Punjab
-
ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸਕੂਲਾਂ ਦੇ ਸਮੇਂ ਚ ਤਬਦੀਲੀਆਂ ਦਾ ਐਲਾਨ
ਚੰਡੀਗੜ੍ਹ, 5 ਜਨਵਰੀ – ਚੱਲ ਰਹੀ ਠੰਢ ਅਤੇ ਸੰਘਣੀ ਧੁੰਦ ਦੇ ਵਿਚਕਾਰ, ਚੰਡੀਗੜ੍ਹ ਪ੍ਰਸ਼ਾਸਨ ਨੇ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਲਈ ਸਕੂਲਾਂ ਦੇ ਸਮੇਂ ਵਿਚ ਤਬਦੀਲੀਆਂ ਦਾ ਐਲਾਨ ਕੀਤਾ ਹੈ। ਜਾਰੀ ਹੁਕਮਾਂ ਦੇ ਅਨੁਸਾਰ, ਅੱਠਵੀਂ ਜਮਾਤ ਤੱਕ ਦੀਆਂ ਕਲਾਸਾਂ ਲਈ ਫਿਜ਼ੀਕਲ ਮੋਡ ਵਿਚ ਕਲਾਸਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ, ਹਾਲਾਂਕਿ, ਆਨਲਾਈਨ…
Read More » -
ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਪਹੁੰਚੇ ਜੰਗਵੀਰ ਸਿੰਘ ਚੌਹਾਨ
ਸ਼ੁਤਰਾਣਾ (ਪਟਿਆਲਾ), 5 ਜਨਵਰੀ– ਜੰਗਵੀਰ ਸਿੰਘ ਚੌਹਾਨ ਪ੍ਰਧਾਨ ਦੋਆਬਾ ਕਿਸਾਨ ਕਮੇਟੀ ਪੰਜਾਬ ਅੱਜ ਖਨੌਰੀ ਸਰਹੱਦ ਉੱਪਰ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਪਹੁੰਚੇ ਹਨ। ਉਨ੍ਹਾਂ ਨੇ ਸ. ਡੱਲੇਵਾਲ ਨੂੰ ਮਿਲ ਕੇ ਉਨ੍ਹਾਂ ਦੀ ਸਿਹਤ ਸੰਬੰਧੀ ਹਾਲ ਚਾਲ ਪੁੱਛਿਆ ਅਤੇ ਉਨ੍ਹਾਂ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਲਈ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵੱਖ ਵੱਖ…
Read More » -
ਉੱਤਰਾਖੰਡ ਚ 5 ਕਰੋੜ ਰੁਪਏ ਤੋਂ ਵਧਾ ਕੇ 10 ਕਰੋੜ ਰੁਪਏ ਕੀਤਾ ਜਾਵੇਗਾ ਪੱਤਰਕਾਰ ਭਲਾਈ ਫ਼ੰਡ ਦਾ ਬਜਟ
ਦੇਹਰਾਦੂਨ, 5 ਜਨਵਰੀ – ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਉੱਤਰਾਖੰਡ ਵਿਚ ਪੱਤਰਕਾਰ ਭਲਾਈ ਫ਼ੰਡ ਦਾ ਬਜਟ 5 ਕਰੋੜ ਰੁਪਏ ਤੋਂ ਵਧਾ ਕੇ 10 ਕਰੋੜ ਰੁਪਏ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਪੱਤਰਕਾਰਾਂ ਨੂੰ ਹੁਣ ਸੂਬਾ ਸਰਕਾਰ ਵਲੋਂ ਤਹਿਸੀਲ ਪੱਧਰ ‘ਤੇ ਵੀ ਮਾਨਤਾ ਦਿੱਤੀ ਜਾਵੇਗੀ। ਇਹ ਜਾਣਕਾਰੀ ਉੱਤਰਾਖੰਡ ਦੇ ਮੁੱਖ ਮੰਤਰੀ…
Read More » -
ਪਿੰਡ ਕਮਰਾਏ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
ਭੁਲੱਥ (ਕਪੂਰਥਲਾ), 5 ਜਨਵਰੀ- ਇਥੋਂ ਨਜ਼ਦੀਕੀ ਪਿੰਡ ਕਮਰਾਏ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਗਏ ਇਸ ਨਗਰ ਕੀਰਤਨ ਵਿਚ ਵੱਡੀ ਗਿਣਤੀ ਵਿਚ ਨਗਰ ਦੀਆਂ ਸੰਗਤਾਂ ਸ਼ਾਮਿਲ ਹੋਈਆਂ । ਨਗਰ ਕੀਰਤਨ ਦਾ ਸੰਗਤਾਂ ਵਲੋਂ ਰਸਤੇ ਵਿਚ ਵੱਖ-ਵੱਖ ਜਗ੍ਹਾ ‘ਤੇ ਭਰਵਾਂ ਸਵਾਗਤ ਕੀਤਾ ਗਿਆ।
Read More » -
ਅਵਾਰਾ ਕੁੱਤਿਆਂ ਨੇ ਨੋਚ ਨੋਚ ਖਾਧੀਆਂ ਕਿਸਾਨ ਦੀਆਂ 17 ਪਾਲਤੂ ਬੱਕਰੀਆਂ
ਜੈਤੋ (ਫ਼ਰੀਦਕੋਟ), 5 ਜਨਵਰੀ- ਬੱਕਰੀ ਪਾਲਣ ਧੰਦੇ ਨਾਲ ਜੁੜੇ ਨੇੜਲੇ ਪਿੰਡ ਰੋੜੀਕਪੂਰਾ ਦੇ ਕਿਸਾਨ ਹਰਦੀਪ ਸਿੰਘ ਦੇ ਖੇਤ ਬਣੇ ਬੱਕਰੀ (ਗੌਟ) ਫਾਰਮ ‘ਤੇ ਬੀਤੀ ਰਾਤ ਆਵਾਰਾ ਕੁੱਤਿਆ ਨੇ ਹਮਲਾ ਕਰ ਦਿੱਤਾ । ਕਿਸਾਨ ਦੀਆਂ 17 ਬੱਕਰੀਆਂ ਨੂੰ ਆਵਾਰ ਕੁੱਤੇ ਨੋਚ ਨੋਚ ਕੇ ਖਾ ਗਏ ਅਤੇ 10 ਬੱਕਰੀਆਂ ਨੂੰ ਨਕਾਰਾ ਕਰ ਦਿੱਤਾ । ਇਕੱਤਰ ਕੀਤੀ ਜਾਣਕਾਰੀ ਦੌਰਾਨ ਪੀੜਤ ਕਿਸਾਨ ਹਰਦੀਪ ਸਿੰਘ…
Read More » -
ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਤੋਂ ਨਗਰ ਕੀਰਤਨ ਸਜਾਇਆ
ਨਡਾਲਾ (ਕਪੂਰਥਲਾ), 5 ਜਨਵਰੀ- ਸਾਹਿਬ-ਏ- ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸਕ ਗੁ: ਬਾਉਲੀ ਸਾਹਿਬ ਨਡਾਲਾ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿਚ ਸੰਗਤਾ ਪੈਦਲ, ਟਰੈਕਟਰ ਟਰਾਲੀਆਂ, ਕਾਰਾਂ, ਜੀਪਾਂ ‘ਤੇ ਚੜ੍ਹ ਕੇ ਸ਼ਾਮਿਲ ਹੋਈਆਂ ਹਨ।
Read More » -
ਪਹਿਲਵਾਨ ਦਲਜੀਤ ਸਿੰਘ ਦੀ ਅਚਾਨਕ ਮੌਤ, ਖੇਡ ਜਗਤ ਚ ਸੋਗ ਦੀ ਲਹਿਰ
ਮਾਛੀਵਾੜਾ ਸਾਹਿਬ (ਲੁਧਿਆਣਾ), 5 ਜਨਵਰੀ– ਪਹਿਲਵਾਨੀ ਦੀ ਦੁਨੀਆ ਵਿਚ ਨਾਮਣਾ ਖੱਟਣ ਵਾਲੇ ਪਹਿਲਵਾਨ ਦਲਜੀਤ ਸਿੰਘ (45) ਦੀ ਅੱਜ ਸਵੇਰ ਅਚਾਨਕ ਮੌਤ ਹੋ ਗਈ। ਪਿੰਡ ਹਿਯਾਤਪੁਰ ਨਿਵਾਸੀ ਤੇ ਦੋ ਬੱਚਿਆਂ ਦੇ ਪਿਤਾ ਦਲਜੀਤ ਸਿੰਘ ਦੇ ਨਜ਼ਦੀਕੀ ਸਾਥੀ ਸਾਬਕਾ ਕੌਂਸਲਰ ਸ਼ੰਮੀ ਕੁਮਾਰ ਨੇ ਦੱਸਿਆ ਕਿ ਦਲਜੀਤ ਸਿੰਘ ਸਰੀਰਿਕ ਪੱਖੋਂ ਪੂਰੀ ਤਰਾਂ ਤੰਦੁਰਸਤ ਸਨ ਤੇ ਰੋਜ਼ਾਨਾ ਦੀ ਤਰਾਂ ਕਸਰਤ ਜਾਰੀ, ਸੀ ਪਰ ਅੱਜ ਅਚਾਨਕ…
Read More » -
ਜ਼ਿਲ੍ਹੇ ਚੋਂ ਵੱਡੀ ਪੱਧਰ ‘ਤੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਮੋਗਾ ਕਿਸਾਨ ਪੰਚਾਇਤ ਚ ਕਰੇਗੀ ਸ਼ਿਰਕਤ
ਭੁਲੱਥ (ਕਪੂਰਥਲਾ), 5 ਜਨਵਰੀ- ਭਾਰਤੀ ਕਿਸਾਨ ਯੂਨੀਅਨ (ਕਾਦੀਆ) 9 ਜਨਵਰੀ ਨੂੰ ਮੋਗਾ ਵਿਖੇ ਹੋਣ ਵਾਲੀ ਵਿਸ਼ਾਲ ਕਿਸਾਨ ਪੰਚਾਇਤ ਵਿਚ ਵੱਡੀ ਪੱਧਰ ‘ਤੇ ਸ਼ਿਰਕਤ ਕਰੇਗੀ। ਇਹ ਪ੍ਰਗਟਾਵਾ ਜਸਬੀਰ ਸਿੰਘ ਲਿਟਾਂ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਅਤੇ ਸਰਬਜੀਤ ਸਿੰਘ ਧੀਰਪੁਰ ਜਨਰਲ ਸਕੱਤਰ ਨੇ ਇਕ ਬਿਆਨ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਵਿਰੋਧ ਵਿਚ ਅਤੇ…
Read More » -
ਗੁਰਦੁਆਰਾ ਸਾਹਿਬ ਮਿਆਣੀ ਬਾਕਰਪੁਰ ਤੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
ਢਿਲਵਾਂ (ਕਪੂਰਥਲਾ), 5 ਜਨਵਰੀ- – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਮਿਆਣੀ ਬਾਕਰਪੁਰ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਵੱਡੀ ਗਿਣਤੀ ‘ਚ ਸੰਗਤਾਂ ਨਗਰ ਕੀਰਤਨ ਦੇ ਪਿੱਛੇ ਪਿੱਛੇ ਸ਼ਬਦ ਗਾਇਨ ਕਰਦੀਆਂ ਹੋਈਆ ਨਾਲ ਚੱਲ ਰਹੀਆਂ ਹਨ।
Read More » -
ਪੰਚਾਇਤੀ ਜ਼ਮੀਨ ‘ਤੇ ਹੋ ਰਹੇ ਕਬਜ਼ੇ ਦਾ ਕੰਮ ਰੁਕਵਾਇਆ
ਨਡਾਲਾ (ਕਪੂਰਥਲਾ), 5 ਜਨਵਰੀ- ਨਡਾਲਾ ਦੇ ਵਾਰਡ ਨੰਬਰ 11 ਦੀ ਹਿੰਮਤ ਸਿੰਘ ਕਲੋਨੀ ਵਿਖੇ ਇਕ ਵਿਆਕਤੀ ਵਲੋਂ ਆਪਣੇ ਮਕਾਨ ਦੇ ਨਾਲ ਵਾਲੀ ਖ਼ਾਲੀ ਪੰਚਾਇਤੀ ਜਗ੍ਹਾ ‘ਤੇ ਕਬਜ਼ੇ ਦੀ ਨੀਅਤ ਨਾਲ ਚਾਰ ਦੀਵਾਰੀ ਕੀਤੀ ਜਾ ਰਹੀ ਸੀ। ਇਸ ਦਾ ਪਤਾ ਲਗਣ ‘ਤੇ ਨਗਰ ਪੰਚਾਇਤ ਨਡਾਲਾ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਕੰਮ ਰੁਕਵਾ ਦਿੱਤਾ ਹੈ।
Read More »