Punjab

ਕਲਾਊਡ ਪਾਰਟੀਕਲਸ ਘੁਟਾਲੇ ’ਚ ਜੋੜੇ ਨੂੰ ਈਡੀ ਨੇ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ

ਜਲੰਧਰ, 3 ਮਾਰਚ- ਕਲਾਊਡ ਪਾਰਟੀਕਲਸ ਘੁਟਾਲੇ ਵਿਚ ਨਿਵੇਸ਼ਕਾਂ ਤੋਂ ਹਜ਼ਾਰਾਂ ਕਰੋੜ ਰੁਪਏ ਠੱਗਣ ਵਾਲੀ ਕੰਪਨੀ ਵਿਊਨਾਊ ਗਰੁੱਪ ਦੇ ਪ੍ਰਮੋਟਰ ਜੋੜੇ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਮਨੀ ਲਾਂਡਰਿੰਗ ਰੋਕੂ ਕਾਨੂੰਨ ਵਿਚ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ। ਜਲੰਧਰ ਵਿਸ਼ੇਸ਼ ਮਨੀ ਲਾਂਡਰਿੰਗ ਨਿਪਟਾਰਾ ਕਾਨੂੰਨ (ਪੀਐੱਮਐੱਲਏ) ਅਦਾਲਤ ਨੇ ਮਾਸਟਰ ਮਾਈਂਡ ਸੁਖਵਿੰਦਰ ਸਿੰਘ ਖਰੌਰ ਨੂੰ ਦਸ ਤੇ ਉਸ ਦੀ ਪਤਨੀ ਡਿੰਪਲ ਖਰੌਰ ਨੂੰ ਪੰਜ ਦਿਨ ਲਈ ਈਡੀ ਦੀ ਹਿਰਾਸਤ ਵਿਚ ਭੇਜ ਦਿੱਤਾ ਹੈ। ਈਡੀ ਵੱਲੋਂ ਜਾਰੀ ਲੁਕਆਊਟ ਸਰਕੂਲਰ (ਐੱਲਓਸੀ) ਦੇ ਆਧਾਰ ’ਤੇ ਦੋਵਾਂ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਹਿਰਾਸਤ ਵਿਚ ਲਿਆ ਗਿਆ। ਪਿਛਲੇ ਮਹੀਨੇ ਈਡੀ ਨੇ ਇਸ ਮਾਮਲੇ ਵਿਚ ਆਰਿਫ ਨਿਸਾਰ ਨਾਂ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ। ਵਿਊਨਾਊ ਗਰੁੱਪ ਦੇ ਸੀਈਓ ਤੇ ਸੰਸਥਾਪਕ ਸੁਖਵਿੰਦਰ ਸਿੰਘ ਖਰੌਰ ਇਸ ਘੁਟਾਲੇ ਦਾ ਮਾਸਟਰਮਾਈਂਡ ਹੈ। ਈਡੀ ਨੇ ਕਿਹਾ ਕਿ ਸੀਈਓ ਨੇ ਆਪਣੇ ਕਰੀਬੀ ਸਹਿਯੋਗੀਆਂ ਨਾਲ ਮਿਲ ਕੇ ਹਜ਼ਾਰਾਂ ਕਰੋੜ ਰੁਪਏ ਦੇ ਕਲਾਊਡ ਪਾਰਟੀਕਲਸ ਦੇ ਨਾਮ ’ਤੇ ਘੁਟਾਲਾ ਕੀਤਾ ਅਤੇ ਨਿਵੇਸ਼ਕਾਂ ਦਾ ਪੈਸਾ ਆਪਣੇ ਨਿੱਜੀ ਫ਼ਾਇਦੇ ਲਈ ਹੜੱਪ ਲਿਆ। ਕੰਪਨੀ ਨੇ ਨਿਵੇਸ਼ਕਾਂ ਨੂੰ ਕਲਾਊਡ ਪਾਰਟੀਕਲਸ (ਸਰਵਰ) ਇਹ ਲਾਲਚ ਦੇ ਕੇ ਮਹਿੰਗੇ ਭਾਅ ਵਿਚ ਵੇਚੇ ਕਿ ਕੰਪਨੀ ਇਹ ਕਲਾਊਡ ਪਾਰਟੀਕਲਸ ਬਾਅਦ ਵਿਚ ਉਨ੍ਹਾਂ ਤੋਂ ਪਟੇ (ਲੀਜ਼) ’ਤੇ ਵਾਪਸ ਲੈ ਲਵੇਗੀ ਅਤੇ ਉਨ੍ਹਾਂ ਨੂੰ ਕਿਰਾਏ ਦੇ ਰੂਪ ਵਿਚ ਮੋਟਾ ਲਾਭ ਦੇਵੇਗੀਜਾਂਚ ਵਿਚ ਵਿਕਰੀ ਤੇ ਲੀਜ਼-ਬੈਕ ਮਾਡਲ ’ਤੇ ਆਧਾਰਤ ਕਲਾਊਡ ਪਾਰਟੀਕਲਸ ਦਾ ਆਪਸੀ ਹਿੱਤਾਂ ਦਾ ਕਾਰੋਬਾਰ ਮੂਲ ਰੂਪ ਨਾਲ ਹੋਂਦ ਰਹਿਤ ਪਾਇਆ ਗਿਆ ਅਤੇ ਨਿਵੇਸ਼ਕਾਂ ਨੂੰ ਧੋਖਾ ਦੇਣ ਲਈ ਬਹੁਤ ਜ਼ਿਆਦਾ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ। ਕੰਪਨੀ ਨੇ ਇਨ੍ਹਾਂ ਅਪਰਾਧਿਕ ਸਰਗਰਮੀਆਂ ਤੋਂ 3,558 ਕਰੋੜ ਰੁਪਏ ਦੀ ਆਮਦਨ ਇਕੱਠੀ ਕੀਤੀ ਅਤੇ ਇਸ ਆਮਦਨ ਦਾ ਇਸਤੇਮਾਲ ਕਾਰੋਬਾਰੀ ਉਦੇਸ਼ਾਂ ਤੋਂ ਇਲਾਵਾ ਹੋਰ ਕੰਮਾਂ ਵਿਚ ਕੀਤਾਕੰਪਨੀ ਨੇ ਇਹ ਪੈਸਾ ਵੀਐੱਮਐੱਸਐੱਲ ਤੇ ਸਮੂਹ ਦੀਆਂ ਕੰਪਨੀਆਂ ਵੱਲੋਂ ਚੈਨਲ ਭਾਗੀਦਾਰਾਂ ਨੂੰ ਉੱਚ ਕਮਿਸ਼ਨ ਦੇਣ, ਸ਼ਾਨਦਾਰ ਗੱਡੀਆਂ, ਸੋਨੇ ਤੇ ਹੀਰਿਆਂ ਦੀ ਖ਼ਰੀਦ, ਫ਼ਰਜ਼ੀ ਸੰਸਥਾਵਾਂ ਰਾਹੀਂ ਸੈਂਕੜੇ ਕਰੋੜ ਦੀ ਧਨ-ਰਾਸ਼ੀ ਇੱਧਰ-ਓਧਰ ਕਰਨ ਅਤੇ ਜਾਇਦਾਦਾਂ ਵਿਚ ਨਿਵੇਸ਼ ਕਰਨ ਵਿਚ ਡਾਇਵਰਟ ਕੀਤਾਕਰੋੜਾਂ ਦੀ ਧਨ-ਰਾਸ਼ੀ ਡਿੰਪਲ ਖਰੋਰ ਦੇ ਨਿੱਜੀ ਬੈਂਕ ਖਾਤਿਆਂ ਵਿਚ ਅਤੇ ਖਰੌਰ ਫਿਲਮਜ਼ ਐੱਲਐੱਲਪੀ, ਫਰੂਟਚੈਟ ਇੰਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਅਤੇ ਅਵਨੀ ਆਈਟੀ ਇਨਫਰਾ ਵੈਂਚਰਸ ਲਿਮਟਿਡ ਵਰਗੀਆਂ ਵੱਖ-ਵੱਖ ਸੰਸਥਾਵਾਂ ਵਿਚ ਭੇਜੀ ਗਈ, ਜਿਸ ਵਿਚ ਇਹ ਜੋੜਾ ਡਾਇਰੈਕਟਰ ਤੇ ਭਾਈਵਾਲ ਹੈ। ਵਿਊਨਾਊ ਤੇ ਉਸ ਨਾਲ ਜੁੜੀਆਂ ਕੰਪਨੀਆਂ ਦਾ ਕਲਾਊਡ ਪਾਰਟੀਕਲ ਕਾਰੋਬਾਰ ਨਾਲ ਕੋਈ ਸਬੰਧ ਨਹੀਂ ਹੈ।

Related Articles

Leave a Reply

Your email address will not be published. Required fields are marked *

Back to top button