National

ਸਾਲ ’ਚ ਦੋ ਵਾਰੀ ਹੋਵੇਗੀ 10ਵੀਂ ਦੀ ਬੋਰਡ ਪ੍ਰੀਖਿਆਵਾਂ, CBSE ਨੇ ਖਰੜਾ ਨਿਯਮਾਂ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ, 26 ਫਰਵਰੀ- ਅਗਲੇ ਸਾਲ ਤੋਂ ਸੀਬੀਐੱਸਈ ਦੀ 10ਵੀਂ ਬੋਰਡ ਦੀਆਂ ਪ੍ਰੀਖਿਆਵਾਂ ਸਾਲ ’ਚ ਦੋ ਵਾਰੀ ਹੋਣਗੀਆਂ। 2026 ਤੋਂ ਸਾਲ ’ਚ ਦੋ ਵਾਰੀ ਕਲਾਸ 10 ਦੀ ਬੋਰਡ ਪ੍ਰੀਖਿਆ ਕਰਾਉਣ ਲਈ ਖਰੜਾ ਨਿਯਮਾਂ ਨੂੰ ਸੀਬੀਐੱਸਈ ਨੇ ਮੰਗਲਵਾਰ ਨੂੰ ਮਨਜ਼ੂਰੀ ਦੇ ਦਿੱਤੀ। ਪ੍ਰੀਖਿਆ ਦਾ ਪਹਿਲਾ ਪੜਾਅ 17 ਫਰਵਰੀ ਤੋਂ ਛੇ ਮਾਰਚ ਤੱਕ ਕਰਾਇਆ ਜਾਏਗਾ, ਜਦਕਿ ਦੂਜਾ ਪੜਾਅ ਪੰਜ ਤੋਂ 20 ਮਈ ਤੱਕ ਹੋਵੇਗਾ। ਖਰੜਾ ਨਿਯਮਾਂ ’ਤੇ ਹਿੱਤਧਾਰਕ ਨੌਂ ਮਾਰਚ ਤੱਕ ਆਪਣੇ ਸੁਝਾਅ ਦੇ ਸਕਦੇ ਹਨ, ਜਿਸ ਤੋਂ ਬਾਅਦ ਨੀਤੀ ਨੂੰ ਅੰਤਿਮ ਰੂਪ ਦਿੱਤਾ ਜਾਏਗਾ। ਵਿਦਿਆਰਥੀਆਂ ਕੋਲ ਇਹ ਬਦਲ ਵੀ ਹੋਵੇਗਾ ਕਿ ਉਹ ਦੋਵਾਂ ਪ੍ਰੀਖਿਆਵਾਂ ’ਚ ਸ਼ਾਮਲ ਹੋਣ ਜਾਂ ਇਕ ਪ੍ਰੀਖਿਆ ’ਚ ਬੈਠਣ। ਬੋਰਡ ਦੇ ਸੀਨੀਅਰ ਅਧਿਕਾਰੀ ਨੇ ਕਿਹਾ, ਦੋਵਾਂ ਪ੍ਰੀਖਿਆਵਾਂ ’ਚ ਪੂਰੇ ਸਿਲੇਬਸ ਤੋਂ ਸਵਾਲ ਪੁੱਛੇ ਜਾਣਗੇ। ਉਮੀਦਵਾਰਾਂ ਨੂੰ ਦੋਵੇਂ ਐਡੀਸ਼ਨਾਂ ’ਚ ਹੀ ਇਕ ਪ੍ਰੀਖਿਆ ਕੇਂਦਰ ਅਲਾਟ ਕੀਤੇ ਜਾਣਗੇ। ਅਰਜ਼ੀਆਂ ਦੇਣ ਦੇ ਸਮੇਂ ਦੋਵੇਂ ਪ੍ਰੀਖਿਆਵਾਂ ਦਾ ਬਦਲ ਚੁਣਨ ’ਤੇ ਜ਼ਿਆਦਾ ਪ੍ਰੀਖਿਆ ਫੀਸ ਲੱਗੇਗੀ। ਇਹ ਫ਼ੈਸਲਾ ਨਵੀਂ ਰਾਸ਼ਟਰੀ ਨੀਤੀ (ਐੱਨਈਪੀ) ’ਚ ਕੀਤੀ ਗਈ ਸਿਫਾਰਸ਼ ਦੇ ਆਧਾਰ ’ਤੇ ਕੀਤਾ ਗਿਆ ਹੈ। ਐੱਨਈਪੀ ਦੀ ਸਿਫਾਰਸ਼ ’ਚ ਕਿਹਾ ਗਿਆ ਹੈ ਕਿ ਬੋਰਡ ਪ੍ਰੀਖਿਆ ਨੂੰ ਲੈ ਕੇ ਵਿਦਿਆਰਥੀਆਂ ਦੇ ਤਣਾਅਗ੍ਰਸਤ ਹੋਣ ਦੇ ਮੱਦੇਨਜ਼ਰ ਸਾਰੇ ਵਿਦਿਆਰਥੀਆਂ ਨੂੰ ਸਾਲ ਦੌਰਾਨ ਦੋ ਵਾਰੀ ਪ੍ਰੀਖਿਆ ਦੇਣ ਦੀ ਇਜਾਜ਼ਤ ਦਿੱਤੀ ਜਾਏ।

Related Articles

Leave a Reply

Your email address will not be published. Required fields are marked *

Back to top button