
ਬਿਹਾਰ, 24 ਫਰਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਦੌਰਾਨ ਕਿਹਾ ਕਿ ਪਹਿਲਾਂ, ਜਦੋਂ ਹੜ੍ਹ, ਸੋਕਾ ਅਤੇ ਗੜੇਮਾਰੀ ਹੁੰਦੀ ਸੀ ਤਾਂ ਇਹ ਲੋਕ (ਪਿਛਲੀਆਂ ਸਰਕਾਰਾਂ) ਕਿਸਾਨਾਂ ਨੂੰ ਉਨ੍ਹਾਂ ਦੇ ਹਾਲ ‘ਤੇ ਛੱਡ ਦਿੰਦੇ ਸਨ। ਜਦੋਂ 2014 ਵਿਚ ਐਨ.ਡੀ.ਏ. ਸਰਕਾਰ ਆਈ ਤਾਂ ‘ਪੀ.ਐਮ. ਫਸਲ ਬੀਮਾ ਯੋਜਨਾ’ ਬਣਾਈ। ਇਸ ਯੋਜਨਾ ਤਹਿਤ ਕਿਸਾਨਾਂ ਨੂੰ ਆਫ਼ਤਾਂ ਦੌਰਾਨ 1.75 ਲੱਖ ਕਰੋੜ ਰੁਪਏ ਦੇ ਦਾਅਵੇ ਪ੍ਰਾਪਤ ਹੋਏ ਹਨ।



