
ਫ਼ਿਰੋਜ਼ਪੁਰ, 23 ਮਾਰਚ (ਬਾਲ ਕਿਸ਼ਨ)– ਫਿਰੋਜ਼ਪੁਰ ਵਿਚ ਇਕ ਵਿਅਕਤੀ ਵੱਲੋਂ ਬੈਂਕ ਦੇ ਨਾਂਅ ’ਤੇ ਲਏ ਲੋਨ ਦੀ ਰਕਮ ਬਿਨਾ ਵਿਆਜ ਸਮੇਤ ਵਾਪਸ ਨਾ ਕੀਤੇ ਬਗੈਰ ਜ਼ਮੀਨ ਅੱਗੇ ਕਿਸੇ ਹੋਰ ਨੂੰ ਵੇਚ ਕੇ ਧੋਖਾਧੜੀ ਕਰਨ ਦੇ ਦੋਸ਼ ਵਿਚ ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਨੇ ਉਕਤ ਵਿਅਕਤੀ ਖਿਲਾਫ 420 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਮਹੇਸ਼ ਸਿੰਘ ਨੇ ਦੱਸਿਆ ਕਿ ਦਰਖਾਸਤ/ਯੂਆਈਡੀ ਨੰਬਰ 501712 ਰਾਹੀਂ ਕਮਲਪ੍ਰੀਤ ਸਿੰਘ ਮੈਨੇਜਰ ਬ੍ਰਾਂਚ ਐੱਸ.ਬੀਆਈ ਬੈਂਕ ਝੋਕ ਮੋਹੜੇ ਪੁੱਤਰ ਗੁਰਮੀਤ ਸਿੰਘ ਵਾਸੀ 457 ਅਰਬਨ ਅਸਟੇਟ ਕਪੂਰਥਲਾ ਹਾਲ ਮਕਾਨ ਨੰਬਰ 86 ਧਵਨ ਕਾਲੋਨੀ ਸਿਟੀ ਫਿਰੋਜ਼ਪੁਰ ਨੇ ਦੱਸਿਆ ਕਿ ਦੋਸ਼ੀ ਰਛਪਾਲ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਦਿਲਾਰਾਮ ਵੱਲੋਂ ਆਪਣੀ ਜ਼ਮੀਨ 26 ਕਨਾਲ 17 ਮਰਲੇ ਜਿਸ ’ਤੇ ਇਸ ਨੇ ਐੱਸਬੀਆਈ ਬੈਂਕ ਪਾਸੋਂ ਲੋਨ ਲਿਆ ਹੋਇਆ ਸੀ, ਤੇ ਇਸ ਨੇ ਬੈਂਕ ਦਾ ਬਕਾਇਆ ਲੋਨ 47,42.009 ਰੁਪਏ ਸਮੇਤ ਵਿਆਜ ਬਿਨ੍ਹਾ ਪੈਸੇ ਵਾਪਸ ਕੀਤੇ ਜ਼ਮੀਨ ਅੱਗੇ ਵੇਚ ਕੇ ਬੈਂਕ ਨਾਲ ਧੋਖਾਧੜੀ ਕੀਤੀ ਹੈ। ਜਾਂਚਕਰਤਾ ਨੇ ਦੱਸਿਆ ਕਿ ਪੁਲਿਸ ਨੇ ਉਕਤ ਦੋਸ਼ੀ ਖਿਲਾਫ ਬਾਅਦ ਪੜਤਾਲ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ।



