Punjab

ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ’ਚ 3 ਨਾਮਜ਼ਦ

ਫ਼ਿਰੋਜ਼ਪੁਰ, 10 ਮਾਰਚ (ਜਸਵਿੰਦਰ ਸਿੰਘ ਸੰਧੂ)– ਜ਼ੀਰਾ ਦੇ ਅਧੀਨ ਆਉਂਦੇ ਪਿੰਡ ਝੰਡਾ ਬੱਗਾ ਵਿਖੇ ਰੇਤਾ ਦੀ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਵਿਚ ਥਾਣਾ ਸਦਰ ਜ਼ੀਰਾ ਪੁਲਿਸ ਨੇ 2 ਬਾਏ ਨੇਮ ਵਿਅਕਤੀਆਂ ਅਤੇ 1 ਅਣਪਛਾਤੇ ਵਿਅਕਤੀ ਖਿਲਾਫ 303 (2) ਬੀਐੱਨਐੱਸ 21 ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਅਨਵਰ ਮਸੀਹ ਨੇ ਦੱਸਿਆ ਕਿ ਰਾਧੇ ਸ਼ਾਮ ਜੇਈ ਕਮ ਮਾਈਨਿੰਗ ਇੰਸਪੈਕਟਰ ਜਲ ਨਿਕਾਸ ਉਸਾਰੀ ਉਪ ਮੰਡਲ ਮਖੂ ਨੇ ਦੱਸਿਆ ਕਿ ਮਿਤੀ 8 ਮਾਰਚ 2025 ਨੂੰ 9.45 ਪੀਐੱਮ ਤੋਂ 10.30 ਪੀਐੱਮ ਵਿਚਾਰ ਪਿੰਡ ਝੰਡਾ ਬੱਗਾ ਪੁਰਾਣਾ ਵਿਖੇ ਗੁਰਲਾਲ ਸਿੰਘ ਪੁੱਤਰ ਹੰਸ ਰਾਜ ਵਾਸੀ ਤਲਵੰਡੀ ਨੌਂ ਬਹਾਰ ਥਾਣਾ ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ, ਗੁਰਭੇਜ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਲੋਂਗੀਵਿੰਡ ਥਾਣਾ ਕੋਟ ਈਸੇ ਖਾਂ ਅਤੇ 1 ਅਣਪਛਾਤੇ ਵਿਅਕਤੀ ਵੱਲੋਂ ਰੇਤਾ ਦੀ ਨਾਜਾਇਜ਼ ਮਾਈਨਿੰਗ ਹੋਣੀ ਪਾਈ ਗਈ ਹੈ। ਜਾਂਚਕਰਤਾ ਅਨਵਰ ਮਸੀਹ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button