Punjab

75 ਲੱਖ ਦੀਆਂ ਦੋ ਪਾਲਸੀਆਂ ਦੇ ਨਾਂਅ ’ਤੇ ਮਾਰੀ ਠੱਗੀ, ਦੋ ਖ਼ਿਲਫ਼ ਮਾਮਲਾ ਦਰਜ

ਫ਼ਿਰੋਜ਼ਪੁਰ, 29 ਜਨਵਰੀ (ਬਾਲ ਕਿਸ਼ਨ)– ਫ਼ਿਰੋਜ਼ਪੁਰ ’ਚ 75 ਲੱਖ ਦੀਆਂ ਦੋ ਪਾਲਸੀਆਂ ਦੇ ਨਾਂਅ ’ਤੇ 2 ਵਿਅਕਤੀਆਂ ਵੱਲੋਂ ਠੱਗੀ ਮਾਰਨ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਆਰਿਫ ਕੇ ਪੁਲਿਸ ਨੇ ਦੋ ਵਿਅਕਤੀਆਂ ਖਿਲਾਫ 420, 465, 467, 468, 471, 120-ਬੀ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਦਰਖਾਸਤ ਨੰਬਰੀ ਪੀਜੀਡੀ ਨੰਬਰ 462314 ਵੱਲੋਂ ਬਲਬੀਰ ਸਿੰਘ ਸੈਣੀ ਪੁੱਤਰ ਕਪੂਰ ਚੰਦ ਵਾਸੀ ਮਕਾਨ ਨੰਬਰ 6654/ਬੀ ਗਲੀ ਨੰਬਰ 1 ਨਿਊ ਆਤਮ ਨਗਰ ਪੈਸ਼ ਰੋਡ ਹੈਬੋਵਾਲ ਕਲਾਂ ਜ਼ਿਲ੍ਹਾ ਲੁਧਿਆਣਾ ਰਿਜਨਲ ਵਿਜੀਲੈਂਸ ਅਫ਼ਸਰ ਸਟਾਰ ਹੋਲਜ ਐਂਡ ਅਲਾਈਡ ਇਨਸ਼ੋਰੈਂਸ ਕੰਪਨੀ ਲਿਮਟਿਡ ਚੈਨੇਈ ਤਾਮਿਲਨਾਡੂ ਮੌਸੂਲ ਹੋਈ ਕਿ ਦੋਸ਼ੀਅਨ ਮਿਰਜਾ ਪੁੱਤਰ ਦਿਲਾਵਰ ਵਾਸੀ ਪਿੰਡ ਚੁਗੱਤੇ ਵਾਲਾ ਅਤੇ ਰਮੇਸ਼ ਕੁਮਾਰ ਪੁੱਤਰ ਸੋਹਣ ਲਾਲ ਵਾਸੀ ਪਿੰਡ ਚੁਗੱਤੇ ਵਾਲਾ ਵੱਲੋਂ ਬਾਬਤ 2 ਪਾਲਸੀਆਂ ਨੰਬਰੀ ਪੀ/161130/02/2023/003021 ਮਿਤੀ 1 ਅਕਤੂਬਰ 20222 ਮੁਬਲਗ 50 ਲੱਖ ਰੁਪਏ ਅਤੇ ਪਾਲਸੀ ਨੰਬਰ ਪੀ/161130/02/2023/003063 ਮਿਤੀ 13 ਅਕਤੂਬਰ 2022 ਤੇ ਮਿਤੀ 12 ਅਕਤੂਬਰ 2023 ਮੁਬਲਬ 25 ਲੱਖ ਰੁਪਏ ਦੇ ਨਾਮ ’ਤੇ ਠੱਗੀ ਮਾਰੀ। ਜਾਂਚਕਰਤਾ ਨੇ ਦੱਸਿਆ ਕਿ ਪੁਲਿਸ ਨੇ ਬਾਅਦ ਪ੍ਰਵਾਨਗੀ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।

Related Articles

Leave a Reply

Your email address will not be published. Required fields are marked *

Back to top button