ਜਲ ਸਪਲਾਈ ਅਤੇ ਸੇਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਜੋਨ ਫਿਰੋਜ਼ਪੁਰ ਦੀ ਮੀਟਿੰਗ ਹੋਈ
ਮੀਟਿੰਗ ’ਚ ਮੰਗਾਂ ਨੂੰ ਲੈ ਕੇ ਕੀਤਾ ਵਿਚਾਰ ਵਟਾਂਦਰਾ

ਫ਼ਿਰੋਜ਼ਪੁਰ, 18 ਮਾਰਚ (ਬਾਲ ਕਿਸ਼ਨ)– ਜਲ ਸਪਲਾਈ ਅਤੇ ਸੇਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਜੋਨ ਫਿਰੋਜ਼ਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਬੂੰਗੀ ਅਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਜੰਟ ਸਿੰਘ ਦੀ ਅਗਵਾਈ ਵਿਚ ਸਰਕਲ ਦਫਤਰ ਫਿਰੋਜ਼ਪੁਰ ਵਿਖੇ ਹੋਈ। ਮੀਟਿੰਗ ਵਿਚ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਫੀਲਡ ਮੁਲਾਜ਼ਮ ਦਰਜਾ ਤਿੰਨ ਅਤੇ ਚਾਰ ਦੀਆਂ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸੂਬਾ ਬਾਡੀ ਦੀ ਕਾਲ ’ਤੇ ਮਿਤੀ 24 ਮਾਰਚ 2025 ਨੂੰ ਮਹਿਕਮੇ ਦੇ ਮੁੱਖ ਦਫਤਰ ਮੋਹਾਲੀ ਦੇ ਸਾਹਮਣੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ। ਜੇਕਰ ਐੱਚਓਡੀ ਵੱਲੋਂ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾ ਐੱਚ.ਓ.ਡੀ ਦਾ ਘਿਰਾਓ ਕੀਤਾ ਜਾਵੇਗਾ। ਜਥੇਬੰਦੀ ਦੀਆਂ ਮੁੱਖ ਮੰਗਾਂ ਮਹਿਕਮੇ ਵਿਚ ਕੰਮ ਕਰਦੇ ਦਰਜਾ ਚਾਰ ਦੀਆਂ ਪ੍ਰਮੋਸ਼ਨਾਂ ਲਈ ਰੱਖਿਆ ਟੈਸਟ ਵਾਪਸ ਕੀਤਾ ਜਾਵੇ ਅਤੇ ਜੋ ਪਿਛਲੇ ਸਮੇਂ ਦੌਰਾਨ ਲਿਆ ਟੈਸਟ ਸਿਲਬੇਸ ਔਖਾ ਹੋਣ ਕਾਰਨ ਪਾਸ ਟੈਸਟ 25 ਪ੍ਰਤੀਸ਼ਤ ਕੀਤਾ ਜਾਵੇ, 15 ਪ੍ਰਤੀਸ਼ਤ ਕੋਟੇ ਦੌਰਾਨ ਗਲਤ ਪ੍ਰਮੋਸ਼ਨਾਂ ਸੀਨੀਅਰਤਾ ਤੌੜ ਕੇ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਦਰੁਸਤ ਕੀਤਾ ਜਾਵੇ, ਠੇਕੇ ’ਤੇ ਰੱਖੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਵਿਦੇਸ਼ੀ ਛੁੱਟੀਆਂ ਪਾਸ ਕੀਤੀਆਂ ਜਾਣ, ਤਿਉਹਾਰ ਛੁੱਟੀਆਂ ਜਮ੍ਹਾ ਕੀਤੀਆਂ ਜਾਣ, ਫੀਲਡ ਮੁਲਾਜ਼ਮਾਂ ਦਫਤਰੀ ਸੇਵਾਦਾਰ ਦੀ ਤਰ੍ਹਾਂ ਜੇਡੀਐੱਮ ਬਣਾਏ ਜਾਣ। ਮੀਟਿੰਗ ਵਿਚ ਜ਼ਿਲ੍ਹਾ ਪ੍ਰੈਸ ਸਕੱਤਰ ਗੁਰਮੇਲ ਸਿੰਘ ਸੱਬਰਵਾਲ, ਬਲੀ ਸਿੰਘ, ਦਰਸ਼ਨ ਸਿੰਘ, ਨਿਦੇਸ਼ ਸਿੰਘ, ਨਰਿੰਦਰ ਸਿੰਘ, ਜੋਗਿੰਦਰ ਸਿੰਘ ਪਿੰਡੀ, ਹਰਪ੍ਰੀਤ ਸਿੰਘ, ਮੇਹਰ ਸਿੰਘ, ਗੁਰਮੀਤ ਸਿੰਘ, ਸੰਜੀਵ ਕੁਮਾਰ, ਸੋਬਨ ਸਿੰਘ ਆਦਿ ਆਗੂ ਹਾਜ਼ਰ ਸਨ।



