Punjab

ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਤਹਿਸੀਲਾਂ ’ਚ ਰਜਿਸਟਰੀਆਂ ਸ਼ੁਰੂ

ਲੁਧਿਆਣਾ, 4 ਮਾਰਚ-ਲੁਧਿਆਣਾ ਪੱਛਮੀ ਦੇ ਤਹਿਸੀਲਦਾਰ ਵਿਰੁੱਧ ਵਿਜੀਲੈਂਸ ਵੱਲੋਂ ਦਰਜ ਕੀਤੇ ਗਏ ਮਾਮਲੇ ਦੇ ਵਿਰੋਧ ’ਚ ਮਾਲ ਅਧਿਕਾਰੀਆਂ ਦੇ ਸਮੂਹਿਕ ਛੁੱਟੀ ’ਤੇ ਜਾਣ ਤੋਂ ਬਾਅਦ ਤਹਿਸੀਲਾਂ ਵਿੱਚ ਰਜਿਸਟਰੀਆਂ ਦਾ ਕੰਮ ਬੰਦ ਹੋ ਗਿਆ ਸੀ। ਇਸ ਤੋਂ ਬਾਅਦ ਮੰਗਲਵਾਰ ਨੂੰ ਪੰਜਾਬ ਸਰਕਾਰ ਨੇ ਸਖ਼ਤੀ ਦਿਖਾਈ ਅਤੇ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਹੁਕਮ ਦਿੱਤੇ ਕਿ ਰਜਿਸਟ੍ਰੇਸ਼ਨਾਂ ਦਾ ਕੰਮ ਪ੍ਰਭਾਵਿਤ ਨਾ ਹੋਵੇ। ਇਸ ਤੇ ਡੀਸੀ ਬਠਿੰਡਾ ਨੇ ਕਾਨੂੰਗੋ ਨੂੰ ਤਹਿਸੀਲਾਂ ਵਿੱਚ ਰਜਿਸਟਰੀਆਂ ਕਰਨ ਦੀਆਂ ਸ਼ਕਤੀਆਂ ਦਿੱਤੀਆਂ ਹਨ। ਇਸ ਤਹਿਤ ਕਾਨੂੰਗੋ ਗੁਰਜੀਤ ਸਿੰਘ ਨੂੰ ਬਠਿੰਡਾ ਤਹਿਸੀਲ ਵਿੱਚ ਰਜਿਸਟਰੀਆਂ ਕਰਨ ਲਈ ਤਾਇਨਾਤ ਕੀਤਾ ਗਿਆ ਹੈ। ਡੀਸੀ ਵੱਲੋਂ ਜਾਰੀ ਹੁਕਮਾਂ ਤੋਂ ਬਾਅਦ ਕਾਨੂੰਗੋ ਨੇ ਮੰਗਲਵਾਰ ਨੂੰ ਤਹਿਸੀਲ ਦਫ਼ਤਰ ਵਿਖੇ ਚਾਰਜ ਸੰਭਾਲ ਲਿਆ ਅਤੇ ਰਜਿਸਟਰੀਆਂ ਦਾ ਕੰਮ ਸ਼ੁਰੂ ਕਰ ਦਿੱਤਾਉਨ੍ਹਾਂ ਸਾਰਾ ਦਿਨ ਤਹਿਸੀਲ ਦਫ਼ਤਰ ਵਿਚ ਬੈਠ ਕੇ ਰਜਿਸਟਰੀਆਂ ਕੀਤੀਆਂਉਨ੍ਹਾਂ ਦੇਰ ਸ਼ਾਮ ਤਕ ਬਠਿੰਡਾ ਤਹਿਸੀਲ ’ਚ 80 ਦੇ ਕਰੀਬ ਰਜਿਸਟਰੀਆਂ ਕੀਤੀਆਂ ਹਨ। ਡੀਸੀ ਵੱਲੋਂ ਜਾਰੀ ਪੱਤਰ ਵਿੱਚ ਸਪੱਸ਼ਟ ਤੌਰ ਤੇ ਲਿਖਿਆ ਹੈ ਕਿ ਜਦੋਂ ਤਕ ਸਬ ਰਜਿਸਟਰਾਰ ਪਰਮਜੀਤ ਸਿੰਘ ਕੰਮ ਤੇ ਵਾਪਸ ਨਹੀਂ ਆਉਂਦੇ ਉਦੋਂ ਤਕ ਗੁਰਜੀਤ ਸਿੰਘ ਰਜਿਸਟਰਾਰ ਦਾ ਕੰਮ ਦੇਖਣਗੇਹਾਲਾਂਕਿ ਸਵੇਰੇ ਤਹਿਸੀਲ ਦਫ਼ਤਰ ਵਿੱਚ ਰਜਿਸਟਰੀਆਂ ਕਰਵਾਉਣ ਲਈ ਆਉਣ ਵਾਲੇ ਲੋਕਾਂ ਦੀ ਭੀੜ ਘੱਟ ਸੀ। ਪਰ ਜਿਵੇਂ ਹੀ ਲੋਕਾਂ ਨੂੰ ਪਤਾ ਲੱਗਾ ਕਿ ਰਜਿਸਟਰੀਆਂ ਦਾ ਕੰਮ ਸ਼ੁਰੂ ਹੋ ਗਿਆ ਹੈ, ਉਹ ਤਹਿਸਲੀ ਦਫ਼ਤਰ ਪਹੁੰਚਣ ਲੱਗੇਜਦੋਂ ਕਿ ਇੱਕ ਦਿਨ ਪਹਿਲਾਂ ਸੋਮਵਾਰ ਨੂੰ ਤਹਿਸੀਲ ਦਫ਼ਤਰ ਵਿੱਚ ਕੋਈ ਰਜਿਸਟਰੀ ਨਹੀਂ ਹੋਈ ਸੀ। ਇੱਥੇ ਤੁਹਾਨੂੰ ਦੱਸ ਦੇਈਏ ਕਿ ਤਹਿਸੀਲ ਦਫ਼ਤਰ ਵਿੱਚ ਰਜਿਸਟਰੀਆਂ ਕਰਵਾਉਣ ਲਈ, ਔਨਲਾਈਨ ਅਪੌਇੰਟਮੈਂਟ ਲੈਣੀ ਪੈਂਦੀ ਹੈ। ਅਜਿਹੀ ਸਥਿਤੀ ਵਿੱਚ ਜੋ ਲੋਕ ਸੋਮਵਾਰ ਨੂੰ ਰਜਿਸਟਰੀ ਨਹੀਂ ਕਰਵਾ ਸਕੇ, ਉਨ੍ਹਾਂ ਨੂੰ ਦੁਬਾਰਾ ਅਪੁਆਇੰਟਮੈਂਟ ਲੈਣੀ ਪਵੇਗੀਦੂਜੇ ਤਹਿਸਲੀਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਸਿਰਫ਼ ਰਜਿਸਟਰੀਆਂ ਦਾ ਕੰਮ ਹੀ ਬੰਦ ਕੀਤਾ ਹੈ ਜਦੋਂ ਕਿ ਬਾਕੀ ਕੰਮ ਉਹ ਕਰ ਰਹੇ ਹਨ।

Related Articles

Leave a Reply

Your email address will not be published. Required fields are marked *

Back to top button