National

’90 ਦਿਨਾਂ ‘ਚ 25 ਕਰੋੜ ਦਿਓ ਨਹੀਂ ਤਾਂ ਜਾਓਗੇ ਜੇਲ੍ਹ’, ਸੋਨਾ ਘੁਟਾਲੇ ਦੇ ਦੋਸ਼ੀਆਂ ਨੂੰ ਸੁਪਰੀਮ ਕੋਰਟ ਦਾ ਅਲਟੀਮੇਟਮ

ਨਵੀਂ ਦਿੱਲੀ, 6 ਮਾਰਚ- ਸੁਪਰੀਮ ਕੋਰਟ ਨੇ ਸੋਨਾ ਘੁਟਾਲੇ ਦੇ ਦੋਸ਼ੀ ਨੌਹੇਰਾ ਸ਼ੇਖ ਦੇ ਮਾਮਲੇ ਦੀ ਸੁਣਵਾਈ ਕੀਤੀਨੌਹੇਰਾ ਸ਼ੇਖ ਹੀਰਾ ਗੋਲਡ ਐਗਜ਼ਿਮ ਪ੍ਰਾਈਵੇਟ ਲਿਮਟਿਡ ਦੀ ਮੈਨੇਜਿੰਗ ਡਾਇਰੈਕਟਰ ਹੈ। ਨੌਹੇਰਾ ਸ਼ੇਖ ‘ਤੇ 5,600 ਕਰੋੜ ਰੁਪਏ ਦੇ ਸੋਨੇ ਦੇ ਘੋਟਾਲੇ ਦਾ ਦੋਸ਼ ਹੈ। ਉਸ ‘ਤੇ ਲੱਖਾਂ ਨਿਵੇਸ਼ਕਾਂ ਨਾਲ ਧੋਖਾਧੜੀ ਕਰਨ ਦਾ ਦੋਸ਼ ਹੈ, ਜਿਸ ਕਾਰਨ ਉਸ ਦੇ ਖ਼ਿਲਾਫ਼ ਕਈ ਰਾਜਾਂ ਵਿੱਚ ਐਫਆਈਆਰ ਦਰਜ ਕੀਤੀਆਂ ਗਈਆਂ ਹਨ, ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਹੁਕਮ ਦਿੱਤਾ ਕਿ ਜੇ ਉਹ 90 ਦਿਨਾਂ ਦੇ ਅੰਦਰ ਨਿਵੇਸ਼ਕਾਂ ਤੋਂ ਇਕੱਠੀ ਕੀਤੀ ਰਕਮ ਦਾ ਇੱਕ ਹਿੱਸਾ ਯਾਨਿ 25 ਕਰੋੜ ਰੁਪਏ ਦੀ ਰਕਮ ਵਾਪਸ ਨਹੀ ਕਰਦੀ ਜਾਂ ਉਸ ਨੂੰ ਹਿਰਾਸਤ ‘ਚ ੈਲੈ ਲਿਆ ਜਾਵੇ

ਅਦਾਲਤ ਨੇ ਕੀ ਕਿਹਾ
ਜਸਟਿਸ ਜੇਬੀ ਪਾਰਦੀਵਾਲਾ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਦੇ ਬੈਂਚ ਨੇ ਕਿਹਾ ਕਿ ਸ਼ੇਖ 11 ਨਵੰਬਰ 2024 ਤੋਂ ਲਗਾਤਾਰ ਅਦਾਲਤੀ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ। ਇਸ ਤੋਂ ਬਾਅਦ, ਬੈਂਚ ਨੇ ਈਡੀ ਨੂੰ ਹੁਕਮ ਦਿੱਤਾ ਕਿ ਜੇਕਰ ਉਹ 90 ਦਿਨਾਂ ਦੇ ਅੰਦਰ ਨਿਵੇਸ਼ਕਾਂ ਤੋਂ ਲਏ ਗਏ ਪੈਸੇ ਦਾ ਇੱਕ ਹਿੱਸਾ ਯਾਨੀ 25 ਕਰੋੜ ਰੁਪਏ ਵਾਪਸ ਨਹੀਂ ਕਰਦੀ ਹੈ ਤਾਂ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਜਾਵੇ। ਅਦਾਲਤ ਨੇ ਕਿਹਾ, ਅਸੀਂ ਦੋਸ਼ੀ ਨੂੰ ਤਿੰਨ ਮਹੀਨਿਆਂ ਦੇ ਅੰਦਰ 25 ਕਰੋੜ ਰੁਪਏ ਜਮ੍ਹਾ ਕਰਵਾਉਣ ਦਾ ਆਖਰੀ ਮੌਕਾ ਦਿੰਦੇ ਹਾਂ, ਨਹੀਂ ਤਾਂ ਉਸ ਦੀ ਜ਼ਮਾਨਤ ਰੱਦ ਕਰ ਦਿੱਤੀ ਜਾਵੇਗੀ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਉਸ ਨੂੰ ਵਾਪਸ ਜੇਲ੍ਹ ਭੇਜ ਦੇਵੇਗਾ
ਕਪਿਲ ਸਿੱਬਲ ਨੇ ਦਿੱਤੀ ਦਲੀਲ
ਸ਼ੇਖ ਦੀ ਤਰਫ਼ੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਪੈਸਾ ਨਹੀਂ ਹੈ। ਹਾਲਾਂਕਿ ਈਡੀ ਨੇ ਕਿਹਾ ਕਿ ਸ਼ੇਖ ਦੀਆਂ ਕਈ ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ ਹਨ, ਉਨ੍ਹਾਂ ਦੇ ਵਕੀਲ ਨੇ ਉਨ੍ਹਾਂ ਜਾਇਦਾਦਾਂ ਦੀ ਸੂਚੀ ਦੇਣ ਲਈ ਕਿਹਾ, ਜਿਨ੍ਹਾਂ ਦੀ ਨਿਲਾਮੀ ਕੀਤੀ ਜਾ ਸਕਦੀ ਹੈ ਪਰ ਉਨ੍ਹਾਂ ਨੇ ਇਸ ਦਾ ਖੁਲਾਸਾ ਨਹੀਂ ਕੀਤਾ। ਸੋਨੇ ਦੇ ਘੁਟਾਲੇ ਦੇ ਦੋਸ਼ੀ ਨੌਹੇਰਾ ਸ਼ੇਖ ਨੇ ਸਿਰਫ ਤਿੰਨ ਸੰਪਤੀਆਂ ਦਾ ਵੇਰਵਾ ਦਿੱਤਾ, ਜਿਨ੍ਹਾਂ ਵਿੱਚੋਂ ਤੇਲੰਗਾਨਾ ਵਿੱਚ ਦੋ ਸੰਪਤੀਆਂ ਦੀ ਈਡੀ ਦੁਆਰਾ ਨਿਲਾਮੀ ਕੀਤੀ ਜਾ ਸਕਦੀ ਹੈ।
SFIO ਕਰ ਰਹੀ ਹੈ ਮਾਮਲੇ ਦੀ ਜਾਂਚ
ਸੀਰੀਅਸ ਫਰਾਡ ਇਨਵੈਸਟੀਗੇਸ਼ਨ ਆਫਿਸ (SFIO) ਨੇ ਹੀਰਾ ਗੋਲਡ ਅਤੇ ਇਸ ਦੇ ਮੈਨੇਜਿੰਗ ਡਾਇਰੈਕਟਰ ਨਾਲ ਜੁੜੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। SFIO ਅਜੇ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ।
ਕਦੋਂ ਸਾਹਮਣੇ ਆਇਆ ਮਾਮਲਾ
ਹੀਰਾ ਗੋਲਡ ਅਤੇ ਨੌਹੇਰਾ ਸ਼ੇਖ ਖ਼ਿਲਾਫ਼ ਇਹ ਮਾਮਲਾ 2018 ‘ਚ ਸਾਹਮਣੇ ਆਇਆ ਸੀ। ਜਦੋਂ ਕਈ ਨਿਵੇਸ਼ਕਾਂ ਨੇ ਕੰਪਨੀ ਅਤੇ ਇਸ ਦੇ ਮੈਨੇਜਿੰਗ ਡਾਇਰੈਕਟਰ ਖ਼ਿਲਾਫ਼ ਧੋਖਾਧੜੀ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਸਨ। ਤੇਲੰਗਾਨਾ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ ਅਤੇ ਦਿੱਲੀ ਵਿੱਚ ਕਈ ਮਾਮਲੇ ਪੈਂਡਿੰਗ ਹਨ। ਗਹਿਣਿਆਂ ਅਤੇ ਸੋਨੇ ਦੀਆਂ ਚੀਜ਼ਾਂ ਦਾ ਕਾਰੋਬਾਰ ਕਰਨ ਵਾਲੀ ਕੰਪਨੀ ਨੇ ਨਿਵੇਸ਼ ਕੀਤੀ ਰਕਮ ‘ਤੇ 36 ਪ੍ਰਤੀਸ਼ਤ ਵਾਪਸੀ ਦਾ ਵਾਅਦਾ ਕਰਦੇ ਹੋਏ ਸਕੀਮਾਂ ਲਾਂਚ ਕੀਤੀਆਂਸ਼ੁਰੂ ਵਿੱਚ, ਇਸ ਨੂੰ ਮੁਨਾਫ਼ਾ ਮਿਲਿਆ, ਪਰ 2018 ਵਿੱਚ ਕੁਝ ਨਿਵੇਸ਼ਕਾਂ ਨੇ ਕੰਪਨੀ ਅਤੇ ਨੌਹੇਰਾ ਸ਼ੇਖ ਦੁਆਰਾ ਕਥਿਤ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ। ਉਸ ਨੂੰ ਅਕਤੂਬਰ 2018 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

Related Articles

Leave a Reply

Your email address will not be published. Required fields are marked *

Back to top button