Punjab

ਪੰਜਾਬ ਪੀ.ਡਬਲ.ਯੂ.ਡੀ ਵਰਕਰ ਯੂਨੀਅਨ ਦੀ ਮੀਟਿੰਗ ਹੋਈ

ਫ਼ਿਰੋਜ਼ਪੁਰ, 24 ਮਾਰਚ (ਬਾਲ ਕਿਸ਼ਨ)– ਪੰਜਾਬ ਪੀਡਬਲਯੂ ਡੀ ਵਰਕਰ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਦੀ ਪ੍ਰਧਾਨਗੀ ਵਿਚ ਹੋਈ। ਮੀਟਿੰਗ ਪ੍ਰਧਾਨ ਮਲਕੀਤ ਸਿੰਘ ਨੇ ਦੱਸਿਆ ਕਿ 2 ਅਪ੍ਰੈਲ 2025 ਨੂੰ ਵਣ ਰੇਂਜ਼ ਅਫਸਰ ਦਫਤਰ ਗੇਟ ਅੱਗੇ ਫਿਰੋਜ਼ਪੁਰ ਧਰਨਾ ਦਿੱਤਾ ਜਾਵੇਗਾਜਿਨ੍ਹਾਂ ਚਿਰ ਵਰਕਰਾਂ ਨੂੰ ਹੱਕ ਨਾ ਦਿੱਤਾ ਗਿਆ, ਉਨ੍ਹੀਂ ਦੇਰ ਧਰਨਾ ਜਾਰੀ ਰਹੇਗਾਉਨ੍ਹਾਂ ਆਖਿਆ ਕਿ ਉਨ੍ਹਾਂ ਦੀਆਂ ਮੰਗਾਂ ਜਿਵੇਂ ਕਿ ਪੁਰਾਣੀ ਜਥੇਬੰਦੀ ਹੋਣ ਕਰਕੇ ਦੂਜੀਆਂ ਜਥੇਬੰਦੀਆਂ ਦੇ ਬਰਾਬਰ ਲਾਭ ਦਿੱਤਾ ਜਾਵੇ, ਹਟਾਏ ਵਰਕਰ ਕੰਮਾਂ ’ਤੇ ਲਗਾਏ ਜਾਣ, ਜਿਨ੍ਹਾਂ ਵਰਕਰਾਂ ਦੀਆਂ ਤਨਖਾਹਾਂ ਰਹਿੰਦੀਆਂ ਹਨ ਉਹ ਦਿੱਤੀਆਂ ਜਾਣ, ਵਰਕਰਾਂ ਦਾ ਰਿਕਾਰਡ ਸਰਕਾਰ ਨੂੰ ਬਣਾ ਕੇ ਭੇਜਿਆ ਜਾਵੇ, ਵਰਕਰਾਂ ਦੇ ਆਈ ਕਾਰਡ ਬਣਾ ਕੇ ਦਿੱਤੇ ਜਾਣ, ਕੰਮ ਕਰਨ ਲਈ ਲੋੜੀਂਦੇ ਸੰਦ ਮੁਹੱਈਆ ਕਰਵਾਏ ਜਾਣ, ਵਰਕਰਾਂ ਨੂੰ ਵਰਦੀਆਂ ਦਿੱਤੀਆਂ ਜਾਣ, ਸਰਵਿਸ ਬੁੱਕ ਕਾਪੀਆਂ ਬਣਾਈਆਂ ਜਾਣ। ਮਿੱਥੇ ਸਮੇਂ ਤੋਂ ਪਹਿਲਾਂ ਸਾਨੂੰ ਇਕ ਮੀਟਿੰਗ ਦਿੱਤੀ ਜਾਵੇ ਤਾਂ ਜੋ ਬੈਠ ਕੇ ਇਨ੍ਹਾਂ ਮਸਲਿਆਂ ਉਪਰ ਵਿਚਾਰ ਕਰਕੇ ਹੱਲ ਕੀਤਾ ਜਾਵੇਜੇਕਰ ਮਿੱਥੇ ਸਮੇਂ 2 ਅਪ੍ਰੈਲ 2025 ਤੋਂ ਪਹਿਲਾਂ ਕੋਈ ਮੀਟਿੰਗ ਨਹੀਂ ਦਿੱਤੀ ਜਾਂਦੀ ਤਾਂ ਸਾਨੂੰ ਮਜ਼ਬੂਰ ਹੋ ਕੇ ਧਰਨਾ ਦੇਣਾ ਪਵੇਗਾ, ਜਿਸ ਦੀ ਜ਼ਿੰਮੇਵਾਰੀ ਆਪ ਦੀ ਹੋਵੇਗੀਮੀਟਿੰਗ ਵਿਚ ਬਗੀਚਾ ਸਿੰਘ, ਲਖਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਮੈਂਬਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button