Punjab

  • 31 ਗੱਟੂ ਚਾਈਨਿਜ਼ ਡੋਰ ਸਮੇਤ ਇਕ ਗ੍ਰਿਫ਼ਤਾਰ

    31 ਗੱਟੂ ਚਾਈਨਿਜ਼ ਡੋਰ ਸਮੇਤ ਇਕ ਗ੍ਰਿਫ਼ਤਾਰ

    ਫ਼ਿਰੋਜ਼ਪੁਰ, 21 ਜਨਵਰੀ (ਬਾਲ ਕਿਸ਼ਨ)–  ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਇਕ ਵਿਅਕਤੀ ਨੂੰ 31 ਗੱਟੂ ਚਾਈਨਿਜ਼ ਡੋਰ ਸਮੇਤ ਗ੍ਰਿਫਤਾਰ ਕਰਕੇ ਉਸ ਖਿਲਾਫ 223 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਅੱਡਾ ਖਾਈ ਸਿਟੀ ਫਿਰੋਜ਼ਪੁਰ ਪਾਸ…

    Read More »
  • ਕੇਂਦਰੀ ਜੇਲ੍ਹ ’ਚੋਂ 18 ਮੋਬਾਇਲ ਫੋਨ ਬਰਾਮਦ, ਮਾਮਲਾ ਦਰਜ

    ਕੇਂਦਰੀ ਜੇਲ੍ਹ ’ਚੋਂ 18 ਮੋਬਾਇਲ ਫੋਨ ਬਰਾਮਦ, ਮਾਮਲਾ ਦਰਜ

    ਫ਼ਿਰੋਜ਼ਪੁਰ, 21 ਜਨਵਰੀ (ਬਾਲ ਕਿਸ਼ਨ)– ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿਚ ਤਲਾਸ਼ੀ ਦੌਰਾਨ 18 ਮੋਬਾਇਲ ਫੋਨ ਬਰਾਮਦ ਹੋਏ ਹਨ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ 6 ਹਵਾਲਾਤੀਆਂ, 1 ਕੈਦੀ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ 52-ਏ ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਸਰਵਨ ਸਿੰਘ ਨੇ ਦੱਸਿਆ ਕਿ ਪੱਤਰ ਨੰਬਰ 229 ਰਾਹੀਂ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ…

    Read More »
  • 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ ‘ਪੰਜਾਬ 95’- ਦਿਲਜੀਤ ਦੋਸਾਂਝ

    7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ ‘ਪੰਜਾਬ 95’- ਦਿਲਜੀਤ ਦੋਸਾਂਝ

    ਨਵੀਂ ਦਿੱਲੀ, 21 ਜਨਵਰੀ- ਦਿਲਜੀਤ ਦੋਸਾਂਝ ਨੇ ਟਵੀਟ ਕਰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਫ਼ਿਲਮ ‘ਪੰਜਾਬ 95’ ਹੁਣ 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਹ ਦੱਸਦੇ ਹੋਏ ਪੀੜ ਮਹਿਸੂਸ ਹੋ ਰਹੀ ਹੈ ਪਰ ਕੁਝ ਹਾਲਾਤ ਸਾਡੇ ਕੰਟੋਰਲ ਤੋਂ ਬਾਹਰ ਹਨ।

    Read More »
  • ਅਣਪਛਾਤਿਆਂ ਨੇ ਚਲਾਈਆਂ ਸੈਰ ਕਰਦੇ ਜੋੜੇ ’ਤੇ ਗੋਲੀਆਂ

    ਅਣਪਛਾਤਿਆਂ ਨੇ ਚਲਾਈਆਂ ਸੈਰ ਕਰਦੇ ਜੋੜੇ ’ਤੇ ਗੋਲੀਆਂ

    ਬਠਿੰਡਾ, 21 ਜਨਵਰੀ- ਬਠਿੰਡਾ ਦੇ ਕਸਬਾ ਭਗਤਾ ਭਾਈਕਾ ਵਿਖੇ ਸੈਰ ਕਰਦੇ ਪਤੀ ਪਤਨੀ ’ਤੇ ਅਣ-ਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀ ਚਲਾ ਦਿੱਤੀ । ਗੋਲੀ ਲੜਕੀ ਦੇ ਪੱਟ ਵਿਚ ਦੀ ਪਾਰ ਹੋਈ ਗਈ। ਜ਼ਖ਼ਮੀ ਲੜਕੀ ਨੂੰ ਤੁਰੰਤ ਭਗਤਾ ਭਾਈ ਕਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਸ ਤੋਂ ਬਾਅਦ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ, ਜਿਥੇ ਕਿ ਲੜਕੀ ਦਾ…

    Read More »
  • ਜਲੰਧਰ ਈ.ਡੀ. ਨੇ ਪੰਜਾਬ-ਹਰਿਆਣਾ ਸਮੇਤ 11 ਥਾਵਾਂ ’ਤੇ ਕੀਤੀ ਛਾਪੇਮਾਰੀ

    ਜਲੰਧਰ ਈ.ਡੀ. ਨੇ ਪੰਜਾਬ-ਹਰਿਆਣਾ ਸਮੇਤ 11 ਥਾਵਾਂ ’ਤੇ ਕੀਤੀ ਛਾਪੇਮਾਰੀ

    ਜਲੰਧਰ, 21 ਜਨਵਰੀ– ਈ.ਡੀ. ਦੀ ਟੀਮ ਨੇ ਪੰਜਾਬ-ਹਰਿਆਣਾ ਅਤੇ ਮੁੰਬਈ ਵਿਚ ਛਾਪੇਮਾਰੀ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਇਹ ਕਾਰਵਾਈ ਕੀਤੀ ਹੈ। ਈ.ਡੀ. ਨੇ ਸੋਮਵਾਰ ਰਾਤ ਨੂੰ ਮਾਮਲੇ ਬਾਰੇ ਜਾਣਕਾਰੀ ਦਿੱਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਮਨੀ ਲਾਂਡਰਿੰਗ ਮਾਮਲੇ ਵਿਚ ਕੁੱਲ 11 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ, ਗੁਰੂਗ੍ਰਾਮ,…

    Read More »
  • ਛੱਤੀਸਗੜ੍ਹ: ਪੁਲਿਸ ਨੇ ਢੇਰ ਕੀਤੇ 14 ਨਕਸਲੀ

    ਛੱਤੀਸਗੜ੍ਹ: ਪੁਲਿਸ ਨੇ ਢੇਰ ਕੀਤੇ 14 ਨਕਸਲੀ

    ਰਾਏਪੁਰ, 21 ਜਨਵਰੀ– ਛੱਤੀਸਗੜ੍ਹ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਛੱਤੀਸਗੜ੍ਹ ਓਡੀਸ਼ਾ ਸਰਹੱਦ ’ਤੇ ਗਾਰੀਆਬੰਦ ਖ਼ੇਤਰ ਵਿਖੇ ਛੱਤੀਸਗੜ੍ਹ ਪੁਲਿਸ ਨਾਲ ਮੁਕਾਬਲੇ ਵਿਚ ਘੱਟੋ-ਘੱਟ 14 ਨਕਸਲੀ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲੇ ਵਿਚ 1 ਕਰੋੜ ਰੁਪਏ ਦਾ ਇਨਾਮ ਵਾਲਾ ਇਕ ਨਕਸਲੀ ਵੀ ਮਾਰਿਆ ਗਿਆ ਹੈ ਤੇ ਮੁਕਾਬਲਾ ਜਾਰੀ ਹੈ। ਇਸ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

    Read More »
  • ਗੱਡੀ ਦਾ ਟਾਇਰ ਫੱਟਣ ਕਾਰਨ ਵਾਪਰਿਆ ਸੜਕ ਹਾਦਸਾ

    ਗੱਡੀ ਦਾ ਟਾਇਰ ਫੱਟਣ ਕਾਰਨ ਵਾਪਰਿਆ ਸੜਕ ਹਾਦਸਾ

    ਜਲੰਧਰ, 21 ਜਨਵਰੀ- ਗੁਰਾਇਆ ਰਾਸ਼ਟਰੀ ਰਾਜਮਾਰਗ ’ਤੇ ਗੱਡੀ ਦਾ ਟਾਇਰ ਫੱਟਣ ਕਾਰਨ ਵਾਪਰੇ ਸੜਕ ਹਾਦਸੇ ’ਚ ਇਕ ਪਰਿਵਾਰ ਦੇ ਪੰਜ ਦੇ ਕਰੀਬ ਮੈਂਬਰ ਜ਼ਖਮੀ ਹੋ ਗਏ, ਜਿਨ੍ਹਾਂ ਵਿਚ ਇਕ ਦੀ ਨਾਜ਼ੁਕ ਹਾਲਤ ਦੇਖਦੇ ਹੋਏ ਡੀ.ਐਮ.ਸੀ. ਹਸਪਤਾਲ ਲੁਧਿਆਣਾ ਵਿਚ ਰੈਫਰ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏ.ਐਸ.ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਗੁਰਾਇਆ…

    Read More »
  • ਸਰਕਾਰੀ ਡਾਕਟਰਾਂ ਦੀ ਤਨਖ਼ਾਹ ’ਚ ਹੋਵੇਗਾ ਵਾਧਾ, ਨੋਟੀਫ਼ਿਕੇਸ਼ਨ ਜਾਰੀ

    ਸਰਕਾਰੀ ਡਾਕਟਰਾਂ ਦੀ ਤਨਖ਼ਾਹ ’ਚ ਹੋਵੇਗਾ ਵਾਧਾ, ਨੋਟੀਫ਼ਿਕੇਸ਼ਨ ਜਾਰੀ

    ਚੰਡੀਗੜ੍ਹ, 21 ਜਨਵਰੀ– ਪੰਜਾਬ ਸਰਕਾਰ ਨੇ ਸੂਬੇ ਦੇ ਡਾਕਟਰਾਂ ਦੀ ਤਨਖਾਹ ਵਾਧੇ ਦੀ ਮੰਗ ਨੂੰ ਪੂਰਾ ਕਰ ਦਿੱਤਾ ਹੈ। ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਡਾਕਟਰਾਂ ਦੀਆਂ ਤਨਖਾਹਾਂ ਤਿੰਨ ਪੜਾਵਾਂ ਵਿਚ ਵਧਣਗੀਆਂ। ਨਿਯੁਕਤੀ ਦੇ ਸਮੇਂ ਤਨਖਾਹ 56,100 ਰੁਪਏ, 5 ਸਾਲ ਦੀ ਨੌਕਰੀ ਤੋਂ ਬਾਅਦ 67,400 ਅਤੇ 15 ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ ਤਨਖ਼ਾਹ 1.22 ਲੱਖ ਰੁਪਏ ਹੋਵੇਗੀ। ਵਿੱਤ ਵਿਭਾਗ…

    Read More »
  • ਦਲ ਖਾਲਸਾ ਤੇ ਅਕਾਲੀ ਦਲ (ਅ) ਵਲੋਂ 25 ਜਨਵਰੀ ਨੂੰ ਕੱਢੇ ਜਾਣਗੇ ਰੋਸ ਮਾਰਚ- ਆਗੂ

    ਦਲ ਖਾਲਸਾ ਤੇ ਅਕਾਲੀ ਦਲ (ਅ) ਵਲੋਂ 25 ਜਨਵਰੀ ਨੂੰ ਕੱਢੇ ਜਾਣਗੇ ਰੋਸ ਮਾਰਚ- ਆਗੂ

    ਅੰਮ੍ਰਿਤਸਰ, 21 ਜਨਵਰੀ– ਸਿੱਖ ਜਥੇਬੰਦੀਆਂ ਦਲ ਖਾਲਸਾ ਅਤੇ ਅਕਾਲੀ ਦਲ ਅੰਮ੍ਰਿਤਸਰ ਵਲੋਂ ਸਾਂਝੇ ਤੌਰ ’ਤੇ ਗਣਤੰਤਰ ਦਿਵਸ ਦੇ ਸੰਬੰਧ ਵਿਚ 25 ਜਨਵਰੀ ਨੂੰ ਗੁਰਦਾਸਪੁਰ, ਮਾਨਸਾ ਅਤੇ ਜਲੰਧਰ ਵਿਖੇ ਰੋਸ ਮਾਰਚ ਕੱਢੇ ਜਾ ਰਹੇ ਹਨ। ਇਸ ਸੰਬੰਧੀ ਅੱਜ ਇੱਥੇ ਜਾਣਕਾਰੀ ਦਿੰਦਿਆਂ ਦਲ ਖਾਲਸਾ ਆਗੂਆਂ ਕਵਰਪਾਲ ਸਿੰਘ ਅਤੇ ਭਾਈ ਪਰਮਜੀਤ ਸਿੰਘ ਮੰਡ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਹਰਪਾਲ ਸਿੰਘ ਬਲੇਰ ਨੇ…

    Read More »
  • ਸਾਬਕਾ ਵਿਧਾਇਕ ਰੋਜੀ ਬਰਕੰਦੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਸ਼ੁਰੂ ਕਰਵਾਈ

    ਸਾਬਕਾ ਵਿਧਾਇਕ ਰੋਜੀ ਬਰਕੰਦੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਸ਼ੁਰੂ ਕਰਵਾਈ

    ਸ੍ਰੀ ਮੁਕਤਸਰ ਸਾਹਿਬ, 21 ਜਨਵਰੀ– ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਭਰਤੀ ਮੁਹਿੰਮ ਅੱਜ ਪਿੰਡ ਰਹੂੜਿਆਂਵਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵਲੋਂ ਸ਼ੁਰੂ ਕਰਵਾਈ ਗਈ। ਇਸ ਮੌਕੇ ਪਿੰਡ ਦੇ ਵਰਕਰਾਂ ਵਲੋਂ ਮੈਂਬਰਸ਼ਿਪ ਹਾਸਲ ਕੀਤੀ ਗਈ। ਇਸ ਮੌਕੇ ਅਕਾਲੀ ਆਗੂ ਜਗਜੀਤ ਸਿੰਘ ਹਨੀ ਫ਼ੱਤਣਵਾਲਾ, ਜਥੇਦਾਰ ਹੀਰਾ ਸਿੰਘ ਚੜੇਵਣ, ਹਰਭਗਵਾਨ ਸਿੰਘ ਪ੍ਰਧਾਨ, ਬਿੰਦਰ ਸਿੰਘ ਗੋਨੇਆਣਾ ਆਦਿ ਮੌਜੂਦ ਸਨ।

    Read More »
Back to top button