Punjab

ਪਿੰਡ ਮੰਝ ਵਾਲਾ ’ਚ ਚੱਲੀਆਂ ਗੋਲੀਆਂ, 8 ਖਿਲਾਫ ਮਾਮਲਾ ਦਰਜ

ਫਿਰੋਜ਼ਪੁਰ 2 ਮਾਰਚ (ਜਸਵਿੰਦਰ ਸਿੰਘ ਸੰਧੂ): ਮਖੂ ਦੇ ਅਧੀਨ ਆਉਂਦੇ ਪਿੰਡ ਮੰਝ ਵਾਲਾ ਵਿਖੇ ਗੋਲੀਆਂ ਚੱਲਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਮਖੂ ਪੁਲਿਸ ਨੇ 4 ਬਾਏ ਨੇਮ ਲੋਕਾਂ ਅਤੇ 3-4 ਅਣਪਛਾਤੇ ਵਿਅਕਤੀਆਂ ਖਿਲਾਫ 109, 333, 115 (2), 324 (4), 191 (3), 190 ਬੀਐੱਨਐੱਸ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਬਲਦੇਵ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਪਿੰਡ ਮੰਝ ਵਾਲਾ ਨੇ ਦੱਸਿਆ ਕਿ ਰਾਤ 11 ਵਜੇ ਦੋਸ਼ੀਅਨ ਦਾਰਾ ਸਿੰਘ ਪੁੱਤਰ ਮਾਨ ਸਿੰਘ, ਮੰਨਤ ਕੌਰ ਪਤਨੀ ਦਾਰਾ ਸਿੰਘ, ਰਾਜਵਿੰਦਰ ਕੌਰ ਪੁੱਤਰੀ ਦਾਰਾ ਸਿੰਘ ਵਾਸੀਅਨ ਪਿੰਡ ਮੰਝ ਵਾਲਾ ਅਤੇ ਰਮਨ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਸ਼ੇਰਪੁਰ ਤਾਇਬਾ ਅਤੇ ਅਣਪਛਾਤੇ ਵਿਅਕਤੀ ਕਾਰ ਸਵਿਫਟ ਅਤੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਉਸ ਦੇ ਘਰ ਆਏ ਤੇ ਆਉਂਦੇ ਸਾਰ ਦਾਰਾ ਸਿੰਘ ਨੇ ਲਲਕਾਰਾ ਮਾਰਿਆ ਕਿ ਇਸ ਨੂੰ ਮੁਕੱਦਮਾ ਦਰਜ ਕਰਾਉਣ ਦਾ ਮਜ਼ਾ ਚਖਾ ਦਿਓ, ਜਿਸ ਤੇ ਦਾਰਾ ਸਿੰਘ ਨੇ ਦਸਤੀ ਪਿਸਤੌਲ ਨਾਲ ਮੇਰੇ ’ਤੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤਾ ਜੋ ਘਰ ਦੇ ਬਿਨ੍ਹਾ ਲੱਗੇ ਬੂਹੇ ਵਾਲਾ ਕਰਮੇ ਵਿਚ ਪਏ ਭਤੀਜੇ ਮਨਜੀਤ ਸਿੰਘ ਦੀ ਸੱਜੀ ਵੱਖੀ ’ਚ ਲੱਗੇ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਹੋਰ ਫਾਇਰ ਕੀਤੇ ਗਏ ਤੇ ਬੂਹੇ ਬਾਰੀਆਂ ਤੇ ਸ਼ੀਸ਼ੇ ’ਤੇ ਲੱਗਣ ਨਾਲ ਕਾਫੀ ਨੁਕਸਾਨ ਹੋਇਆ। ਜਾਂਚਕਰਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button