Punjab

5 ਗ੍ਰਾਮ ਹੈਰੋਇਨ, 1 ਸਿਲਵਰ ਪੰਨੀ ਅਤੇ ਇਕ ਲਾਇਟਰ ਸਮੇਤ ਦੋ ਗ੍ਰਿਫ਼ਤਾਰ

ਫ਼ਿਰੋਜ਼ਪੁਰ, 25 ਮਾਰਚ (ਬਾਲ ਕਿਸ਼ਨ)– ਥਾਣਾ ਸਿਟੀ ਅਤੇ ਥਾਣਾ ਆਰਿਫ ਕੇ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਦੋ ਵਿਅਕਤੀਆਂ ਨੂੰ 5 ਗ੍ਰਾਮ ਹੈਰੋਇਨ, ਇਕ ਸਿਲਵਰ ਪੰਨੀ ਅਤੇ ਇਕ ਲਾਇਟਰ ਸਮੇਤ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਦੇ ਸਬ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਦਾਣਾ ਮੰਡੀ ਸਿਟੀ ਫਿਰੋਜ਼ਪੁਰ ਵਿਖੇ ਪੁੱਜੀ ਤਾਂ ਹਨੇਰੇ ਵਿਚ ਇਕ ਵਿਅਕਤੀ ਸਤਪਾਲ ਸਿੰਘ ਉਰਫ ਸੱਤੂ ਪੁੱਤਰ ਮਹਿੰਦਰ ਸਿੰਘ ਵਾਸੀ ਨਿਊ ਜੰਤਾ ਪ੍ਰੀਤ ਨਗਰ ਸਿਟੀ ਫਿਰੋਜ਼ਪੁਰ ਧੀਮੀ ਜਿਹੀ ਅੱਗ ਜਲਾ ਕੇ ਸ਼ੱਕੀ ਹਾਲਤ ਵਿਚ ਬੈਠਾ ਵਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਗਿਆ ਤੇ ਮੌਕੇ ਤੋਂ ਭੱਜਣ ਲੱਗਾ, ਜਿਸ ਨੂੰ ਪੁਲਿਸ ਪਾਰਟੀ ਵੱਲੋਂ ਸ਼ੱਕ ਦੀ ਬਿਨਾਅ ’ਤੇ ਕਾਬੂ ਕਰਕੇ ਤਲਾਸ਼ੀ ਲਈ ਤਾਂ ਇਸ ਕੋਲੋਂ ਇਕ ਸਿਲਵਰ ਪੰਨੀ, ਇਪ ਲਾਇਟਰ ਬਰਾਮਦ ਹੋਇਆ। ਉਧਰ ਥਾਣਾ ਆਰਿਫ ਕੇ ਪੁਲਿਸ ਦੇ ਇੰਸਪੈਕਟਰ ਮੁੱਖ ਅਫਸਰ ਰਵੀ ਕੁਮਾਰ ਦੀ ਅਗਵਾਈ ਵਿਚ ਪੁਲਿਸ ਪਾਰਟੀ ਸੂਆ ਦੀ ਪੱਟੜੀ ਪਿੰਡ ਸੱਦੂ ਸ਼ਾਹ ਵਾਲਾ ਪਾਸ ਪੁੱਜੇ ਤਾਂ ਇਕ ਨੌਜਵਾਨ ਸਲੀਮ ਪੁੱਤਰ ਰੇਸ਼ਮ ਵਾਸੀ ਦੌਲਤਪੁਰਾ ਨੂੰ ਸ਼ੱਕ ਦੀ ਬਿਨਾਅ ’ਤੇ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button