
ਬਾਲ ਕਿਸ਼ਨ
ਫ਼ਿਰੋਜ਼ਪੁਰ, 24 ਅਪ੍ਰੈਲ- ਨਸ਼ਿਆਂ ਵਿਰੁੱਧ ਯੁੱਧ ਮੁਹਿੰਮ ਤਹਿਤ ਥਾਣਾ ਕੁੱਲਗੜ੍ਹੀ ਪੁਲਿਸ ਨੇ 6 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਨਸ਼ਾ ਸਮੱਗਰੀ ਸਮੇਤ ਡਰੱਗ ਮਨੀ ਤੇ ਮੋਬਾਈਲ ਮੋਟਰਸਾਈਕਲ ਬਰਾਮਦ ਕੀਤਾ ਹੈ। ਡੀ.ਐੱਸ.ਪੀ ਰੂਰਲ ਕਰਨ ਸ਼ਰਮਾ ਨੇ ਦੱਸਿਆ ਕਿ ਬੱਸ ਅੱਡਾ ਪਿੰਡ ਸ਼ਾਂਦੇ ਹਾਸ਼ਮ ਨੇੜੇ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਗੁਰਵਿੰਦਰ ਸਿੰਘ ਉਰਫ ਲੱਕੀ ਵਾਸੀ ਗੋਬਿੰਦ ਨਗਰ ਕੱਚਾ ਗਾਦੜੀਵਾਲਾ ਰੋਡ ਜ਼ੀਰਾ ਤੇ ਹਰਮਨਦੀਪ ਸਿੰਘ ਉਰਫ ਹਰਮਨ ਵਾਸੀ ਚੁੱਘਾ ਕਲਾਂ ਥਾਣਾ ਧਰਮਕੋਟ ਜ਼ਿਲ੍ਹਾ ਮੋਗਾ ਮੋਟਰਸਾਈਕਲ (ਪੀਬੀ 47 ਐੱਫ 4843) ’ਤੇ ਹੈਰੋਇਨ ਦੇਣ ਲਈ ਫਿਰੋਜ਼ਪੁਰ ਜ਼ੀਰਾ ਰੋਡ ਪਿੰਡ ਯਾਰੇ ਸ਼ਾਹ ਵਾਲਾ ਦੇ ਸੂਏ ’ਤੇ ਖੜੇ ਕਿਸੇ ਦੀ ਉਡੀਕ ਕਰ ਰਹੇ ਹਨ। ਥਾਣਾ ਕੁੱਲਗੜ੍ਹੀ ਪੁਲਿਸ ਨੇ ਐੱਸਐੱਚਓ ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ’ਚ ਉਕਤ ਜਗ੍ਹਾ ’ਤੇ ਛਾਪੇਮਾਰੀ ਕੀਤੀ ਗਈ ਤਾਂ ਗੁਰਵਿੰਦਰ ਸਿੰਘ ਅਤੇ ਹਰਮਨਦੀਪ ਸਿੰਘ ਨੂੰ 1 ਕਿੱਲੋ 500 ਗ੍ਰਾਮ ਹੈਰੋਇਨ, ਡਰੱਗ ਮਨੀ 7 ਲੱਖ 24 ਹਜ਼ਾਰ ਰੁਪਏ ਭਾਰਤੀ ਕਰੰਸੀ, ਮੋਬਾਈਲ ਫੋਨ, ਕਿੱਟ ਬੈਗ ਮੋਟਰਸਾਈਕਲ ਬਰਾਮਦ ਕੀਤਾ। ਇਸੇ ਤਰਾਂ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਨੇੜੇ ਢਾਬਾ ਪਿੰਡ ਖਾਈ ਫੇਮੇ ਕੀ ਛਾਪੇਮਾਰੀ ਕਰਨ ਕੇ ਲਵਪ੍ਰੀਤ ਸਿੰਘ ਉਰਫ ਪੱਪੂ ਵਾਸੀ ਹਬੀਬ ਵਾਲਾ ਤੇ ਜਸਵਿੰਦਰ ਸਿੰਘ ਉਰਫ ਲਾਰਾ ਵਾਸੀ ਬਾਘੇਵਾਲਾ ਨੂੰ ਸਮੇਤ 100 ਗ੍ਰਾਮ ਹੈਰੋਇਨ ਤੇ ਮੋਟਰਸਾਈਕਲ (ਪੀਬੀ 05 ਕਓ 0486) ਨਾਲ ਗ੍ਰਿਫਤਾਰ ਕੀਤਾ ਗਿਆ। ਥਾਣਾ ਸਦਰ ਦੇ ਹੀ ਥਾਣੇਦਾਰ ਇੰਸਪੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਸਮੇਤ ਸਾਥੀਆਂ ਦੇ ਦੌਰਾਨੇ ਗਸ਼ਤ ਜੌੜੀਆਂ ਨਹਿਰਾਂ ਨੇੜੇ ਖਾਈ ਫੇਮੇ ਕੀ ਪੁਲ ਕਰਾਸ ਕਰਕੇ ਪੁੱਜੇ ਤਾਂ ਦੋ ਮੋਨੇ ਨੌਜਵਾਨ ਰਵੀ ਦਾਸ ਉਰਫ ਰਵੀ ਪੁੱਤਰ ਬੀਰਾ ਉਰਫ ਰਾਜੂ ਵਾਸੀ ਖਲਚੀ ਜਦੀਦ ਤੇ ਅਸ਼ੋਕ ਕੁਮਾਰ ਉੁਰਫ ਅਸ਼ੋਕੀ ਪੁੱਤਰ ਰਾਮ ਚੰਦ ਵਾਸੀ ਬਸਤੀ ਬਲੋਚਾਂ ਨੇੜੇ ਰਾਧਾ ਸਵਾਮੀ ਡੇਰਾ ਸ਼ਹਿਰ ਫਿਰੋਜ਼ਪੁਰ ਜਿਨ੍ਹਾਂ ਵਿਚੋਂ ਇਕ ਨੌਜਵਾਨ ਵੱਲੋਂ ਮੋਮੀ ਲਿਫਾਫਾ ਜ਼ਮੀਨ ’ਤੇ ਸੁੱਟ ਦਿੱਤਾ ਤਾਂ ਉਸ ਮੋਮੀ ਲਿਫਾਫਾ ਨੂੰ ਚੈੱਕ ਕੀਤਾ ਤਾਂ ਉਸ ’ਚੋਂ 8 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।



