Punjab

ਕੇਂਦਰੀ ਜੇਲ੍ਹ ’ਚੋਂ 4 ਮੋਬਾਇਲ ਫੋਨ ਅਤੇ 44 ਪੁੜੀਆਂ ਜਰਦਾ (ਤੰਬਾਕੂ) ਬਰਾਮਦ, ਮਾਮਲਾ ਦਰਜ

ਫਿਰੋਜ਼ਪੁਰ, 28 ਫਰਵਰੀ (ਜਸਵਿੰਦਰ ਸਿੰਘ ਸੰਧੂ)- ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਤਲਾਸ਼ੀ ਦੌਰਾਨ 4 ਮੋਬਾਇਲ ਫੋਨ ਅਤੇ 44 ਪੁੜੀਆਂ ਜਰਦਾ (ਤੰਬਾਕੂ) ਬਰਾਮਦ ਹੋਇਆ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਤਿੰਨ ਹਵਾਲਾਤੀਆਂ ਅਤੇ 1 ਕੈਦੀ ਖਿਲਾਫ 52-ਏ, 42 ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਸਰਵਨ ਸਿੰਘ ਨੇ ਦੱਸਿਆ ਕਿ ਪੱਤਰ ਨੰਬਰ 1022 ਰਾਹੀਂ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 10 ਫਰਵਰੀ 2025 ਨੂੰ ਉਹ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਸਮੇਤ ਸਾਥੀ ਕਰਮਚਾਰੀਆਂ ਦੇ ਕੇਂਦਰੀ ਜੇਲ੍ਹ ਅੰਦਰ ਤਲਾਸ਼ੀ ਕੀਤੀ ਗਈ ਤੇ ਤਲਾਸ਼ੀ ਦੌਰਾਨ ਹਵਾਲਾਤੀ ਚੰਨ ਉਰਫ ਚੰਨੀ ਪੁੱਤਰ ਗੱਬਰ ਵਾਸੀ ਜਨਤਾ ਪ੍ਰੀਤ ਨਗਰ ਸਿਟੀ ਫਿਰੋਜ਼ਪੁਰ, ਹਵਾਲਾਤੀ ਵਿਸ਼ਾਲ ਉਰਫ ਸ਼ਾਲੀ ਪੁੱਤਰ ਰੋਸ਼ਨ ਸਿੰਘ ਵਾਸੀ ਬਸਤੀ ਮਾਛੀਆ ਵਾਲੀ ਜ਼ੀਰਾ, ਹਵਾਲਾਤੀ ਰਾਮ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਕੋਹਾਲਾ ਅਤੇ ਕੈਦੀ ਗੁਰਵਿੰਦਰ ਸਿੰਘ ਉਰਫ ਬੱਗਾ ਪੁੱਤਰ ਨੈਬ ਸਿੰਘ ਵਾਸੀ ਢੋਗਵਾਲ ਥਾਣਾ ਚੀਮਾ ਜ਼ਿਲ੍ਹਾ ਸੰਗਰੂਰ ਕੋਲੋਂ 4 ਮੋਬਾਇਲ ਫੋਨ ਤੇ 44 ਪੁੜੀਆਂ ਜਰਦਾ (ਤੰਬਾਕੂ) ਬਰਾਮਦ ਹੋਇਆ। ਜਾਂਚਕਰਤਾ ਸਬ ਇੰਸਪੈਕਟਰ ਸਰਵਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਕਤ ਹਵਾਲਾਤੀਆਂ ਅਤੇ ਕੈਦੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button