Punjab

ਹਿਰਨ ਦਾ ਸ਼ਿਕਾਰ ਕਰਨ ’ਤੇ ਮੁਕਤਸਰ ਜ਼ਿਲ੍ਹੇ ਦੇ ਚਾਰ ਨੌਜਵਾਨ ਰਾਜਸਥਾਨ ਪੁਲਿਸ ਵੱਲੋਂ ਗ੍ਰਿਫ਼ਤਾਰ

ਹਿਰਨ ਦਾ ਸ਼ਿਕਾਰ ਕਰਨ ’ਤੇ ਮੁਕਤਸਰ ਜ਼ਿਲ੍ਹੇ ਦੇ ਚਾਰ ਨੌਜਵਾਨ ਰਾਜਸਥਾਨ ਪੁਲਿਸ ਵੱਲੋਂ ਗ੍ਰਿਫ਼ਤਾਰ

ਸ਼੍ਰੀ ਮੁਕਤਸਰ ਸਾਹਿਬ, 3 ਮਾਰਚ- ਰਾਜਸਥਾਨ ’ਚ ਕਥਿਤ ਤੌਰ ‘ਤੇ ਚਿੰਕਾਰਾ ਹਿਰਨ ਦਾ ਸ਼ਿਕਾਰ ਕਰਨ ਦੇ ਮਾਮਲੇ ‘ਚ ਮੁਕਤਸਰ ਜ਼ਿਲ੍ਹੇ ਦੇ ਚਾਰ ਨੌਜਵਾਨਾਂ ਨੂੰ ਰਾਜਸਥਾਨ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੌਜਵਾਨਾਂ ਵਿਰੁੱਧ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ। ਹਾਲ ਹੀ ਵਿੱਚ ਉਹ ਆਪਣੇ ਦੋਸਤਾਂ ਨਾਲ ਰਾਜਸਥਾਨ ਘੁੰਮਣ ਗਏ ਸੀ। ਪਰ ਉੱਥੇ ਉਨ੍ਹਾਂ ਨੇ ਰਾਜਸਥਾਨ ਨਿਵਾਸੀ ਆਪਣੇ ਹੋਰ ਦੋਸਤਾਂ ਨਾਲ ਕਥਿਤ ਤੌਰ ‘ਤੇ ਹਿਰਨ ਦਾ ਸ਼ਿਕਾਰ ਕੀਤਾ ਜਿਸ ਕਾਰਨ ਜ਼ਿਲ੍ਹੇ ਦੇ ਚਾਰੇ ਨੌਜਵਾਨਾਂ ਨੂੰ ਰਾਜਸਥਾਨ ਦੇ ਨੌਜਵਾਨਾਂ ਦੇ ਨਾਲ ਉੱਥੋਂ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਕਤਸਰ ਦੇ ਸਾਹਿਲ ਕਟਾਰੀਆ, ਹਰਜੀਤ ਸਿੰਘ, ਸੁਖਵੰਤ ਸਿੰਘ ਅਤੇ ਮਲੋਟ ਦੇ ਸਨੇਹਵੀਰ ਸਿੰਘ ਨੂੰ ਰਾਜਸਥਾਨ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਮੁਲਜ਼ਮਾਂ ’ਚੋਂ ਇੱਕ ਵੱਡੇ ਜ਼ਿਮੀਂਦਾਰ ਦਾ ਬੇਟਾ ਦੱਸਿਆ ਜਾ ਰਿਹਾ ਹੈ। ਉਕਤ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਰਾਜਸਥਾਨ ਵਿੱਚ ਆਪਣੇ ਪੁੱਤਰਾਂ ਨੂੰ ਮਿਲਣ ਚਲੇ ਗਏ ਹਨ। ਇਸ ਲਈ ਉਸ ਨਾਲ ਕੋਈ ਸੰਪਰਕ ਨਹੀਂ ਹੋ ਸਕਿਆਮੁਲਜ਼ਮਾਂ ‘ਤੇ ਰਾਜਸਥਾਨ ਦੇ ਬੱਜੂ ਦੰਤੋਰ ਸਰਹੱਦ ‘ਤੇ ਰੋਹੀ ’ਚ ਹਿਰਨ ਦਾ ਗੋਲ਼ੀ ਮਾਰ ਕੇ ਸ਼ਿਕਾਰ ਕਰਨ ਦਾ ਦੋਸ਼ ਹੈ।

Related Articles

Leave a Reply

Your email address will not be published. Required fields are marked *

Back to top button