Punjab

3 ਮਹੀਨੇ ਪਹਿਲਾਂ ਅਗਵਾ ਹੋਇਆ USA ਸਿਟੀਜ਼ਨ ਬੱਚਾ ਬਰਾਮਦ

ਮੁਲਜ਼ਮ ਕੇਅਰਟੇਕਰ ਪਤੀ-ਪਤਨੀ ਨੂੰ ਕਸ਼ਮੀਰ ਤੋਂ ਕੀਤਾ ਕਾਬੂ

ਕਪੂਰਥਲਾ, 5 ਅਗਸਤ : ਕਪੂਰਥਲਾ ਦੇ ਢਿੱਲਵਾਂ ਇਲਾਕੇ ਤੋਂ 3 ਮਹੀਨੇ ਪਹਿਲਾਂ ਇਕ ਯੂ.ਐਸ.ਏ. ਸਿਟੀਜ਼ਨ 11 ਸਾਲਾਂ ਬੱਚੇ ਨੂੰ ਉਸਦੀ ਕੇਅਰਟੇਕਰ ਮਹਿਲਾ ਅਤੇ ਉਸਦੇ ਪਤੀ ਵੱਲੋਂ ਅਗਵਾ ਕਰਨ ਦੇ ਮਾਮਲੇ ਨੂੰ ਜ਼ਿਲ੍ਹਾ ਪੁਲਿਸ ਨੇ ਸੁਲਝਾਉਂਣ ਦਾ ਦਾਅਵਾ ਕੀਤਾ ਹੈ। ਇਸਦੀ ਪੁਸ਼ਟੀ ਕਰਦੇ ਹੋਏ ਐਸਪੀ (ਡੀ) ਪ੍ਰਭਜੋਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਪਤੀ ਪਤਨੀ ਨੂੰ ਕਸ਼ਮੀਰ ਤੋਂ ਕਾਬੂ ਕਰ ਲਿਆ ਹੈ ਅਤੇ 11 ਸਾਲਾ ਯੂਐਸਏ ਸਿਟੀਜ਼ਨ ਬੱਚੇ ਨੂੰ ਵੀ ਬਰਾਮਦ ਕਰ ਲਿਆ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਨ ਮਗਰੋਂ ਜ਼ੇਲ੍ਹ ਵਿਚ ਭੇਜ ਦਿੱਤਾ ਗਿਆ ਹੈ। ਬੱਚੇ ਨੂੰ ਉਸਦੇ ਵਾਰਸਾਂ ਦੇ ਹਵਾਲੇ ਕੀਤੇ ਜਾਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਦੂਸਰੇ ਪਾਸੇ ਯੂਐਸਏ ਅੰਬੈਸੀ ਨੂੰ ਵੀ ਸੂਚਿਤ ਕਰ ਦਿੱਤਾ ਹੈ। ਐਸਪੀ (ਡੀ) ਪ੍ਰਭਜੋਤ ਸਿੰਘ ਨੇ ਦੱਸਿਆ ਕਿ ਢਿੱਲਵਾਂ ਵਾਸੀ ਇਕ ਬਜ਼ੁਰਗ ਮਹਿਲਾ ਨੇ ਦੱਸਿਆ ਸੀ ਕਿ ਉਸਦਾ ਬੇਟਾ ਪੋਲੈਂਡ ਵਿਚ ਰਹਿੰਦਾ ਹੈ, ਅਤੇ ਉਸਦਾ ਪੋਤਾ ਜਿਸਦੀ ਉਮਰ 11 ਸਾਲ ਹੈ, 12 ਮਈ 2025 ਨੂੰ ਧੋਖਾਧੜੀ ਨਾਲ ਸਮਿੰਦਰ ਕੌਰ ਪਤਨੀ ਅਜੀਤਪਾਲ ਸਿੰਘ ਅਤੇ ਅਜੀਤਪਾਲ ਸਿੰਘ ਪੁੱਤਰ ਅਮਰਜੀਤ ਸਿੰਘ ਦੋਨੋਂ ਵਾਸੀ ਆਦਰਸ਼ ਕਲੋਨੀ ਜਲੰਧਰ ਅਗਵਾ ਕਰਕੇ ਲੈ ਗਏ ਹਨ। ਬੱਚੇ ਦੀ ਦਾਦੀ ਦੇ ਬਿਆਨ ’ਤੇ ਥਾਣਾ ਢਿੱਲਵਾਂ ਵਿਚ ਮੁਲਜ਼ਮ ਪਤੀ ਪਤਨੀ ਦੇ ਖਿਲਾਫ਼ ਬੱਚਾ ਅਗਵਾ ਕਰਨ ਦੀ ਐਫਆਈਆਰ ਵੀ ਦਰਜ ਕਰ ਲਈ ਸੀ। ਉੱਥੇ ਹੀ ਬੱਚਾ ਯੂਐਸਏ. ਸਿਟੀਜ਼ਨ ਹੋਣ ਦੇ ਚੱਲਦੇ ਯੂਐਸਏ ਅੰਬੈਸੀ ਨੂੰ ਵੀ ਸੂਚਿਤ ਕੀਤਾ ਗਿਆ ਹੈ। ਉਸਦੇ ਬਾਅਦ ਟੈਕਨੀਕਲ ਸੈੱਲ ਅਤੇ ਹਿਊਮਨ ਇੰਟੈਲੀਜੈਂਸ ਦੀ ਟੀਮ ਨੇ 3 ਅਗਸਤ ਨੂੰ ਦੋਹਾਂ ਮੁਲਜ਼ਮਾਂ ਨੂੰ ਗ੍ਰਾਮ ਫੈਸਲ ਪੁਲਿਸ ਥਾਣਾ ਯਾਰੀਪੁਰ ਜ਼ਿਲ੍ਹਾ ਕੁਲਗਾਮ ਜੰਮੂ ਕਸ਼ਮੀਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਦੋਨਾਂ ਨੂੰ ਜ਼ੇਲ੍ਹ ਭੇਜ ਦਿੱਤਾ ਹੈ। ਬੱਚੇ ਨੂੰ ਵਾਰਸਾਂ ਦੇ ਸਪੁਰਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button