Punjab

ਟਰੈਕਟਰ ’ਤੇ ਗੰਦੇ ਗਾਣੇ ਲਗਾਉਣ ਤੋਂ ਰੋਕਣ ’ਤੇ ਵਿਅਕਤੀ ’ਤੇ ਚੜਾਇਆ ਟਰੈਕਟਰ, ਮਾਮਲਾ ਦਰਜ

ਫ਼ਿਰੋਜ਼ਪੁਰ 19 ਮਾਰਚ (ਬਾਲ ਕਿਸ਼ਨ)–ਤਲਵੰਡੀ ਭਾਈ ਦੇ ਅਧੀਨ ਆਉਂਦੇ ਪਿੰਡ ਪਤਲੀ ਵਿਖੇ ਟਰੈਕਟਰ ’ਤੇ ਗੰਦੇ ਗਾਣੇ ਲਗਾਉਣ ਤੇ ਰੋਕਣ ’ਤੇ ਇਕ ਵਿਅਕਤੀ ਨੂੰ ਮਾਰ ਦੇਣ ਦੀ ਨੀਅਤ ਨਾਲ ਉਸ ’ਤੇ ਟਰੈਕਟਰ ਚੜਾ ਕੇ ਜ਼ਖਮੀ ਕਰਨ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਤਲਵੰਡੀ ਭਾਈ ਪੁਲਿਸ ਨੇ ਟਰੈਕਟਰ ਚਾਲਕ ਖਿਲਾਫ 109, 115 (2), 3 (5) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸਿਮਰਜੀਤ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਪਤਲੀ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਗੇਟ ਦੇ ਅੱਗੇ ਖੜਾ ਸੀ ਤਾਂ ਦੋਸ਼ੀ ਗੱਬਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਪਤਲੀ ਅਤੇ ਇਕ ਅਣਪਛਾਤਾ ਵਿਅਕਤੀ ਨੇ ਆਪਣੇ ਟਰੈਕਟਰ ਸੋਨਾਲਿਕਾ ’ਤੇ ਗੰਦੇ ਗਾਣੇ ਲਗਾ ਕੇ ਲੰਘਦਾ ਸੀ, ਜਿਸ ਨੂੰ ਉਸ ਵੱਲੋਂ ਰੋਕਿਆ ਗਿਆ, ਪਰ ਦੋਸ਼ੀ ਵੱਲੋਂ ਗੁੱਸੇ ਵਿਚ ਆ ਕੇ ਉਸ ’ਤੇ ਮਾਰ ਦੇਣ ਦੀ ਨੀਅਤ ਨਾਲ ਟਰੈਕਟਰ ਚੜਾ ਦਿੱਤਾਸਿਮਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਦੋੋਸ਼ੀ ਟਰੈਕਟਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button