
ਨਵਸਾਰੀ (ਗੁਜਰਾਤ), 8 ਮਾਰਚ -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, “ਇੱਥੇ ਨਵਸਾਰੀ ਦੇ ਇਸ ਸਮਾਗਮ ਵਿਚ, ਅਸੀਂ ਔਰਤਾਂ ਦੀ ਸ਼ਕਤੀ ਦੇਖ ਸਕਦੇ ਹਾਂ। ਔਰਤਾਂ ਨੇ ਇਸ ਸਮਾਗਮ ਦੀ ਪੂਰੀ ਜ਼ਿੰਮੇਵਾਰੀ ਲਈ ਹੈ। ਇੰਨੇ ਵੱਡੇ ਸਮਾਗਮ ਦੀ ਸੁਰੱਖਿਆ ਲਈ ਤਾਇਨਾਤ ਪੁਲਿਸ ਕਰਮਚਾਰੀ ਅਤੇ ਅਧਿਕਾਰੀ ਸਾਰੀਆਂ ਔਰਤਾਂ ਹਨ। ਕਾਂਸਟੇਬਲ, ਐਸਪੀ, ਡੀਐਸਪੀ ਤੋਂ ਲੈ ਕੇ ਸੀਨੀਅਰ ਅਧਿਕਾਰੀਆਂ ਤੱਕ, ਇੱਥੇ ਸੁਰੱਖਿਆ ਔਰਤਾਂ ਹੀ ਸੰਭਾਲ ਰਹੀਆਂ ਹਨ। ਇਹ ਔਰਤ ਸ਼ਕਤੀ ਦੀ ਇਕ ਉਦਾਹਰਣ ਹੈ… ਜਦੋਂ ਮੈਂ ਤੁਹਾਨੂੰ ਸਾਰਿਆਂ ਨੂੰ ਮਿਲਦਾ ਹਾਂ, ਤਾਂ ਮੇਰਾ ਵਿਸ਼ਵਾਸ ਹੋਰ ਵੀ ਮਜ਼ਬੂਤ ਹੋ ਜਾਂਦਾ ਹੈ ਕਿ ਵਿਕਸਤ ਭਾਰਤ ਦਾ ਸੰਕਲਪ ਪੂਰਾ ਹੋਵੇਗਾ ਅਤੇ ਔਰਤ ਸ਼ਕਤੀ ਇਸ ਵਿਚ ਵੱਡੀ ਭੂਮਿਕਾ ਨਿਭਾਵੇਗੀ।”



