
ਫ਼ਿਰੋਜ਼ਪੁਰ 19 ਮਾਰਚ (ਬਾਲ ਕਿਸ਼ਨ)– ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਨੇ ਇਕ ਮੁਕੱਦਮੇ ਦੇ ਮਾਮਲੇ ਵਿਚ ਵਿਅਕਤੀ ਦੇ ਘਰ ਦੀ ਤਲਾਸ਼ੀ ਕੀਤੀ ਗਈ ਤਾਂ ਤਲਾਸ਼ੀ ਦੌਰਾਨ 100 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਮਹੇਸ਼ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਰਮਨ ਕੁਮਾਰ ਸਮੇਤ ਪੁਲਿਸ ਪਾਰਟੀ ਮੁਕੱਦਮਾ ਨੰਬਰ 72/10.06.2022 ਅ/ਧ 452, 323, 324, 427, 506, 148, 149 ਆਈਪੀਸੀ ਥਾਣਾ ਕੈਂਟ ਫਿਰੋਜ਼ਪੁਰ ਦੋਸ਼ੀ ਸਮੀਨ ਉਰਫ ਸ਼ਿਵਾ ਪੁੱਤਰ ਚੇਤਨ ਲਾਲ ਵਾਸੀ ਗਲੀ ਨੰਬਰ 11 ਬਾਲਮੀਕ ਕਾਲੌਨੀ ਨੇੜੇ ਸਮੁੰਦਰੀ ਪੈਟਰੋਲ ਪੰਪ ਕੈਂਟ ਫਿਰੋਜ਼ਪੁਰ ਨੂੰ ਮੁਕੱਦਮਾ ਉਕਤ ਦੀ ਤਫਤੀਸ਼ ਦੇ ਸਬੰਧ ਵਿਚ ਲੈ ਕੇ ਉਸ ਦੇ ਘਰ ਗਿਆ ਸੀ, ਜਿਸ ਨੇ ਦੱਸਿਆ ਕਿ ਦੌਰਾਨ ਤਲਾਸ਼ੀ ਸਮੀਨ ਉਰਫ ਸ਼ਿਵਾ ਦੇ ਘਰ ਵਿਚ ਨਸ਼ੀਲਾ ਪਦਾਰਥ ਪਿਆ ਹੈ, ਕੋਈ ਸਮਰੱਥ ਅਧਿਕਾਰੀ ਮੌਕਾ ’ਤੇ ਭੇਜਿਆ ਜਾਵੇ। ਸਹਾਇਕ ਥਾਣੇਦਾਰ ਮਹੇਸ਼ ਸਿੰਘ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਆਂ ਦੇ ਮੌਕੇ ’ਤੇ ਪੁੱਜਾ ਜੋ ਵਿਚ ਬੈੱਡ ਦੇ ਬਿਲਕੁਲ ਉਪਰ ਸੀਮੈਂਟ ਦੀ ਬਣੀ ਸੈਲਫ ’ਤੇ ਦੋ ਲਾਲ ਰੰਗ ਦੇ ਮਿੱਟੀ ਦੇ ਕੁੱਜਿਆਂ ਵਿਚੋੋਂ ਪਲਾਸਟਿਕ ਨਾਲ ਲਪੇਟਿਆ ਹੋਇਆ ਪਦਾਰਥ ਬਰਾਮਦ ਹੋਇਆ। ਜਿਸ ਨੂੰ ਖੋਲ੍ਹ ਕੇ ਚੈੱਕ ਕਰਨ ਤੇ 100 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



