਼ੀਰਾ ਦੇ ਅਧੀਨ ਆਉਂਦੇ ਪਿੰਡ ਮੱਲੂ ਬਾਣੀਆਂ ਵਾਲਾ ਵਿਖੇ ਸਵਿਫਟ ਡੀਜਾਇਰ ਕਾਰ ਅਤੇ ਕੈਂਟਰ ਦੀ ਟੱਕਰ ਵਿਚ ਇਕ ਲੜਕੀ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਦਰ ਜ਼ੀਰਾ ਪੁਲਿਸ ਨੇ ਕੈਂਟਰ ਚਾਲਕ ਖਿਲਾਫ 106 (1), 281, 125 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਨਵਜੋਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਬਪਰੇਰ ਥਾਣਾ ਸ਼ੰਭੂ ਜ਼ਿਲ੍ਹਾ ਪਟਿਆਲਾ ਨੇ ਦੱਸਿਆ ਕਿ ਕਰੀਬ 2 ਏਐੱਮ ਵਜੇ ਕੋਟ ਈਸੇ ਖਾਂ ਵੱਲੋਂ ਇਕ ਕਾਰ ਸਵਿਫਟ ਡੀਜਾਇਰ ਨੰਬਰ ਪੀਬੀ 1 ਈ 3879 ਆ ਰਹੀ, ਜਿਸ ਨੂੰ ਬ੍ਰਾਜ਼ੀਲ ਦੀ ਜੰਮਪਲ ਲੜਕੀ ਕਾਚੂਸੀਆ ਡਰੇਲੀ ਮੋਇਸ ਡਲੋਰਿਸ (29 ਸਾਲ) ਦਾਂਤੇ ਵਾਲਦੀਮੀਰ ਫਲੋਰਸ ਆਰ/ਓ ਕਾਰਲੋਸ ਜਰਮਨਡ ਬਰਕਲਫ, 561 ਆਈਡੀਐੱਲ ਨੋਵੋ ਹੈਮਬਰਗੋ–ਆਰਐੱਸ 93334-150 ਸੀਪੀਐੱਫ ਨੰਬਰ 016.373.090-31 ਬ੍ਰਾਜ਼ੀਲ ਚਲਾ ਰਹੀ ਸੀ, ਜਦ ਉਹ ਪਿੰਡ ਮੱਲੂਬਾਣੀਆਂ ਪਾਸ ਪੁੱਜੀ ਤਾਂ ਅੱਗੇ ਤੋਂ ਇਕ ਕੈਂਟਰ ਤੇਜ਼ ਰਫਤਾਰ ਨਾਲ ਆ ਰਿਹਾ ਸੀ, ਜੋ ਉਕਤ ਕਾਰ ਨਾਲ ਟਕਰਾਇਆ। ਇਸ ਹਾਦਸੇ ਵਿਚ ਉਕਤ ਲੜਕੀ ਦੀ ਮੌਕੇ ’ਤੇ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਅਨਵਰ ਮਸੀਹ ਨ ਦੱਸਿਆ ਕਿ ਪੁਲਿਸ ਨੇ ਕੈਂਟਰ ਚਾਲਕ ਕੁਲਦੀਪ ਰਾਜ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਕਟੋਰਾ ਖਿਲਾਫ ਮਾਮਲਾ ਦਰਜ ਕਰਕੇ ਉਕਤ ਲੜਕੀ ਦੀ ਲਾਸ਼ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਵਾਰਿਸਾਂ ਦੇ ਹਵਾਲੇ ਕੀਤੀ ਕਰ ਦਿੱਤੀ ਗਈ ਹੈ।



