Punjab

ASI ਤੇ ਕਾਂਸਟੇਬਲ 50 ਹਜ਼ਾਰ ਦੀ ਵੱਢੀ ਲੈਂਦੇ ਥਾਣੇ ’ਚੋਂ ਗ੍ਰਿਫ਼ਤਾਰ

ਬਰਨਾਲਾ, 2 ਮਾਰਚ- ਪੰਜਾਬ ਵਿਜੀਲੈਂਸ ਬਿਊਰੋ ਦੀ ਬਰਨਾਲਾ ਯੂਨਿਟ ਵਲੋਂ ਪੁਲਿਸ ਥਾਣਾ ਮਹਿਲ ਕਲਾਂ ਦੇ ਦੋ ਪੁਲਿਸ ਮੁਲਾਜ਼ਮਾਂ ਨੂੰ ਰੰਗੇ ਹੱਥੀਂ 50 ਹਜ਼ਾਰ ਰੁਪਏ ਦੀ ਵੱਢੀ ਲੈਂਦਿਆਂ ਐਤਵਾਰ ਸ਼ਾਮੀ ਦਬੋਚਿਆਵਿਜੀਲੈਂਸ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਰਨਾਲਾ ਤੋਂ ਹੀ ਪਰਵਿੰਦਰ ਕੌਰ ਮਹਿਲਾ ਨੇ ਬਰਨਾਲਾ ਵਿਜੀਲੈਂਸ ਬਿਊਰੋ ਤੱਕ ਪਹੁੰਚ ਕਰਕੇ ਦੱਸਿਆ ਕਿ ਉਸ ਦੇ ਮਹਿਲ ਕਲਾਂ ਥਾਣੇ ’ਚ ਇੱਕ ਮੁਕੱਦਮੇ ’ਚ ਉਸ ਦੇ ਭਰਾ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦੀ ਜਾਮਾ ਤਲਾਸ਼ੀ ਦੌਰਾਨ 10 ਹਜ਼ਾਰ ਰੁਪਏ ਨਗਦ, ਇੱਕ ਆਈ ਫੋਨ, ਡੇਢ ਤੋਲਾ ਸੋਨੇ ਦੀ ਚੈਨ, ਇੱਕ ਵਿਦੇਸੀ ਘੜੀ ਬਰਾਮਦ ਹੋਈ ਸੀ। ਜਿਸ ਨੂੰ ਪੁਲਿਸ ਨੇ ਰਿਕਾਰਡ ’ਚ ਨਹੀਂ ਲਿਆਂਦਾਏਐਸਆਈ ਜੱਗਾ ਸਿੰਘ ਤੇ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ਨੇ ਆਪਣੇ ਕੋਲ ਰੱਖ ਲਿਆ। ਜਦ ਉਨ੍ਹਾਂ ਤੋਂ ਇਸ ਸਮਾਨ ਸਬੰਧੀ ਪਰਵਿੰਦਰ ਕੌਰ ਨੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ 50 ਹਜ਼ਾਰ ਰੁਪਏ ਨਕਦ ਸਾਨੂੰ ਦੇ ਦੇਵੋਂ ਤੇ ਸਮਾਨ ਲੈ ਜਾਵੋ, ਤਾਂ ਉਸ ਨੇ ਵਿਜੀਲੈਂਸ ਬਰਨਾਲਾ ਬਿਊਰੋ ਵਿਖੇ ਸ਼ਿਕਾਇਤ ਦਿੱਤੀ। ਜਿਸ ਨੂੰ ਅਮਲ ’ਚ ਲਿਆਉਣ ਲਈ ਦੇਰ ਸ਼ਾਮ ਐਤਵਾਰ ਨੂੰ ਮਹਿਲ ਕਲਾਂ ਥਾਣੇ ’ਚ ਰੇਡ ਕੀਤੀ, ਤਾਂ ਏਐਸਆਈ ਜੱਗਾ ਸਿੰਘ ਤੇ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ਨੂੰ ਥਾਣਾ ਮਹਿਲ ਕਲਾਂ ’ਚ ਹੀ 50 ਹਜ਼ਾਰ ਰੁਪਏ ਦੀ ਵੱਢੀ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਠੇਕੇ ਦੀ ਭੰਨ੍ਹਤੋੜ ਸਬੰਧੀ ਇੱਕ ਮੁਕੱਦਮਾ ਨੰਬਰ 10/25 ਦਰਜ ਹੋਇਆ ਸੀ। ਜਿਸ ’ਚ ਨੌਜਵਾਨ ਧਰਮਪ੍ਰੀਤ ਸਿੰਘ ਸ਼ਾਮਲ ਸੀ।

Related Articles

Leave a Reply

Your email address will not be published. Required fields are marked *

Back to top button