Punjab

ਚਰਚ ’ਚੋਂ ਚੋਰੀ ਕਰਦੇ ਨੌਜਵਾਨ ਦੀ ਸੇਵਾ ਕਰਨ ਤੋਂ ਬਾਅਦ ਕੀਤਾ ਪੁਲਿਸ ਹਵਾਲੇ

ਫਤਿਹਗੜ੍ਹ ਚੂੜੀਆਂ, 4 ਮਾਰਚ-ਕਸਬਾ ਫਤਹਿਗੜ੍ਹ ਚੂੜੀਆਂ ਵਿਖੇ ਸਥਿਤ ਇਕ ਚਰਚ ਵਿਚੋਂ ਚੋਰੀ ਕਰਕੇ ਨੌਜਵਾਨ ਨੂੰ ਉਥੋਂ ਦੇ ਲੋਕਾਂ ਵਲੋਂ ਫੜ ਕੇ ਪਹਿਲਾਂ ਛਿੱਤਰ ਪਰੇਡ ਕੀਤੀ ਗਈ, ਫਿਰ ਉਸ ਨੂੰ ਪੁਲਿਸ ਹਵਾਲੇ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹੱਲਾ ਵਾਸੀਆਂ ਰੌਸ਼ਨ ਮਸੀਹ ਤੇ ਪਾਲੀ ਮਸੀਹ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਬਾਠ ਮਾਰਕੀਟ ਦੇ ਨੇੜੇ ਸਥਿਤ ਕੈਥੋਲਿਕ ਚਰਚ ਜਿਸ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ, ਵਿਚੋਂ ਇਕ ਨੌਜਵਾਨ ਚਰਚ ਦੀ ਕੰਧ ਟੱਪ ਕੇ ਅੰਦਰੋਂ ਲੋਹੇ ਦਾ ਸਮਾਨ ਚੋਰੀ ਕਰਕੇ ਲੈ ਜਾ ਰਿਹਾ ਸੀ, ਜਿਸ ਨੂੰ ਮੌਕੇ ’ਤੇ ਕਾਬੂ ਕਰਕੇ ਪਹਿਲਾਂ ਉਸਦਾ ਕੁਟਾਪਾ ਚਾੜ੍ਹਿਆ ਅਤੇ ਪੁੱਛਣ ’ਤੇ ਨੌਜਵਾਨ ਨੇ ਮੰਨਿਆ ਕਿ ਉਹ ਨਸ਼ੇ ਦੀ ਪੂਰਤੀ ਖਾਤਿਰ ਚੋਰੀਆਂ ਕਰਦਾ ਹੈ, ਜਿਸ ’ਤੇ ਉਕਤ ਨੌਜਵਾਨ ਨੂੰ ਕਾਰਵਾਈ ਹਿੱਤ ਪੁਲਸ ਥਾਣਾ ਫਤਿਹਗੜ੍ਹ ਚੂੜੀਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਓਧਰ, ਜਦੋਂ ਉਕਤ ਫੜੇ ਗਏ ਨੌਜਵਾਨ ਸਬੰਧ ਹੋਰ ਵਧੇਰੇ ਜਾਣਕਾਰੀ ਲੈਣ ਹਿੱਤ ਥਾਣ ਮੁਖੀ ਫਤਹਿਗੜ੍ਹ ਚੂੜੀਆਂ ਕਿਰਨਦੀਪ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਫੜੇ ਗਏ ਨੌਜਵਾਨ ਦੀ ਪਛਾਣ ਕਰਣ ਮਸੀਹ ਪੁੱਤਰ ਮੀਦੂ ਮਸੀਹ ਵਾਸੀ ਬੱਦੋਵਾਲ ਰੋਡ, ਫਤਹਿਗੜ੍ਹ ਚੂੜੀਆਂ ਵਜੋਂ ਹੋਈ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ, ਅਮਲ ਵਿਚ ਲਿਆਂਦੀ ਜਾਵੇਗੀ

Related Articles

Leave a Reply

Your email address will not be published. Required fields are marked *

Back to top button