Punjab

ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ ਲਈ ਅਹਿਮ ਖ਼ਬਰ, ਜੇ 31 ਮਾਰਚ ਤੱਕ ਨਾ ਕੀਤਾ ਇਹ ਕੰਮ ਤਾਂ ਨਹੀਂ ਮਿਲੇਗਾ ਮੁਫ਼ਤ ਅਨਾਜ

ਚੰਡੀਗੜ੍ਹ, 25 ਮਾਰਚ-ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਹੈ ਕਿ ਮੁਫ਼ਤ ਅਨਾਜ ਪ੍ਰਾਪਤ ਕਰਨ ਵਾਲੇ ਲੋਕਾਂ ਦੇ ਕਾਰਡਾਂ ਦੀ ਜਾਂਚ ਲਈ ਕੇਵਾਈਸੀ ਦਾ ਕੰਮ ਚੱਲ ਰਿਹਾ ਹੈ, ਜੋ ਕਿ 31 ਮਾਰਚ ਤੱਕ ਜਾਰੀ ਰਹੇਗਾਉਨ੍ਹਾਂ ਸਾਰੇ ਵਿਧਾਇਕਾਂ ਨੂੰ ਆਪਣੇ ਹਲਕਿਆਂ ਵਿਚ ਕੇਵਾਈਸੀ ਦੇ ਕੰਮ ਵਿਚ ਸਹਿਯੋਗ ਦੇਣ ਲਈ ਕਿਹਾ, ਅਜਿਹਾ ਨਾ ਕਰਨ ’ਤੇ 31 ਮਾਰਚ ਤੋ ਬਾਅਦ ਮੁਫ਼ਤ ਅਨਾਜ ਨਹੀਂ ਮਿਲੇਗਾਕਟਾਰੂਚੱਕ ਨੇ ਇਹ ਜਵਾਬ ਆਪ ਦੇ ਵਿਧਾਇਕ ਗੁਰਪ੍ਰੀਤ ਸਿੰਘ ਵਣਾਂਵਾਲੀ ਵੱਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਦਿੱਤੀਵਣਾਂਵਾਲੀ ਨੇ ਸਵਾਲ ਪੁੱਛਿਆ ਸੀ ਕਿ ਜਿਹੜੇ ਗ਼ਰੀਬ ਪਰਿਵਾਰਾਂ ਦੀਆਂ ਕੁੜੀਆਂ ਵਿਆਹੀਆਂ ਜਾਂਦੀਆਂ ਹਨ, ਉਨ੍ਹਾਂ ਦਾ ਸਹੁਰੇ ਘਰ ਵਿਚ ਕਾਰਡ ਵਿਚ ਨਾਮ ਸ਼ਾਮਲ ਨਹੀਂ ਹੋ ਰਿਹਾ ਜਦਕਿ ਪੇਕੇ ਘਰ ਵਿਚ ਉਨ੍ਹਾਂ ਦਾ ਨਾਮ ਸ਼ਾਮਲ ਹੁੰਦਾ ਹੈ। ਵਣਾਂਵਾਲੀ ਨੇ ਕਿਹਾ ਕਿ ਅਜਿਹਾ ਕਰਨ ਨਾਲ ਅਨਾਜ ਦੇ ਨਾਲ ਨਾਲ ਸਿਹਤ ਸਹੂਲਤਾਂ ਦਾ ਲਾਭ ਵੀ ਨਹੀਂ ਮਿਲਦਾਭਾਵੇਂ ਅਨਾਜ ਨਾ ਦਿੱਤਾ ਜਾਵੇ ਪਰ ਉਨ੍ਹਾਂ ਦੇ ਨਾਮ ਕਾਰਡ ਵਿਚ ਸ਼ਾਮਲ ਕਰ ਲਏ ਜਾਣ ਤਾਂ ਜੋ ਉਹ ਸਿਹਤ ਬੀਮਾ ਸਕੀਮ ਦਾ ਲਾਭ ਲੈ ਸਕਣ। ਕਟਾਰੂਚੱਕ ਨੇ ਕਿਹਾ ਕਿ ਲੜਕੀ ਸਹੁਰੇ ਘਰ ਵਿਚ ਆਪਣਾ ਨਾਮ ਸ਼ਾਮਲ ਕਰਵਾ ਸਕਦੀ ਹੈ, ਪਰ ਸ਼ਰਤ ਹੈ ਕਿ ਸਹੁਰਾ ਪਰਿਵਾਰ ਦਾ ਰਾਸ਼ਨ ਕਾਰਡ ਪਹਿਲਾਂ ਬਣਿਆ ਹੋਵੇਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ 31 ਮਾਰਚ ਤੱਕ ਕੇਵਾਈਸੀ ਪੂਰਾ ਨਹੀਂ ਕੀਤਾ ਹੈ, ਉਨ੍ਹਾਂ ਨੂੰ ਮੁਫਤ ਰਾਸ਼ਨ ਸਕੀਮ ਦਾ ਲਾਭ ਨਹੀਂ ਮਿਲੇਗਾਉਨ੍ਹਾਂ ਕਿਹਾ ਕਿ ਪੰਜਾਬ ਵਿਚ 1.41 ਕਰੋੜ ਲੋਕਾਂ ਨੂੰ ਸਸਤਾ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਇਹ 2011 ਦੀ ਜਨਗਣਨਾ ਦੇ ਆਧਾਰ ’ਤੇ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਹੱਦ ਨਿਰਧਾਰਤ ਕੀਤੀ ਹੋਈ ਹੈ, ਇਸਤੋਂ ਵੱਧ ਹੋਰ ਮੈਂਬਰਾਂ ਨੂੰ ਸ਼ਾਮਲ ਨਹੀਂ ਕੀਤਾ ਜਾ ਸਕਦਾ। ਵਿਧਾਇਕ ਦਲਬੀਰ ਸਿੰਘ ਨੇ ਨਾਜਾਇਜ਼ ਰਾਸ਼ਨ ਲੈਣ ਵਾਲਿਆਂ ਦੇ ਨੀਲੇ ਕਾਰਡ ਰੱਦ ਕਰਨ ਦੀ ਮੰਗ ਕੀਤੀਉਨ੍ਹਾਂ ਕਿਹਾ ਕਿ ਨੀਲੇ ਕਾਰਡਾਂ ਵਿਚ ਸੋਧ ਹੋਣੀ ਚਾਹੀਦੀ ਹੈ ਕਿਉਂਕਿ ਲੋੜਵੰਦਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ ਜਦਕਿ ਰੱਜੇ ਪੁੱਜੇ ਲੋਕ ਵੀ ਸਕੀਮ ਦਾ ਲਾਭ ਉਠਾ ਰਹੇ ਹਨ।
ਬਾਦਲ ਪਰਿਵਾਰ ਦੀਆਂ ਗੈਰ-ਕਾਨੂੰਨੀ ਬੱਸਾਂ ਬੰਦ ਹੋਣਗੀਆਂਭੁੱਲਰ

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਦਨ ਵਿਚ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਬਾਦਲ ਪਰਿਵਾਰ ਦੀਆਂ ਨਾਜ਼ਾਇਜ਼ ਚੱਲਦੀਆਂ ਬੱਸਾਂ ਬੰਦ ਕੀਤੀਆਂ ਜਾਣ। ਆਪ ਦੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਫਾਜ਼ਿਲਕਾਫਿਰੋਜ਼ਪੁਰ ਰੂਟ ’ਤੇ ਸ਼ਾਮ ਸਮੇਂ ਸਰਕਾਰੀ ਬੱਸਾਂ ਨਾ ਚੱਲਣ ਬਾਰੇ ਸਵਾਲ ਪੁੱਛਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰੀ ਬੱਸਾਂ ਬੰਦ ਹਨ ਪਰ ਨਿੱਜੀ ਬੱਸਾਂ ਚੱਲ ਰਹੀਆਂ ਹਨ। ਇਸਦੇ ਜਵਾਬ ਵਿਚ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸਰਕਾਰੀ ਬੱਸ ਦਾ ਕੋਈ ਪਰਮਿਟ ਨਹੀਂ ਹੈ, ਪਰ ਬਾਦਲਾਂ ਦੀ ਆਰਬਿੱਟ ਬੱਸ ਚੱਲ ਰਹੀ ਹੈ ਤੇ ਉਹਨਾਂ ਗਲਤ ਢੰਗ ਨਾਲ ਪਰਮਿਟ ਲਏ ਹੋਏ ਹਨ। ਭੁੱਲਰ ਨੇ ਕਿਹਾ ਕਿ ਇਹ ਮਾਮਲਾ ਹਾਈਕੋਰਟ ਵਿਚ ਹੈ ਅਤੇ ਜਲਦੀ ਹੀ ਪਰਮਿਟ ਰੱਦ ਕੀਤੇ ਜਾਣਗੇ ਫਿਰ ਸਰਕਾਰੀ ਬੱਸਾਂ ਚੱਲ ਜਾਣਗੀਆਂ

Related Articles

Leave a Reply

Your email address will not be published. Required fields are marked *

Back to top button