
ਡੇਰਾਬੱਸੀ, 17 ਮਾਰਚ- ਡੇਰਾਬੱਸੀ ਅਦਾਲਤ ਵਿਚ ਅੱਜ ਐਨ.ਡੀ.ਪੀ.ਐਸ. ਐਕਟ ਤਹਿਤ ਗ੍ਰਿਫ਼ਤਾਰ ਦੋਸ਼ੀ ਸਾਹਿਲ ਕੁਮਾਰ (ਪੁੱਤਰ ਕੇਹਰ ਸਿੰਘ, ਵਾਸੀ ਢੇਹਾ ਕਲੋਨੀ, ਮੁਬਾਰਿਕਪੁਰ) ਪੁਲਿਸ ਹਿਰਾਸਤ ’ਚੋਂ ਹੱਥਕੜੀ ਸਮੇਤ ਫਰਾਰ ਹੋ ਗਿਆ। ਪੁਲਿਸ ਅਨੁਸਾਰ ਸਾਹਿਲ ਕੁਮਾਰ ਨੂੰ ਥਾਣਾ ਡੇਰਾਬੱਸੀ ਦੇ ਮੁਕੱਦਮਾ ਨੰ: 56 ਅਧੀਨ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਪੇਸ਼ੀ ਦੌਰਾਨ, ਮੁਲਜ਼ਮ ਭੀੜ ਦਾ ਫਾਇਦਾ ਚੁੱਕਦੇ ਹੋਏ ਪੁਲਿਸ ਨੂੰ ਚਕਮਾ ਦੇ ਨਜ਼ਰਾਂ ਤੋਂ ਔਝਲ ਹੋ ਗਿਆ। ਪੁਲਿਸ ਪਾਰਟੀ ਉਸ ਦੀ ਤਲਾਸ਼ ਲਈ ਜੁਟੀ ਹੋਈ ਹੈ।



