ਫ਼ਿਰੋਜ਼ਪੁਰ, 24 ਮਾਰਚ (ਬਾਲ ਕਿਸ਼ਨ)–ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੀ ਮੀਟਿੰਗ ਗੁਰਮੀਤ ਸਿੰਘ ਮਹਿਮਾ ਸੂਬਾ ਜਨਰਲ ਸਕੱਤਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ। ਅੱਜ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 28 ਮਾਰਚ ਨੂੰ ਦੇ ਡੀਸੀ ਦਫਤਰ ਅੱਗੇ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਵੱਡਾ ਰੋਸ ਪ੍ਰਦਰਸ਼ਨ ਕਰਕੇ ਜਬਰ ਵਿਰੋਧੀ ਦਿਨ ਮਨਾਇਆ ਜਾਵੇਗਾ, ਕਿਉਂਕਿ ਮਾਰਚ ਮਹੀਨੇ ਤਿੰਨ ਤਰੀਕ ਤੋਂ ਲੈ ਕੇ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਉੱਪਰ ਜਬਰ ਕੀਤਾ ਗਿਆ, ਮਿਲਟਰੀ ਦੇ ਕਰਨਲ ਤੇ ਪਟਿਆਲੇ ਵਿਖੇ ਪੁਲਿਸ ਵਾਲਿਆਂ ਵੱਲੋਂ ਤੇ ਜਬਰ ਕੀਤਾ ਗਿਆ ਤੇ 19 ਤਰੀਕ ਨੂੰ ਚੰਡੀਗੜ੍ਹ ਮੀਟਿੰਗ ਵਿੱਚ ਬੁਲਾ ਕੇ ਕਿਸਾਨ ਆਗੂਆਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਤੇ ਸ਼ੰਭੂ ਉੱਤੇ ਖਨੌਰੀ ਮੋਰਚਿਆਂ ਤੋਂ ਕਿਸਾਨਾਂ ਨੂੰ ਗਿ੍ਰਫਤਾਰ ਕੀਤਾ ਗਿਆ। ਪੰਜਾਬ ਤੇ ਪੁਲਿਸ ਵੱਲੋਂ ਬਿਨਾ ਕੋਈ ਅਦਾਲਤੀ ਕਾਰਵਾਈ ਤੋਂ ਪੰਜਾਬ ਦੇ ਵਿੱਚ ਬੁਲਡੋਜਰ ਨਾਲ ਘਰ ਢਾਏ ਜਾ ਰਹੇ ਹਨ ਅਤੇ ਬਿਨਾ ਕੋਈ ਕਾਨੂੰਨੀ ਕਾਰਵਾਈ ਤੋਂ ਪੰਜਾਬ ਦੇ ਵਿੱਚ ਗੈਂਗਸਟਾਰਾਂ ਦੇ ਨਾਂ ਤੇ ਨੌਜਵਾਨਾਂ ਨੂੰ ਕਤਲ ਕੀਤਾ ਜਾ ਰਿਹਾ ਹੈ ,ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਹਨ, ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਖੁੱਲ ਦੇ ਕੇ ਹਰ ਤਬਕੇ ਉੱਤੇ ਜਬਰ ਢਾਇਆ ਜਾ ਰਿਹਾ ਹੈ ਜਿਸ ਦਾ ਜਵਾਬ 28 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤਾ ਜਾਵੇਗਾ ਅਤੇ ਜੇ ਪੰਜਾਬ ਸਰਕਾਰ ਪੁਲਿਸ ਨੂੰ ਜਬਰ ਕਰਨ ਤੋਂ ਨਹੀਂ ਰੋਕਦੀ ਤਾਂ ਇਸ ਤੋਂ ਅੱਗੇ ਵੀ ਵੱਡੇ ਪ੍ਰਦਰਸ਼ ਜਾਰੀ ਰਹਿਣਗੇ। ਕਿਸਾਨ ਆਗੂਆਂ ਨੇ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਕਿ 28 ਮਾਰਚ ਨੂੰ ਵੱਡੀ ਗਿਣਤੀ ਵਿੱਚ ਕਿਸਾਨ ਫਿਰ ਡੀਸੀ ਦਫਤਰ ਅੱਗੇ ਪਹੁੰਚਣਗੇ। ਮੀਟਿੰਗ ਰਣਜੀਤ ਸਿੰਘ ਝੋਕ, ਗੁਰਜੱਜ ਸਿੰਘ ਸਾਂਦੇ ਹਾਸ਼ਮ, ਹਾਕਮ ਸਿੰਘ ਸਾਂਦੇ ਹਾਸ਼ਮ, ਓਮ ਪ੍ਰਕਾਸ਼ ਲੱਖਾ ਹਾਜੀ, ਜਗੀਰ ਸਿੰਘ ਖਹਿਰਾ ਜ਼ਿਲ੍ਹਾ ਪ੍ਰਧਾਨ ਡਕੌਦਾ ਫਿਰੋਜ਼ਪੁਰ, ਲਖਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਤੋਤੇਵਾਲ, ਗੁਰਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਬੀਕੇਯੂ ਪੰਜਾਬ, ਰਸਾਲ ਸਿੰਘ, ਹੀਰਾ ਸਿੰਘ, ਭਾਗ ਸਿੰਘ ਮਰਖਾਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਬੁਰਜ ਗਿੱਲ, ਹਰਬੰਸ ਸਿੰਘ ਜ਼ਿਲ੍ਹਾ ਪ੍ਰਧਾਨ ਰਾਜੇਵਾਲ, ਕੁਲਦੀਪ ਸਿੰਘ ਪ੍ਰੈਸ ਸਕੱਤਰ ਉਗਰਾਹਾਂ, ਅਮਰੀਕ ਸਿੰਘ ਪ੍ਰਧਾਨ ਲੱਖੋਵਾਲ, ਜਸਪ੍ਰੀਤ ਕੌਰ ਲੱਖੋਵਾਲ, ਜਸਬੀਰ ਸਿੰਘ ਮਜ਼ਦੂਰ ਕਿਸਾਨ ਸਾਂਝਾ ਮੋਰਚਾ, ਮਨਮੋਹਨ ਸਿੰਘ ਸਕੱਤਰ ਪੰਜਾਬ ਰਾਜੇਵਾਲ, ਕਸ਼ਮੀਰ ਸਿੰਘ ਕਿਸਾਨ ਮਜ਼ਦੂਰ ਸਾਂਝਾ ਮੋਰਚਾ, ਗੁਰਵਿੰਦਰ ਸਿੰਘ ਖਹਿਰਾ ਜ਼ਿਲ੍ਹਾ ਫਿਰੋਜ਼ਪੁਰ ਬੀਕੇਯੂ ਕਾਦੀਆਂ, ਜੋਗਾ ਸਿੰਘ ਵਸਤੀ ਪ੍ਰਕਾਸ਼ ਸਿੰਘ ਆਦਿ ਹਾਜ਼ਰ ਸਨ।



