Punjab

ਨਾਕੇ ਦੌਰਾਨ ਫਿਰੋਜ਼ਪੁਰ ਪੁਲਿਸ ਦੀ ਨਸ਼ਾ ਤਸਕਰ ਨਾਲ ਹੋਈ ਮੁਠੱਭੇੜ, ਪੁਲਿਸ ਨਾਲ ਮੁੱਠਭੇੜ ‘ਚ ਨਸ਼ਾ ਤਸਕਰ ਜ਼ਖ਼ਮੀ, ਕਰੋੜਾਂ ਦੀ ਹੈਰੋਇਨ ਬਰਾਮਦ

ਪੁਲਿਸ ਨਾਲ ਮੁੱਠਭੇੜ 'ਚ ਨਸ਼ਾ ਤਸਕਰ ਜ਼ਖ਼ਮੀ, ਕਰੋੜਾਂ ਦੀ ਹੈਰੋਇਨ ਬਰਾਮਦ

ਬਾਲ ਕਿਸ਼ਨ 
ਫ਼ਿਰੋਜ਼ਪੁਰ, 2 ਮਾਰਚ-  ਫਿਰੋਜ਼ਪੁਰ ਪੁਲਿਸ ਵੱਲੋਂ ਲਗਾਏ ਨਾਕੇ ਦੌਰਾਨ ਇੱਕ ਨਸ਼ਾ ਤਸਕਰ ਦੀ ਪੁਲਿਸ ਨਾਲ ਮੁੱਠਭੇੜ ਹੋ ਗਈ, ਜਿਸ ਦੌਰਾਨ ਤਸਕਰ ਵੱਲੋਂ ਪੁਲਿਸ ‘ਤੇ ਚਲਾਈ ਗੋਲੀ ਦਾ ਜਵਾਬ ਪੁਲਿਸ ਵੱਲੋਂ ਦਿੰਦੇ ਹੋਏ ਤਸਕਰ ਨੂੰ ਜ਼ਖਮੀ ਕਰ ਦਿੱਤਾ ਗਿਆ! ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਛਾਉਣੀ ਦੀ ਦਾਣਾ ਮੰਡੀ ਨੇੜੇ ਪੁਲਿਸ ਤੇ ਨਸ਼ਾ ਤਸਕਰ ਵਿਚਾਲੇ ਹੋਈ ਮੁੱਠਭੇੜ ਵਿਚ ਪੁਲਿਸ ਦੀ ਗੋਲੀ ਨਾਲ ਨਸ਼ਾ ਤਸਕਰ ਗੰਭੀਰ ਜ਼ਖ਼ਮੀ ਹੋ ਗਿਆ । ਸਿਵਲ ਹਸਪਤਾਲ ਪੁਹੰਚੇ ਐੱਸ.ਐੱਸ.ਪੀ. ਫ਼ਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਚੈਕਿੰਗ ਦੌਰਾਨ ਇਕ ਸ਼ੱਕੀ ਕਾਰ ਸਵਾਰ ਨੂੰ ਦਾਣਾ ਮੰਡੀ ਫ਼ਿਰੋਜ਼ਪੁਰ ਛਾਉਣੀ ਨੇੜੇ ਰੋਕਿਆ ਤਾਂ ਉਸ ਨੇ ਪੁਲਿਸ ਪਾਰਟੀ ‘ਤੇ ਗੋਲੀ ਚਲਾ ਦਿੱਤੀ, ਜਿਸ ਦੇ ਜਵਾਬ ਵਿਚ ਪੁਲਿਸ ਵਲੋਂ ਚਲਾਈ ਗੋਲੀ ਨਾਲ ਬਲਜਿੰਦਰ ਸਿੰਘ ਨਾਮਕ ਨਸ਼ਾ ਤਸਕਰ ਦੇ ਜ਼ਖ਼ਮੀ ਹੋਣ ਪਿੱਛੋਂ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ । ਉਨ੍ਹਾਂ ਕਿਹਾ ਕਿ ਨਸ਼ਾ ਤਸਕਰ ਪਾਸੋਂ 2 ਕਿਲੋ ਹੈਰੋਇਨ ਅਤੇ ਪਿਸਟਲ ਬਰਾਮਦ ਹੋਇਆ ਹੈ!

Related Articles

Leave a Reply

Your email address will not be published. Required fields are marked *

Back to top button