Punjab

ਭਾਰਤ ਵਿਕਾਸ ਪ੍ਰੀਸ਼ਦ ਫ਼ਿਰੋਜ਼ਪੁਰ ਸ਼ਹਿਰੀ ਸ਼ਾਖਾ ਮਹਿਲਾ ਵਿੰਗ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

ਫ਼ਿਰੋਜ਼ਪੁਰ, 9 ਮਾਰਚ (ਜਸਵਿੰਦਰ ਸਿੰਘ ਸੰਧੂ)– ਬਾਗ਼ਬਾਨ ਵਿੱਚ ਭਾਰਤ ਵਿਕਾਸ ਪ੍ਰੀਸ਼ਦ ਫ਼ਿਰੋਜ਼ਪੁਰ ਸ਼ਹਿਰੀ ਸ਼ਾਖਾ ਮਹਿਲਾ ਵਿੰਗ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਪੂਜਾ ਨੇ ਸਾਰੀਆਂ ਬੀਬੀਆਂ ਅਤੇ ਮੁੱਖ ਮਹਿਮਾਨ ਸਪਨਾ ਧਵਨ ਅਤੇ ਮਹਿਮਾਨ ਮਾਲਤੀ ਦਾ ਸਵਾਗਤਮ ਗੀਤ ਗਾ ਕੇ ਸਵਾਗਤ ਕੀਤਾ। ਜਨਕ ਚੌਧਰੀ, ਸੁਦੇਸ਼ ਗੋਇਲ, ਸ਼ਕਤੀ ਚੋਪੜਾ, ਸੰਗੀਤਾ ਬਜਾਜ, ਸੁਨੀਤਾ ਖੰਨਾ, ਅਰੁਣ ਭੋਲਾ, ਪੂਨਮ ਬਾਰੀਆ ਨੇ ਆਪਣੇ ਵਿਚਾਰ ਪ੍ਰਗਟ ਕੀਤੇ, ਉਨ੍ਹਾਂ ਦੱਸਿਆ ਕਿ ਕਿਵੇਂ ਸਮਾਜ ਵਿੱਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਦਿਵਾਉਣਾ, ਕਿਸੇ ਵੀ ਖੇਤਰ ਵਿੱਚ ਔਰਤਾਂ ਨਾਲ ਵਿਤਕਰਾ ਬੰਦ ਕਰਨਾ, ਸਵੈ-ਰੱਖਿਆ, ਮਹਿਲਾ ਸਸ਼ਕਤੀਕਰਨ ਕਰਨਾ ਹੈ। ਸਪਨਾ ਧਵਨ ਪਿ੍ਰੰਸੀਪਲ ਮਾਨਵਤਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਤੇ ਮਾਲਤੀ ਸੇਠੀ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਦੇ ਚੰਗੇ ਸਮਾਜ ਸੇਵਾ ਦੇ ਯੋਗਦਾਨ ਲਈ ਕੌਂਸਲ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਤਾਂ ਜੋ ਹੋਰਨਾਂ ਨੂੰ ਵੀ ਸਮਾਜ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ। ਸ਼ਕਤੀ ਚੋਪੜਾ ਨੇ ਆਏ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।

Related Articles

Leave a Reply

Your email address will not be published. Required fields are marked *

Back to top button