
ਫ਼ਿਰੋਜ਼ਪੁਰ, 6 ਮਾਰਚ (ਜਸਵਿੰਦਰ ਸਿੰਘ ਸੰਧੂ)– ਫਾਜ਼ਿਲਕਾ ਜੀਟੀ ਰੋਡ ਪਾਸ ਬਣੀ ਤਿਕੋਣੀ ਕਿਲੇ ਵਾਲਾ ਚੋਂਕ ਕੈਂਟ ਫਿਰੋਜ਼ਪੁਰ ਵਿਖੇ ਕਾਰ ਅਤੇ ਟਰਾਲੇ ਦੀ ਟੱਕਰ ਵਿਚ ਕਾਰ ਦੇ ਨੁਕਸਾਨੇ ਜਾਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਨੇ ਟਰੱਕ ਟਰਾਲੇ ਖਿਲਾਫ 281, 125 (ਏ), 324 (4), 5 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਜੈਸਮਿਨ ਰਾਣਾ ਪਤਨੀ ਕਰਨਲ ਊਦੇ ਸਿੰਘ ਰਾਣਾ ਐੱਸਐੱਮ 5-52 ਵਿਕਾਸ ਨਗਰ ਪੱਖੋਵਾਲ ਰੋਡ ਲੁਧਿਆਣਾ ਹਾਲ ਐੱਨਪੀ 26 ਸਿੰਘ-4 ਮਾਲ ਰੋਡ ਕੈਂਟ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਆਪਣੇ ਲੜਕੇ ਸ਼ੋਰਿਆ ਉਮਰ ਕਰੀਬ 10 ਸਾਲ ਨੂੰ ਦਾਸ ਐਂਡ ਬਰਾਊਂਨ ਸਕੂਲ ਵਿਖੇ ਛੱਡਣ ਲਈ ਆਪਣੀ ਕਾਰ ਸਿਟੀ ਹੋਂਡਾ ’ਤੇ ਜਾ ਰਹੀ ਸੀ ਤੇ ਕਾਰ ਦੀ ਪਿਛਲੀ ਸੀਟ ਤੇ ਉਸ ਦਾ ਪਿਤਾ ਪ੍ਰਦੀਪ ਸਿੰਘ ਤੇ ਮਾਤਾ ਬਲਜੀਤ ਕੌਰ ਬੈਠੇ ਹੋਏ ਸਨ। ਜਦ ਉਹ ਤਿਕੋਣੀ ਕਿਲੇ ਵਾਲਾ ਚੋਂਕ ਪਾਸ ਪੁੱਜੇ ਤਾਂ ਦੋਸ਼ੀ ਗੁਰਪ੍ਰੀਤ ਕੰਬੋਜ਼ ਪੁੱਤਰ ਜਗਤਾਰ ਚੰਦ ਵਾਸੀ ਚੱਕ ਅਮੀਰ ਅਰਾਈਆਂ ਥਾਣਾ ਅਮੀਰ ਖਾਸ ਜ਼ਿਲ੍ਹਾ ਫਾਜ਼ਿਲਕਾ ਨੇ ਆਪਣਾ ਟਰਾਲਾ ਤੇਜ਼ ਰਫਤਾਰ ਨਾਲ ਲਿਆ ਕੇ ਉਨ੍ਹਾਂ ਦੀ ਕਾਰ ਦੇ ਪਿਛਲੇ ਪਾਸਿਓਂ ਮਾਰਿਆ। ਇਸ ਹਾਦਸੇ ਵਿਚ ਉਨ੍ਹਾਂ ਦਾ ਬਚਾਅ ਹੋ ਗਿਆ ਤੇ ਕਾਰ ਦਾ ਕਾਫੀ ਨੁਕਸਾਨ ਹੋ ਗਿਆ। ਦੋਸ਼ੀ ਨੇ ਆਪਣੀ ਗਲਤੀ ਮੰਨਦੇ ਹੋਏ ਕਾਰ ਦੇ ਨੁਕਸਾਨ ਦੀ ਭਰਪਾਈ ਦਾ ਲਿਖਤੀ ਰਾਜੀਨਾਮਾ ਕੀਤਾ, ਜੋ ਹੁਣ ਕਾਰ ਦੇ ਨੁਕਸਾਨ ਦੀ ਭਰਪਾਈ ਤੋਂ ਮੁਕਰ ਰਿਹਾ ਹੈ। ਇਸ ਮਾਮਲੇ ਦੀ ਪੜਤਾਲ ਕਰ ਰਹੇ ਸਹਾਇਕ ਥਾਣੇਦਾਰ ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਟਰਾਲੇ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



