Punjab

ਜਲੰਧਰ ਦੇ ਇਨ੍ਹਾਂ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਪ੍ਰੀਖਿਆਵਾਂ ਦੌਰਾਨ ਵਿਦਿਆਰਥੀਆਂ ਤੇ ਮਾਪਿਆਂ 'ਚ ਵਧਿਆ ਡਰ

ਜਲੰਧਰ, 2 ਮਾਰਚ: ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਰਾਮਾ ਮੰਡੀ ਸਥਿਤ ਸਕੂਲ ਏਪੀਜੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਸ ਦੇ ਨਾਲ ਹੀ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਪੀ.ਏ.ਪੀ. (PAP) ਕੈਂਪਸ ਵਿੱਚ ਵੀ ਈਮੇਲ ਮਿਲੀ ਹੈ, ਜਿਸ ਤੋਂ ਬਾਅਦ ਬੰਬ ਸਕੁਐਡ ਟੀਮਾਂ ਵੱਲੋਂ ਤਲਾਸ਼ੀ ਕੀਤੀ ਜਾ ਰਹੀ ਹੈ। ਸਕੂਲ ਵਿੱਚ ਪ੍ਰੀਖਿਆਵਾਂ ਵੀ ਚੱਲ ਰਹੀਆਂ ਹਨ, ਇਸ ਲਈ ਪਹਿਲਾਂ ਸਾਰੇ ਸਕੂਲ ਕੈਂਪਸ ਦੀ ਸਰਚ ਕਰਵਾਈ ਗਈ, ਉਸ ਤੋਂ ਬਾਅਦ ਹੀ ਬੱਚਿਆਂ ਨੂੰ ਪ੍ਰੀਖਿਆ ਕੇਂਦਰ ਵਿੱਚ ਬਿਠਾਇਆ ਗਿਆ। ਪ੍ਰਿੰਸੀਪਲ ਡਾ. ਰਸ਼ਮੀ ਵਿਜ ਦਾ ਕਹਿਣਾ ਹੈ ਕਿ ਸਾਰੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕਰਨ ਤੋਂ ਬਾਅਦ ਹੀ ਬੱਚਿਆਂ ਨੂੰ ਜਮਾਤਾਂ ਵਿੱਚ ਬਿਠਾਇਆ ਗਿਆ ਹੈ। ਕਿਸੇ ਕਿਸਮ ਦੀ ਵੀ ਚਿੰਤਾ ਕਰਨ ਦੀ ਕੋਈ ਗੱਲ ਨਹੀਂ। ਰਿਆਨ ਇੰਟਰਨੈਸ਼ਨਲ ਸਕੂਲ ਨੂੰ ਵੀ ਥ੍ਰੈਟ (ਧਮਕੀ ਭਰੀ) ਈਮੇਲ ਆਈ ਹੈ। ਜਿਸ ਨੂੰ ਮਿਲਾ ਕੇ ਹੁਣ ਜਲੰਧਰ ਦੇ ਤਿੰਨ ਸਕੂਲਾਂ ਨੂੰ ਈਮੇਲ ਭੇਜੀ ਗਈ ਹੈ, ਜਿਨ੍ਹਾਂ ਵਿੱਚ ਏ.ਪੀ.ਜੇ. ਸਕੂਲ ਰਾਮਾ ਮੰਡੀ, ਪੁਲਿਸ ਡੀ.ਏ.ਵੀ. ਸਕੂਲ ਪੀ.ਏ.ਪੀ. ਕੈਂਪਸ ਅਤੇ ਰਿਆਨ ਇੰਟਰਨੈਸ਼ਨਲ ਸਕੂਲ ਸ਼ਾਮਲ ਹਨ।ਮੁਲਜ਼ਮਾਂ ਨੇ ਅੱਤਵਾਦੀ ਜਥੇਬੰਦੀਆਂ ਦਾ ਨਾਂ ਲੈ ਕੇ ਸਕੂਲ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ।ਸੂਚਨਾ ਮਿਲਦੇ ਹੀ ਸਕੂਲ ਵਿੱਚ ਦਹਿਸ਼ਤ ਫੈਲ ਗਈ। ਇਸ ਸਮੇਂ ਫਾਈਨਲ ਪ੍ਰੀਖਿਆਵਾਂ ਚੱਲ ਰਹੀਆਂ ਹਨ, ਅਜਿਹੇ ਵਿੱਚ ਸਕੂਲਾਂ ਦੇ ਨਾਲ-ਨਾਲ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਵਿੱਚ ਵੀ ਇੱਕ ਵਾਰ ਫਿਰ ਤੋਂ ਡਰ ਦਾ ਮਾਹੌਲ ਬਣ ਗਿਆ ਹੈ।

ਜਲੰਧਰ ਦੇ ਇਨ੍ਹਾਂ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Related Articles

Leave a Reply

Your email address will not be published. Required fields are marked *

Back to top button