Punjab
-
ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦਾ ਵੱਡਾ ਐਕਸ਼ਨ, ਡਿਊਟੀ ‘ਚ ਲਾਪਰਵਾਹੀ ਵਰਤਣ ਵਾਲਾ ASI ਮੰਗਤ ਰਾਮ ਨੌਕਰੀ ਤੋਂ ਡਿਸਮਿਸ
ਜਲੰਧਰ, 27 ਨਵੰਬਰ : ਜਲੰਧਰ ਦੇ ਪਾਰਸ ਸਟੇਟ ਵਿੱਚ ਇੱਕ ਮਾਸੂਮ ਬੱਚੀ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਸਖ਼ਤ ਰੁਖ਼ ਅਪਣਾਇਆ ਹੈ। ਇਸ ਮਾਮਲੇ ਵਿੱਚ ਪੁਲਿਸ ਕਮਿਸ਼ਨਰ ਨੇ ਮੌਕੇ ‘ਤੇ ਪਹੁੰਚ ਕੇ ਲਾਪਰਵਾਹੀ ਕਰਨ ਵਾਲੇ ਚੌਕੀ ਲੈਦਰ ਕੰਪਲੈਕਸ ਦੇ ਇੰਚਾਰਜ ਮੰਗਤ ਰਾਮ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਉਨ੍ਹਾਂ ਦੇ ਨਾਲ ਗਏ ਅਤੇ ਪੀਸੀਆਰ…
Read More » -
PU ‘ਚ ਸ਼ਾਂਤੀ ਭੰਗ : ਦੰਗਿਆਂ ਵਰਗੇ ਬਣੇ ਹਾਲਾਤ
ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 27 ਨਵੰਬਰ : ਪੰਜਾਬ ਯੂਨੀਵਰਸਿਟੀ (ਪੀ.ਯੂ.) ਕੈਂਪਸ ਵਿੱਚ ਪਿਛਲੇ ਦਿਨੀਂ ਹੋਈ ਅਸ਼ਾਂਤੀ, ਹਿੰਸਾ, ਪ੍ਰਸ਼ਾਸਨਿਕ ਬਲਾਕਾਂ ਵਿੱਚ ਵਿਦਿਆਰਥੀਆਂ ਅਤੇ ਬਾਹਰੀ ਸੰਗਠਨਾਂ ਦੀ ਜ਼ਬਰਦਸਤੀ ਘੁਸਪੈਠ ਅਤੇ ਕਾਨੂੰਨ-ਵਿਵਸਥਾ ਦੀ ਸਥਿਤੀ ਵਿਗੜਨ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਗਿਆ ਹੈ। ਇੱਕ ਜਨਹਿੱਤ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਗਈ ਹੈ ਕਿ ਯੂਨੀਵਰਸਿਟੀ ਕੈਂਪਸ ਵਿੱਚ ਕਾਨੂੰਨ-ਵਿਵਸਥਾ ਬਰਕਰਾਰ ਰੱਖੀ ਜਾਵੇ ਅਤੇ ਬਾਹਰੀ…
Read More » -
ਬਟਾਲਾ ਪੁਲਿਸ ਤੇ ਅਣਪਛਾਤੇ ਬਦਮਾਸ਼ਾਂ ‘ਚ ਮੁਕਾਬਲਾ
ਬਟਾਲਾ, 27 ਨਵੰਬਰ – ਬਟਾਲਾ ਪੁਲਿਸ ਅਤੇ ਬਦਮਾਸ਼ਾਂ ‘ਚ ਡੇਰਾ ਬਾਬਾ ਨਾਨਕ ਦੇ ਅਧੀਨ ਆਉਂਦੇ ਪਿੰਡ ਸ਼ਾਹਪੁਰ ਜਾਜਨ ਵਿਖੇ ਸ਼ੱਕੀ ਨਾਲੇ ਦੇ ਕਿਨਾਰੇ ਮੁਕਾਬਲਾ ਹੋਇਆ ਹੈ। ਵੀਰਵਾਰ ਦੀ ਸਵੇਰ ਨੂੰ ਡੇਰਾ ਬਾਬਾ ਨਾਨਕ ਪੁਲਿਸ ਅਤੇ ਬਦਮਾਸ਼ਾਂ ‘ਚ ਮੁਕਾਬਲਾ ਹੋਇਆ ਸੀ। ਬਟਾਲਾ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਹਨ।
Read More » -
ਨਸ਼ਾ ਤਸਕਰ ਖਰੜ ਤੋਂ ਗ੍ਰਿਫ਼ਤਾਰ; ਪੰਜ ਕਿਲੋ ਹੈਰੋਇਨ, 1.6 ਕਿਲੋ ਆਈਸੀਈ ਤੇ ਸਾਢੇ ਛੇ ਲੱਖ ਰੁਪਏ ਦੀ ਡਰੱਗ ਮਨੀ ਬਰਾਮਦ
ਐੱਸਏਐੱਸ ਨਗਰ, 27 ਨਵੰਬਰ : ਪੰਜਾਬ ਪੁਲਿਸ ਦੀ ਨਸ਼ਾ ਵਿਰੋਧੀ ਟਾਸਕ ਫੋਰਸ ਨੇ ਖਰੜ ਤੋਂ ਇੱਕ ਨਸ਼ਾ ਤਸਕਰ ਨੂੰ 5.084 ਕਿਲੋ ਹੈਰੋਇਨ, 1.681 ਕਿਲੋ ਆਈਸੀਈ (ਮੈਥਾਮਫੇਟਾਮਾਈਨ) ਅਤੇ 6,50,000 ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕਰਕੇ ਨਸ਼ਾ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਦੱਸਣਯੋਗ ਹੈ ਕਿ ਇਹ…
Read More » -
ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਥਾਣੇ ਅੱਗੇ ਲਾਇਆ ਧਰਨਾ
ਮੌੜ ਮੰਡੀ, 27 ਨਵੰਬਰ : ਭਾਵੇਂ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਖਿਲਾਫ ਯੁੱਧ ਦਾ ਐਲਾਨ ਕੀਤਾ ਹੈ, ਪਰ ਜਮੀਨੀ ਪੱਧਰ ਤੇ ਨਸ਼ਾ ਹੋਰ ਜਿਆਦਾ ਭਿਆਨਕ ਰੂਪ ਧਾਰਨ ਕਰ ਚੁੱਕਾ ਹੈ ਜਿਸ ਕਾਰਨ ਨਿੱਤ ਦਿਨ ਨੌਜਵਾਨ ਨਸ਼ਿਆਂ ਦੀ ਭੇਂਟ ਚੜ੍ਹ ਰਹੇ ਹਨ। ਅਜਿਹਾ ਹੀ ਇਕ ਮਾਮਲਾ ਮੌੜ ਕਲਾਂ ਵਿਖੇ ਸਾਹਮਣੇ ਆਇਆ ਹੈ, ਜਦ ਇਕ ਨੌਜਵਾਨ ਸਿਕੰਦਰ ਸਿੰਘ ਦੀ ਓਵਰਡੋਜ਼ ਨਾਲ ਮੌਤ…
Read More » -
ਬੰਬੀਹਾ ਗਿਰੋਹ ਦਾ ਗੁਰਗਾ ਨਾਕਾਬੰਦੀ ਦੌਰਾਨ ਗ੍ਰਿਫ਼ਤਾਰ, ਅਸਲਾ ਬਰਾਮਦ
ਮਾਨਸਾ, 27 ਨਵੰਬਰ : ਬੁਢਲਾਡਾ ਪੁਲਿਸ ਨੇ ਬੰਬੀਹਾ ਗਿਰੋਹ ਦੇ ਗੁਰਗੇ ਨੂੰ ਤਿੰਨ ਪਿਸਤੌਲਾਂ ਤੇ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਮੁਲਜ਼ਮ ਕੋਲੋਂ ਪੁੱਛਗਿਛ ਸ਼ੁਰੂ ਕਰ ਦਿੱਤੀ ਗਈ ਹੈ। ਮਾਨਸਾ ਦੇ ਐੱਸਪੀ ਇਨਵੈਸਟੀਗੇਸ਼ਨ ਮਨਮੋਹਨ ਸਿੰਘ ਔਲਖ ਨੇ ਦੱਸਿਆ ਹੈ ਕਿ ਬੁਢਲਾਡਾ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ ਤੇ ਰੁਟੀਨ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੇ…
Read More » -
ਸ਼ਹੀਦਾਂ ਨੂੰ ਸਮਰਪਿਤ ਝੋਕ ਹਰੀ ਹਰ ਚੋਥਾ ਕਾਸਕੋ ਕ੍ਰਿਕੇਟ ਕੱਪ
ਫਸਵੇ ਤੇ ਦਿਲਚਸਪ ਹੋਏ ਮੈਚ, ਫਾਈਨਲ ਮੁਕਾਬਲੇ 29 ਨੂੰ ਫ਼ਿਰੋਜ਼ਪੁਰ, 26 ਨਵੰਬਰ : ਨਸ਼ਿਆਂ ਰਹਿਤ ਨਰੋਆ ਅਤੇ ਤੰਦਰੁਸਤ ਸਮਾਜ ਸਿਰਜਣ ਲਈ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਦੀ ਅਗਵਾਈ ਹੇਠ ਪਿੰਡ ਝੋਕ ਹਰੀ ਹਰ ਵਿਖੇ ਨਗਰ ਅਤੇ ਪ੍ਰਵਾਸੀ ਵੀਰਾਂ ਵੱਲੋਂ ਸ਼ਹੀਦਾਂ ਨੂੰ ਸਮਰਪਿਤ 5 ਰੋਜਾ ਚੋਥਾ ਕਾਸਕੋ ਕ੍ਰਿਕੇਟ ਕੱਪ ਪੂਰੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ । ਜਿਸ ਵਿਚ…
Read More » -
ਐੱਸਸੀ ਵਿਦਿਆਰਥੀਆਂ ਨੂੰ ਹੁਣ ਸਾਲਾਨਾ ਦੋ ਲੱਖ ਰੁਪਏ ਤੱਕ ਮਿਲੇਗਾ ਵਜ਼ੀਫ਼ਾ
ਨਵੀਂ ਦਿੱਲੀ, 27 ਨਵੰਬਰ : ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਹੁਣ ਦੋ ਲੱਖ ਰੁਪਏ ਤੱਕ ਦਾ ਵਜ਼ੀਫ਼ਾ ਦਿੱਤਾ ਜਾਵੇਗਾ। ਸਮਾਜਿਕ ਨਿਆ ਤੇ ਅਧਿਕਾਰਤਾ ਮੰਤਰਾਲੇ ਨੇ ‘ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਉੱਚ ਪੱਧਰੀ ਵਜ਼ੀਫ਼ਾ ਯੋਜਨਾ’ ਦੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ’ਚ ਵਿੱਦਿਅਕ ਸਾਲ 2024-25 ਲਈ ਵਿੱਤੀ ਸਹਾਇਤਾ ਵਧਾਈ ਗਈ ਹੈ ਤੇ ਸੰਸਥਾਨਾਂ ਦੀ ਜਵਾਬਦੇਹੀ ਨੂੰ ਸਖ਼ਤ…
Read More » -
ਸਕੂਲ ਬੱਸ ਦੀ ਟੱਕਰ ਨਾਲ ਵਿਦਿਆਰਥਣ ਦੀ ਮੌਤ, ਤਿੰਨ ਜਣੇ ਜ਼ਖ਼ਮੀ
ਮੁਕੇਰੀਆਂ, 27 ਨਵੰਬਰ : ਜਲੰਧਰ-ਪਠਾਨਕੋਟ ਕੌਮੀ ਰਾਜ ਮਾਰਗ ’ਤੇ ਸਥਿਤ ਫਿਲਿੰਗ ਸਟੇਸ਼ਨ ਦੇ ਸਾਹਮਣੇ ਸਕੂਲ ਬੱਸ ਚਾਲਕ ਵੱਲੋਂ ਸਕੂਟੀ ਨੂੰ ਟੱਕਰ ਮਾਰ ਦੇਣ ਕਾਰਨ ਵਿਦਿਆਰਥਣ ਦੀ ਮੌਤ ਹੋਣ ਅਤੇ ਤਿੰਨ ਜਣਿਆਂ ਦੇ ਜ਼ਖ਼ਮੀ ਹੋਣ ਦੀ ਦੁਖ਼ਦ ਖ਼ਬਰ ਮਿਲੀ ਹੈ। ਜ਼ਿਕਰਯੋਗ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਤਿੰਨੇ ਬੱਚੇ 8ਵੀਂ, 6ਵੀਂ ਅਤੇ ਯੂਕੇਜੀ ਜਮਾਤ ਵਿਚ ਪੜ੍ਹਦੇ ਸਨ ਤੇ ਸੇਂਟ ਜੋਸੇਫ਼ ਕਾਨਵੈਂਟ…
Read More » -
ਕਿਸਾਨਾਂ ਲਈ ਵੱਡੀ ਖੁਸ਼ਖਬਰੀ : CM ਮਾਨ ਵੱਲੋਂ ਗੰਨੇ ਦੇ ਭਾਅ ‘ਚ 15 ਰੁਪਏ ਵਾਧੇ ਦਾ ਐਲਾਨ
ਦੀਨਾਨਗਰ, 26 ਨਵੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਗੰਨਾ ਕਾਸ਼ਤਕਾਰ ਕਿਸਾਨਾਂ ਨੂੰ ਇਸ ਵਾਰ ਗੰਨੇ ਦਾ ਭਾਅ ਪਿਛਲੇ ਸਾਲ ਨਾਲੋਂ 15 ਰੁਪਏ ਵਧਾ ਕੇ 416 ਰੁਪਏ ਪ੍ਰਤੀ ਕੁਇੰਟਲ ਦੇਣ ਦਾ ਐਲਾਨ ਕੀਤਾ ਹੈ। ਉਹ ਅੱਜ ਖੰਡ ਮਿੱਲ ਪਨਿਆੜ ਵਿਖੇ ਪੰਜਾਬ ਸਰਕਾਰ ਵੱਲੋਂ 402 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ 5000 ਟੀਡੀਸੀ ਦੀ ਸਮਰੱਥਾ ਵਾਲੀ…
Read More »