National

‘ਉਹ ਪੋਰਨ ਦੇਖਦੀ ਹੈ, Masturbates’ ਕਰਦੀ ਹੈ’, ਪਤਨੀ ਵਿਰੁੱਧ ਅਦਾਲਤ ‘ਚ ਸ਼ਿਕਾਇਤ ਲੈ ਕੇ ਪਹੁੰਚਾ ਪਤੀ; ਜੱਜ ਨੇ ਕਿਹਾ – ਇਹ ਤਲਾਕ ਦਾ ਆਧਾਰ ਨਹੀਂ

ਨਵੀਂ ਦਿੱਲੀ, 20 ਮਾਰਚ-ਮਦਰਾਸ ਹਾਈ ਕੋਰਟ ਨੇ ਇੱਕ ਮਹੱਤਵਪੂਰਨ ਅਤੇ ਵੱਡਾ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਜੇਕਰ ਕੋਈ ਔਰਤ ਇਕੱਲੀ ਪੋਰਨ ਦੇਖਦੀ ਹੈ ਅਤੇ Masturbates ਕਰਦੀ ਹੈ ਤਾਂ ਇਹ ਪਤੀ ਪ੍ਰਤੀ ਬੇਰਹਿਮੀ ਨਹੀਂ ਹੈ। ਦਰਅਸਲ, ਇੱਕ ਪਰਿਵਾਰਕ ਅਦਾਲਤ ਨੇ ਇੱਕ ਆਦਮੀ ਦੀ ਤਲਾਕ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ, ਜਿਸ ਨੂੰ ਹਾਈ ਕੋਰਟ ਨੇ ਬਰਕਰਾਰ ਰੱਖਿਆ ਹੈ।ਜਸਟਿਸ ਜੀ.ਆਰ. ਸਵਾਮੀਨਾਥਨ ਅਤੇ ਜਸਟਿਸ ਆਰ. ਪੂਰਨਿਮਾ ਦੀ ਬੈਂਚ ਨੇ ਫੈਸਲਾ ਸੁਣਾਇਆ ਹੈ। ਉਨ੍ਹਾਂ ਕਿਹਾ, ਜਦੋਂ ਮਰਦਾਂ ਲਈ Masturbates (ਹੱਥਰਸੀ) ਕਰਨਾ ਆਮ ਗੱਲ ਹੈ ਤਾਂ ਔਰਤਾਂ ਨੂੰ ਕਿਵੇਂ ਗ਼ਲਤ ਠਹਿਰਾਇਆ ਜਾ ਸਕਦਾ ਹੈ।ਅਦਾਲਤ ਨੇ ਕਿਹਾ, ਮਰਦ ਹੱਥਰਸੀ ਕਰਨ ਤੋਂ ਤੁਰੰਤ ਬਾਅਦ ਸੈਕਸ ਨਹੀਂ ਕਰ ਸਕਦੇ ਪਰ ਔਰਤਾਂ ਦੇ ਮਾਮਲੇ ਵਿੱਚ ਅਜਿਹਾ ਨਹੀਂ ਹੈ। ਇਸ ਲਈ ਅਜਿਹੀ ਸਥਿਤੀ ਵਿੱਚ ਇਹ ਸਾਬਤ ਨਹੀਂ ਹੋਇਆ ਹੈ ਕਿ ਹੱਥਰਸੀ ਦੀ ਆਦਤ ਪਤੀ-ਪਤਨੀ ਦੇ ਰਿਸ਼ਤੇ ‘ਤੇ ਬੁਰਾ ਪ੍ਰਭਾਵ ਪਾਵੇਗੀ।ਔਰਤ ਦੇ ਪਤੀ ਨੇ ਦੋਸ਼ ਲਗਾਇਆ ਸੀ ਕਿ ਉਸਦੀ ਪਤਨੀ ਹੱਥਰਸੀ ਕਰਦੀ ਹੈ। ਇਸ ਦਾ ਜਵਾਬ ਦਿੰਦੇ ਹੋਏ ਅਦਾਲਤ ਨੇ ਕਿਹਾ ਕਿ ਔਰਤ ਨੂੰ ਇਸ ਬਾਰੇ ਜਵਾਬ ਦੇਣ ਲਈ ਕਹਿਣਾ ਉਸਦੀ ਆਜ਼ਾਦੀ ਦੀ ਉਲੰਘਣਾ ਹੋਵੇਗੀਜੇਕਰ ਕੋਈ ਔਰਤ ਵਿਆਹ ਤੋਂ ਬਾਅਦ ਕਿਸੇ ਹੋਰ ਨਾਲ ਸਰੀਰਕ ਸੰਬੰਧ ਬਣਾਉਂਦੀ ਹੈ, ਤਾਂ ਇਹ ਤਲਾਕ ਦਾ ਆਧਾਰ ਹੋ ਸਕਦਾ ਹੈ। ਪਰ ਸਿਰਫ਼ ਆਪਣੇ ਆਪ ਨੂੰ ਖੁਸ਼ ਕਰਨਾ ਤਲਾਕ ਦਾ ਕਾਰਨ ਨਹੀਂ ਹੋ ਸਕਦਾ

ਅਦਾਲਤ ਨੇ ਕਿਹਾ– ਇਹ ਬੇਰਹਿਮੀ ਹੈ

ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ, “ਸਿਰਫ਼ ਪੋਰਨ ਦੇਖਣਾ ਪਤੀ ਪ੍ਰਤੀ ਬੇਰਹਿਮੀ ਨਹੀਂ ਹੈ। ਇਹ ਇਸਨੂੰ ਦੇਖਣ ਵਾਲੇ ਵਿਅਕਤੀ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ, ਪਰ ਇਹ ਇਕੱਲਾ ਕਾਫ਼ੀ ਨਹੀਂ ਹੈ। ਜੇਕਰ ਪੋਰਨ ਦੇਖਣ ਵਾਲਾ ਵਿਅਕਤੀ ਆਪਣੇ ਸਾਥੀ ਨੂੰ ਇਸ ਨੂੰ ਦੇਖਣ ਲਈ ਮਜਬੂਰ ਕਰਦਾ ਹੈ ਤਾਂ ਇਹ ਬੇਰਹਿਮੀ ਹੋਵੇਗੀਜੇਕਰ ਇਹ ਦਿਖਾਇਆ ਜਾਵੇ ਕਿ ਇਹ ਲਤ ਕਿਸੇ ਦੇ ਵਿਆਹੁਤਾ ਜੀਵਨ ‘ਤੇ ਬੁਰਾ ਪ੍ਰਭਾਵ ਪਾ ਰਹੀ ਹੈ ਤਾਂ ਇਹ ਤਲਾਕ ਦਾ ਕਾਰਨ ਹੋ ਸਕਦਾ ਹੈ।”

Related Articles

Leave a Reply

Your email address will not be published. Required fields are marked *

Back to top button