Punjab

ਤਲਵੰਡੀ ਰੋਡ ’ਤੇ ਨਹਿਰਾਂ ਉਪਰ ਨਿਰਮਾਣ ਅਧੀਨ ਪੁਲ ’ਤੇ ਪਲਟਿਆ ਕੈਂਟਰ

ਫਰੀਦਕੋਟ, 28 ਫਰਵਰੀ- ਫਰੀਦਕੋਟ ਦੇ ਤਲਵੰਡੀ ਰੋਡ ’ਤੇ ਜੋੜੀਆ ਨਹਿਰ ਉਪਰ ਬਣ ਰਹੇ ਨਵੇਂ ਪੁਲ ’ਤੇ ਅੱਜ ਤੜਕਸਾਰ ਕਰੀਬ 4 ਵਜੇ ਇਕ ਚੋਕਰ ਨਾਲ ਭਰਿਆ ਕੈਂਟਰ ਪਲਟ ਗਿਆ, ਜੋ ਨਹਿਰ ਦੀ ਪਟੜੀ ਨਾਲ ਲਮਕ ਗਿਆ। ਇਸ ਹਾਦਸੇ ਦੇ ਦੌਰਾਨ ਕੈਂਟਰ ਦਾ ਡਰਾਈਵਰ ਅੰਦਰ ਹੀ ਫਸਿਆ ਰਿਹਾ। ਨਿਰਮਾਣ ਅਧੀਨ ਪੁਲ ’ਤੇ ਕੰਮ ਕਰ ਰਹੀ ਲੇਬਰ ਅਤੇ ਟਰੈਫਿਕ ਪੁਲਿਸ ਵਲੋਂ ਜੇ.ਸੀ.ਬੀ. ਦੀ ਮਦਦ ਨਾਲ ਕੈਂਟਰ ਦੇ ਦਰਵਾਜੇ ਨੂੰ ਤੋੜ ਕੇ ਕਰੀਬ ਤਿੰਨ ਘੰਟਿਆਂ ਬਾਅਦ ਡਰਾਈਵਰ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਗੌਰਤਲਬ ਹੈ ਕਿ ਸ਼ਹਿਰ ਅੰਦਰ ਇਕੋ ਸਮੇਂ ਸ਼ਹਿਰ ਦੀ ਦੋ ਐਂਟਰੀ ਪੁਆਇੰਟ ’ਤੇ ਨਹਿਰਾਂ ’ਤੇ ਨਵੇਂ ਪੁਲਾਂ ਦਾ ਨਿਰਮਾਣ ਚੱਲ ਰਿਹਾ ਹੈ, ਦੂਜੇ ਪਾਸੇ ਨਹਿਰਾਂ ਨੂੰ ਕੰਕਰੀਟ ਨਾਲ ਪੱਕੇ ਕਰਨ ਦਾ ਕੰਮ ਚੱਲਣ ਕਾਰਨ ਟਰੈਫਿਕ ਦੀ ਬਹੁਤ ਵੱਡੀ ਸਮੱਸਿਆ ਖੜੀ ਹੋਣ ਕਾਰਨ ਇਸ ਅੱਧੇ ਅਧੂਰੇ ਬਣੇ ਪੁਲ ਨੂੰ ਆਵਾਜਾਈ ਲਈ ਖੋਲਿਆ ਗਿਆ ਸੀ ਪਰ ਕੱਲ੍ਹ ਦੀ ਹੋ ਰਹੀ ਬਾਰਿਸ਼ ਕਾਰਨ ਇਸ ਪੁਲ ਤੋਂ ਲੰਘਣਾ ਮੁਸ਼ਕਿਲ ਹੋ ਚੁਕਾ ਹੈ। ਹਾਲਾਂਕਿ ਹਾਦਸੇ ਦੀ ਵਜਾ ਡਰਾਈਵਰ ਨੂੰ ਨੀਂਦ ਆਉਣਾ ਦੱਸਿਆ ਜਾ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button