Punjab
-
ਬੱਚਿਆਂ ਵਿੱਚ ਹੋਣ ਵਾਲੀ ਟੀਬੀ ਦੀ ਬਿਮਾਰੀ ਸਬੰਧੀ ਸਿਹਤ ਵਿਭਾਗ ਵੱਲੋਂ ਵਰਕਸ਼ਾਪ ਕਰਵਾਈ
ਫਿਰੋਜ਼ਪੁਰ, 13 ਫਰਵਰੀ (ਬਾਲ ਕਿਸ਼ਨ)- ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਵਰਲਡ ਹੈੱਲਥ ਪਾਰਟਨਰਜ਼ ਅਤੇ ਸਾਥੀ ਸੰਸਥਾ ਦੇ ਸਹਿਯੋਗ ਨਾਲ ਫਿਰੋਜ਼ਪੁਰ ਵਿਖੇ ਡਾ. ਰਾਜਵਿੰਦਰ ਕੌਰ ਸਿਵਲ ਸਰਜਨ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਬੱਚਿਆਂ ਦੇ ਵਿੱਚ ਹੋਣ ਵਾਲੀ ਟੀਬੀ ਸਬੰਧੀ ਜ਼ਿਲ੍ਹਾ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਇਸ ਵਰਕਸ਼ਾਪ ਦਾ ਸੰਚਾਲਨ ਵਰਲਡ ਹੈੱਲਥ ਪਾਰਟਨਰਜ਼ ਦੇ ਸਟੇਟ ਟੈਕਨੀਕਲ ਮੈਨੇਜਰ ਡਾ. ਸਤੀਸ਼ ਪੰਧੇਰ, ਜ਼ਿਲ੍ਹਾ…
Read More » -
ਗੁਰਦੁਆਰਾ ਸਾਹਿਬ ਦੀ ਗੋਲਕ ’ਚੋਂ ਪੈਸੇ ਚੁੱਕਣ ਵਾਲਾ ਗ੍ਰਿਫਤਾਰ
ਫਿਰੋਜ਼ਪੁਰ, 13 ਫਰਵਰੀ (ਬਾਲ ਕਿਸ਼ਨ)- ਜ਼ੀਰਾ ਦੇ ਅਧੀਨ ਆਉਂਦੇ ਪਿੰਡ ਕੱਸੋਆਣਾ ਵਿਖੇ ਗੁਰਦੁਆਰਾ ਸਾਹਿਬ ਦੀ ਗੋਲਕ ’ਚੋਂ ਪੈਸੇ ਚੁੱਕਣ ਵਾਲੇ ਵਿਅਕਤੀ ਨੂੰ ਥਾਣਾ ਸਦਰ ਜ਼ੀਰਾ ਪੁਲਿਸ ਨੇ ਗ੍ਰਿਫਤਾਰ ਕਰਕੇ ਉਸ ਖਿਲਾਫ 305 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਬਹਾਦਰ ਸਿੰਘ ਪੁੱਤਰ ਖੇਤਾ ਸਿੰਘ ਵਾਸੀ ਪਿੰਡ ਕੱਸੋਆਣਾ ਨੇ ਦੱਸਿਆ ਕਿ ਉਹ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ…
Read More » -
ਏਡੀਸੀ ਵੱਲੋਂ ਤਹਿਸੀਲ, ਜ਼ਿਲ੍ਹਾ ਪ੍ਰੋਗਰਾਮ ਤੇ ਫੂਡ ਸਪਲਾਈ ਵਿਭਾਗ ਦੇ ਦਫ਼ਤਰਾਂ ਦੀ ਅਚਨਚੇਤ ਚੈਕਿੰਗ, ਗੈਰ-ਹਾਜ਼ਰ ਕਰਮਚਾਰੀਆਂ ਨੂੰ ਨੋਟਿਸ ਜਾਰੀ
ਗੁਰਦਾਸਪੁਰ, 13 ਫਰਵਰੀ- ਵਧੀਕ ਡਿਪਟੀ ਕਮਿਸ਼ਨਰ (ਜਨਰਲ) ਹਰਜਿੰਦਰ ਸਿੰਘ ਬੇਦੀ ਵੱਲੋਂ ਅੱਜ ਸਵੇਰੇ 9:15 ਵਜੇ ਤਹਿਸੀਲ ਦਫ਼ਤਰ ਗੁਰਦਾਸਪੁਰ, ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਫੂਡ ਸਪਲਾਈ ਵਿਭਾਗ ਦੇ ਦਫ਼ਤਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਗੈਰ ਹਾਜ਼ਰ ਪਾਏ ਗਏ ਕਰਮੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਇਸ ਚੈਕਿੰਗ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਹਰਜਿੰਦਰ ਸਿੰਘ ਬੇਦੀ ਨੇ ਦੱਸਿਆ…
Read More » -
ਚਾਰ ਗੱਡੀਆਂ ਤੇ ਮੋਟਰਸਾਈਕਲ ‘ਚ ਹੋਈ ਟੱਕਰ, ਜਾਨੀ ਨੁਕਸਾਨ ਦਾ ਹੋਇਆ ਬਚਾਅ
ਬਟਾਲਾ, 13 ਫਰਵਰੀ- ਵੀਰਵਾਰ ਦੀ ਦੁਪਹਿਰ ਨੂੰ ਬਟਾਲਾ ਦੇ ਜਲੰਧਰ ਰੋਡ ਨੇੜੇ ਵਿਸ਼ਾਲ ਮਾਰਟ ਲਾਗੇ ਇੱਕ ਭਿਆਨਕ ਹਾਦਸਾ ਵਾਪਰਿਆ ਹੈ।ਇਸ ਹਾਦਸੇ ਵਿੱਚ 4 ਗੱਡੀਆਂ ,ਇੱਕ ਮੋਟਰਸਾਇਕਲ ਤੇ ਇਕ ਸਕੂਟਰੀ ਲਪੇਟ ਵਿੱਚ ਆਉਣ ਕਾਰਨ ਸਾਰੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਇਸ ਹਾਦਸੇ ਵਿੱਚ 4 ਵਿਅਕਤੀ ਜਖ਼ਮੀ ਹੋਏ ਹਨ। ਟ੍ਰੈਫਿਕ ਪੁਲਿਸ ਬਟਾਲਾ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਮੌਕੇ ‘ਤੇ ਪਹੁੰਚ ਗਏ ਤੇ ਉਹਨਾਂ…
Read More » -
ਕਾਰ ਨੇ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਟੱਕਰ, ਸਹੁਰਾ ਤੇ ਜਵਾਈ ਦੀ ਮੌਤ
ਮਾਨਸਾ, 13 ਫਰਵਰੀ- ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ‘ਚ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ। ਇਸ ਦੌਰਾਨ 2 ਜਣਿਆਂ ਦੀ ਮੌਤ ਹੋ ਗਈ। ਇਸ ਮਾਮਲੇ ’ਚ ਪੀਖੀ ਪੁਲਿਸ ਨੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਵੇਰਵੇ ਅਨੁਸਾਰ ਦੋਹਾਂ ਮ੍ਰਿਤਕਾਂ ਦੀ ਪਛਾਣ ਸੁਖਦੇਵ ਖ਼ਾਨ 58 ਅਤੇ ਫ਼ਰਮਾਨ ਖ਼ਾਨ 35 ਵਾਸੀ ਭੀਖੀ ਵੱਜੋਂ ਹੋਈ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ…
Read More » -
ਫਿਲਮ ਲਵਰਜ਼ ਦੀ ਬੱਲੇ-ਬੱਲੇ! ਇੱਥੇ ਟਿਕਟਾਂ ‘ਤੇ ਲਾਗੂ ਹੋਣ ਜਾ ਰਹੇ ਹਨ ਫਲੈਕਸੀ ਰੇਟ, ਜਾਣੋ ਤੁਹਾਨੂੰ ਕਿਵੇਂ ਮਿਲੇਗਾ ਲਾਭ
ਚੰਡੀਗੜ੍ਹ, 13 ਫਰਵਰੀ–ਹੁਣ, ਏਅਰਲਾਈਨਜ਼ ਅਤੇ ਸ਼ਤਾਬਦੀ ਵਾਂਗ, ਚੰਡੀਗੜ੍ਹ ਵਿੱਚ ਵੀ ਸਿਨੇਮਾ ਹਾਲਾਂ ਵਿੱਚ ਚੱਲਦੀਆਂ ਫ਼ਿਲਮ ਟਿਕਟਾਂ ਲਈ ਫਲੈਕਸੀ ਦਰਾਂ ਲਾਗੂ ਹੋਣਗੀਆਂ। ਇਸ ਤਹਿਤ ਜਿਵੇਂ–ਜਿਵੇਂ ਸਿਨੇਮਾ ਹਾਲ ਵਿੱਚ ਫਿਲਮ ਦੀ ਬੁਕਿੰਗ ਵਧਦੀ ਹੈ, ਉਸ ਦਾ ਰੇਟ ਵੀ ਵਧਦਾ ਜਾਵੇਗਾ ਅਤੇ ਜੋ ਪਹਿਲਾਂ ਬੁਕਿੰਗ ਕਰੇਗਾ, ਉਸਨੂੰ ਸਸਤੀਆਂ ਟਿਕਟਾਂ ਖਰੀਦਣ ਦਾ ਮੌਕਾ ਮਿਲੇਗਾ। ਅਸਟੇਟ ਵਿਭਾਗ ਨੇ ਨੀਤੀ ਵਿੱਚ ਸੋਧ ਕਰਨ ਦਾ ਪ੍ਰਸਤਾਵ ਪ੍ਰਸ਼ਾਸਨ ਨੂੰ…
Read More » -
ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਨੇ ਸ਼ਰਧਾ ਨਾਲ ਮਨਾਇਆ ਗੁਰੂ ਰਵਿਦਾਸ ਜੀ ਦਾ ਆਗਮਨ ਪੁਰਬ ਮਨਾਇਆ
ਤਰਨ ਤਾਰਨ, 13 ਫਰਵਰੀ–ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਨੇ ਤਰਨਤਾਰਨ ਦੇ ਬੋਹੜੀ ਵਾਲਾ ਚੌਕ ’ਚ ਸ੍ਰੀ ਗੁਰੂ ਰਵਿਦਾਸ ਜੀ ਦਾ ਆਗਮਨ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਦੌਰਾਨ ਸ਼ਹਿਰ ਦੇ ਮੁੱਖ ਮਾਰਗ ’ਤੇ ਸ੍ਰੀ ਗੁਰੂ ਰਵਿਦਾਸ ਜੀ ਨਾਲ ਸਬੰਧਤ ਧਾਰਮਿਕ ਯਾਦਗਾਰ ਦੀ ਵੀ ਸਥਾਪਨਾ ਕੀਤੀ ਗਈ। ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ…
Read More » -
ਪ੍ਰਦਰਸ਼ਨ ਤੋਂ ਬਾਅਦ ਪੁਲਿਸ ਨੇ ਲੁਟੇਰਿਆਂ ਖ਼ਿਲਾਫ਼ ਕੀਤਾ ਮੁਕੱਦਮਾ ਦਰਜ, ਰਾਹਗੀਰ ਦੀ ਲੱਤ ‘ਤੇ ਦਾਤ ਮਾਰ ਕੇ ਲੁੱਟੀ ਨਕਦੀ ਤੇ ਮੋਬਾਈਲ
ਲੁਧਿਆਣਾ, 13 ਫਰਵਰੀ- ਸੱਜੀ ਲੱਤ ਤੇ ਦਾਤ ਨਾਲ ਵਾਰ ਕਰ ਕੇ ਰਾਹਗੀਰ ਕੋਲੋਂ 11000 ਰੁਪਏ ਦੀ ਨਕਦੀ ਅਤੇ ਮੋਬਾਈਲ ਫੋਨ ਲੁੱਟ ਲੈਣ ਦੇ ਮਾਮਲੇ ਵਿੱਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਕਾਰਵਾਈ ਨੂੰ ਠੰਢੇ ਬਸਤੇ ਵਿੱਚ ਪਾਉਣ ਦੇ ਚਲਦੇ ਪੀੜਿਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਚੀਮਾ ਚੌਂਕ ਜਾਮ ਕਰ…
Read More » -
ਸਹਾਇਕ ਲਾਈਨਮੈਨ ਦੀਆਂ ਘੱਟ ਪੋਸਟਾਂ ਜਾਰੀਕਰਨ ਵਿਰੁੱਧ ਨੌਜਵਾਨਾਂ ਨੇ ਘੇਰਿਆ ਫੁਹਾਰਾ ਚੌਂਕ, ਚਾਰੇ ਪਾਸੇ ਲੱਗਾ ਜਾਮ
ਪਟਿਆਲਾ, 13 ਫਰਵਰੀ- ਪਾਵਰਕਾਮ ਅਪ੍ਰੇਂਟਸ਼ਿਪ ਯੂਨੀਅਨ ਪੰਜਾਬ 1500 ਵੱਲੋਂ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਮਾਲ ਰੋਡ ਬੰਦ ਕਰ ਕੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਸਥਾਨਕ ਫੁਹਾਰਾ ਚੌਂਕ ’ਤੇ ਧਰਨਾ ਸੁਰੂ ਕਰ ਦਿੱਤਾ ਗਿਆ, ਜਿਸ ਨਾਲ ਚੌਂਕ ਦੇ ਸਾਰੇ ਪਾਸੇ ਵੱਡੇ ਵੱਡੇ ਜਾਮ ਲੱਗਣੇ ਸੁਰੂ ਹੋ ਗਏ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਯੂਨੀਅਨ ਆਗੂਆਂ ਨਾਲ ਹੋਈਆਂ ਮੀਟਿੰਗਾਂ ’ਚ ਸਹਾਇਕ…
Read More » -
ਪੰਜਾਬ ‘ਚ 7 ਸਾਲਾਂ ਬਾਅਦ ਹੋਣਗੀਆਂ ਪੰਚਾਇਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ, 31 ਮਈ ਤੋਂ ਪਹਿਲਾਂ ਹੋਣ ਦੀ ਸੰਭਾਵਨਾ; ਮਾਨ ਸਰਕਾਰ ਨੇ ਦਿੱਤੀ ਮਨਜ਼ੂਰੀ
ਚੰਡੀਗੜ੍ਹ, 13 ਫਰਵਰੀ- ਪੰਜਾਬ ਸਰਕਾਰ ਨੇ ਸੂਬੇ ਵਿੱਚ ਪੰਚਾਇਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਕਰਵਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਕਿਹਾ ਗਿਆ ਹੈ ਕਿ ਇਹ ਚੋਣਾਂ 31 ਮਈ ਤੋਂ ਪਹਿਲਾਂ ਹੋ ਸਕਦੀਆਂ ਹਨ। ਚੋਣਾਂ ਆਖਰੀ ਵਾਰ ਸਤੰਬਰ 2018 ਵਿੱਚ ਹੋਈਆਂ ਸਨ। ਕਿਉਂਕਿ ਕਣਕ ਦੀ ਕਟਾਈ ਅਪ੍ਰੈਲ ਦੇ ਮਹੀਨੇ ਵਿੱਚ ਹੁੰਦੀ…
Read More »