Punjab

ਕਾਰ ਅਤੇ ਮੋਟਰਸਾਈਕਲ ਦੀ ਟੱਕਰ ’ਚ ਵਿਅਕਤੀ ਦੀ ਮੌਤ, ਮਾਮਲਾ ਦਰਜ

ਫ਼ਿਰੋਜ਼ਪੁਰ, 17 ਮਾਰਚ (ਬਾਲ ਕਿਸ਼ਨ)–ਨੈਸ਼ਨਲ ਹਾਈਵੇ 54 ਪਿੰਡ ਕੋਟ ਕਰੋੜ ਕਲਾਂ ਕੋਲ ਐਕਟਿਵਾ ਸਕੂਟਰ ਅਤੇ ਕਾਰ ਦੀ ਟੱਕਰ ਵਿਚ ਐਕਟਿਵਾ ਸਕੂਟਰ ਸਵਾਰ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਤਲਵੰਡੀ ਭਾਈ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖਿਲਾਫ 106, 281, 125 (ਏ), 125 (ਬੀ), 324 (4) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਹਰਪ੍ਰੀਤ ਸਿੰਘ ਪੁੱਤਰ ਮੰਗਤ ਰਾਮ ਵਾਸੀ ਮੁੱਦਕੀ ਨੇ ਦੱਸਿਆ ਕਿ ਉਸ ਦਾ ਪਿਤਾ ਮੰਗਤ ਰਾਮ (72 ਸਾਲ) ਪੁੱਤਰ ਹਰੀ ਰਾਮ ਸਮੇਤ ਆਪਣੀ ਪਤਨੀ ਬਲਵੀਰ ਕੌਰ ਨਾਲ ਐਕਟਿਵਾ ਸਕੂਟਰ ’ਤੇ ਸਵਾਰ ਹੋ ਕੇ ਪਿੰਡ ਕੋਟ ਕਰੋੜ ਕਲਾਂ ਜਾ ਰਹੇ ਸੀ ਜਦ ਉਹ ਪਿੰਡ ਕੋਟ ਕਰੋੜ ਕਲਾਂ ਪਾਸ ਪੁੱਜੇ ਤਾਂ ਇਕ ਕਾਰ ਸਵਿਫਟ ਤੇਜ਼ ਰਫਤਾਰ ਨਾਲ ਆਈ ਤੇ ਜਿਸ ਦੇ ਡਰਾਈਵਰ ਨੇ ਲਾਪ੍ਰਵਾਹੀ ਨਾਲ ਕਾਰ ਉਸ ਦੇ ਪਿਤਾ ਦੀ ਸਕੂਟਰ ਵਿਚ ਮਾਰੀ। ਇਸ ਹਾਦਸੇ ਵਿਚ ਉਸ ਦੇ ਪਿਤਾ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲੌਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button