International

ਕੈਲੇਫੋਰਨੀਆ ‘ਚ ਸੁਪਰੀਮ ਕੌਂਸਲ ਲਈ ਚੁਣੇ ਗਏ ਸਿੱਖ ਪੰਚਾਇਤ ਦੇ ਪੰਜ ਮੈਂਬਰ

ਕੈਲੋਫੋਰਨੀਆ, 13 ਮਾਰਚ- ਗੁਰਦੁਆਰਾ ਸਾਹਿਬ ਫਰੀਮੌਂਟ ਕੈਲੇਫੋਰਨੀਆਂ ਦੀ ਸੇਵਾ ਸੰਭਾਲ ਅਤੇ ਹੋਰ ਲੋਕ ਭਲਾਈ ਦੇ ਕਾਰਜਾਂ ਲਈ ਸੁਪਰੀਮ ਕੌਂਸਲ ਮੈਂਬਰਾਂ ਦੀ ਬਹੁਤ ਹੀ ਸੁਖਾਵੇਂ ਤੇ ਸ਼ਾਂਤਮਈ ਮਾਹੌਲ ਵਿਚ ਚੋਣ ਹੋਈ, ਜਿਸ ਸਿੱਖ ਪੰਚਾਇਤ ਸਲੇਟ ਅਤੇ ਸਿੱਖ ਸੰਗਤ ਬੇ-ਏਰੀਆ ਵਲੋਂ ਇਸ ਚੋਣ ਮੁਹਿੰਮ ਵਿੱਚ ਸ਼ਿਰਕਤ ਕੀਤੀ ਗਈ। ਇਸ ਚੋਣ ਮੁਹਿੰਮ ਵਿਚ ਕੈਲੇਫੋਰਨੀਆਂ ਦੀਆਂ ਸੱਤ ਕਾਉਂਟੀਆ (7 ਜ਼ਿਲ੍ਹੇ ) ਆਲਮੀਡਾ, ਸੈਂਟਾ ਕਲਾਰਾ, ਕੌਂਟਰਾ ਕੋਸਟਾ, ਸੋਲਾਨੋ, ਸੈਨ ਮਾਟੀਓ, ਸੈਂਟਾ ਕਰੂਜ਼ ਤੇ ਸਨ ਫਰਾਂਸਿਸਕੋ ਦੀਆਂ ਸਿੱਖ ਸੰਗਤਾਂ ਨੇ ਭਾਗ ਲਿਆ। ਜਿਸ ਦੌਰਾਨ 4063 ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ, ਜਿਸ ਨਾਲ ਸਿੱਖ ਪੰਚਾਇਤ ਦੇ ਮੈਂਬਰ ਭਾਈ ਇਸ਼ਮੀਤ ਸਿੰਘ ਨੂੰ 2385, ਭਾਈ ਅੰਮ੍ਰਿਤਪਾਲ ਸਿੰਘ ਨੂੰ 2382, ਬੀਬੀ ਸੁਰਿੰਦਰਜੀਤ ਕੌਰ ਨੂੰ 2376, ਭਾਈ ਜਸਵੰਤ ਸਿੰਘ ਨੂੰ 2314, ਭਾਈ ਜਸਦੇਵ ਸਿੰਘ ਨੂੰ 2310 ਵੋਟ ਪ੍ਰਾਪਤ ਹੋਏ, ਜਿਸ ਨਾਲ ਗੁਰਦੁਆਰਾ ਸਾਹਿਬ ਫਰੀਮੌਂਟ ਕੈਲੇਫੋਰਨੀਆਂ ਦੀ ਸੁਪਰੀਮ ਕੌਂਸਲ ਦੇ ਸਿੱਖ ਪੰਚਾਇਤ ਦੇ ਉਕਤ ਪੰਜ ਮੈਂਬਰ ਨਿਯੁਕਤ ਹੋਣ ਵਿੱਚ ਕਾਮਯਾਬ ਰਹੇ ਅਤੇ ਦੂਜੇ ਧੜੇ ਸਿੱਖ ਸੰਗਤ ਬੇ-ਏਰੀਆ ਦੇ ਮੈਂਬਰ ਭਾਈ ਅਕਾਲ ਜੋਤ ਸਿੰਘ ਨੂੰ 1696, ਭਾਈ ਹਰਪ੍ਰੀਤ ਸਿੰਘ ਨੂੰ 1669, ਭਾਈ ਕਰਨ ਸਿੰਘ ਨੂੰ 1665, ਭਾਈ ਗਰਦਾਵਰ ਸਿੰਘ ਨੂੰ 1609 ਅਤੇ ਭਾਈ ਕੁਲਜੀਤ ਸਿੰਘ ਨੂੰ 1595 ਪ੍ਰਾਪਤ ਹੋਏ। ਇਸ ਤੋਂ ਇਲਾਵਾ 26 ਵੋਟਰਾਂ ਦੇ ਗਲਤ ਢੰਗ ਨਾਲ ਕੀਤੇ ਵੋਟ ਰੱਦ ਹੋਏ। ਸੁਪਰੀਮ ਕੌਂਸਲ ਦੇ ਉਕਤ ਮੈਂਬਰਾਂ ਦੀ ਚੋਣ ਜਿੱਤਣ ’ਤੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਗੁਰਪ੍ਰੀਤ ਸਿੰਘ, ਭਾਈ ਦਿਲਬਾਗ ਸਿੰਘ, ਭਾਈ ਜਗਤਾਰ ਸਿੰਘ, ਭਾਈ ਪਰਮਜੀਤ ਸਿੰਘ, ਜਸਵਿੰਦਰ ਸਿੰਘ ਜੰਡੀ, ਜਸਨੀਤ ਸਿੰਘ, ਰਜਿੰਦਰ ਸਿੰਘ ਰਾਜਾ,ਜਸਪ੍ਰੀਤ ਸਿੰਘ ਅਟਵਾਲ , ਕਸ਼ਮੀਰ ਸਿੰਘ ਸਾਹੀ , ਬਲਜੀਤ ਸਿੰਘ ਹੰਸਰਾ, ਭੁਪਿੰਦਰ ਸਿੰਘ ਪਰਮਾਰ, ਗੁਰਮੀਤ ਸਿੰਘ ਲਾਂਗਰੀ, ਦਵਿੰਦਰ ਸਿੰਘ, ਬਲਜੀਤ ਸਿੰਘ, ਨਿਰਪਾਲ ਸਿੰਘ ਆਦਿ ਨੇ ਇਸ ਜਿੱਤ ਨੂੰ ਗੁਰੂ ਘਰ ਦੇ ਪ੍ਰੇਮੀਆਂ ਦੀ ਜਿੱਤ ਦੱਸਿਆ ਕਿਹਾ ਕਿ ਸੰਗਤਾਂ ਨੇ ਦੋ ਸਾਲ ਲਈ ਗੁਰੂ ਘਰ ਦੀ ਸੇਵਾ ਲਈ ਸੇਵਾ ਦਾ ਮਾਣ ਬਖਸ਼ਿਆ ਹੈ।

Related Articles

Leave a Reply

Your email address will not be published. Required fields are marked *

Back to top button