
ਬਾਲ ਕਿਸ਼ਨ
ਫਿਰੋਜ਼ਪੁਰ, 24 ਮਾਰਚ : ਹੜ੍ਹ ਪੀੜਤਾਂ, ਲੋੜਵੰਦਾਂ ਅਤੇ ਕਈਆਂ ਦਾ ਆਸਰਾ ਬਣਦੀ ਆ ਰਹੀ ਸੰਸਥਾ ‘ਹੰਭਲਾ ਫਾਊਂਡੇਸ਼ਨ ਪੰਜਾਬ’ ਨੂੰ ਅੱਜ ਇਥੇ ਗਾਇਕ ਨਛੱਤਰ ਗਿੱਲ ਵੱਲੋਂ ਰੇਡੀਓ ਪੰਜ ਵੱਲੋਂ ਭੇਜਿਆ ਸੱਤ ਲੱਖ ਦਾ ਚੈੱਕ ਸੌਂਪਿਆ ਗਿਆ। ਜਾਣਕਾਰੀ ਦਿੰਦਿਆ ਹੰਭਲਾ ਫਾਊਂਡੇਸ਼ਨ ਦੇ ਜਨਰਲ ਸਕੱਤਰ ਅਤੇ ਰਾਸ਼ਟਰਪਤੀ ਐਵਾਰਡ ਜੇਤੂ ਗਾਮਾ ਸਿੱਧੂ ਨੇ ਦੱਸਿਆ ਕਿ ਹੜ੍ਹਾਂ ਤੋਂ ਬਾਅਦ ਦੀ ਸਥਿਤੀ ਨਾਲ ਨਜਿੱਠਣ ਲਈ ‘ਮੁੜ ਵਸੇਬਾ ਕੈਂਪ’ ਲਗਾਇਆ ਗਿਆ ਸੀ, ਜਿਸ ਵਿਚ ਪ੍ਰਸਿੱਧ ਗਾਇਕ ਨਛੱਤਰ ਗਿੱਲ ਵੱਲੋਂ ਹੰਭਲਾ ਫਾਊਂਡੇਸ਼ਨ ਨੂੰ ਹਰ ਸੰਭਵ ਮੱਦਦ ਦੇਣ ਦਾ ਵਾਅਦਾ ਕੀਤਾ ਸੀ, ਜਿਸ ਤਹਿਤ ਅੱਜ ਇਥੇ ਉਕਤ ਗਾਇਕ ਨੇ ਇੰਗਲੈਂਡ ਵਾਸੀ ਸ਼ਿੰਦਾ ਸੁਰੀਲਾ ਅਤੇ ਟੀਮ ਰੇਡੀਓ ਪੰਜ ਵੱਲੋਂ ਨੂੰ ਭੇਜਿਆ ਸੱਤ ਲੱਖ ਰੁਪਏ ਦਾ ਚੈੱਕ ਹੰਭਲਾ ਫਾਊਂਡੇਸ਼ਨ ਨੂੰ ਭੇਟ ਕੀਤਾ ਅਤੇ ਜਲਦ ਹੋਰ ਮੱਦਦ ਕਰਨ ਦਾ ਵੀ ਭਰੋਸਾ ਦਿੱਤਾ ਹੈ। ਇਸ ਮੌਕੇ ਸ਼ਿੰਦਾ ਸੁਰੀਲਾ ਦੇ ਭਰਾ ਨਰਿੰਦਰ ਸਿੰਘ ਸੰਗਤਪੁਰਾ ਨੇ ਕਿਹਾ ਕਿ ਉਨ੍ਹਾਂ ਨੇ ਹੰਭਲਾ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਪਾਰਦਰਸ਼ੀ ਕੰਮਾਂ ਨੂੰ ਵੇਖਦਿਆਂ ਹੀ ਇਹ ਸਹਾਇਤਾ ਦਿੱਤੀ ਹੈ ਤਾਂ ਜੋ ਸਹੀ ਲੋੜਵੰਦਾਂ ਨੂੰ ਇਹ ਸੇਵਾ ਦਿੱਤੀ ਜਾ ਸਕੇ। ਸੰਸਥਾ ਦੇ ਪ੍ਰਧਾਨ ਡਾਕਟਰ ਸੁਰਜੀਤ ਸਿੰਘ ਸਿੱਧੂ ਅਤੇ ਖਜ਼ਾਨਚੀ ਅਮਰੀਕ ਸਿੰਘ ਸੰਧੂ ਨੇ ਕਿਹਾ ਕਿ ਉਹ ਹੰਭਲਾ ਫਾਊਂਡੇਸ਼ਨ ਰਾਹੀਂ ਪੂਰੇ ਉੱਤਰ ਭਾਰਤ ਵਿਚ ਸੇਵਾਵਾਂ ਦੇ ਰਹੇ ਹਨ ਅਤੇ ਜਲਦ ਹੀ ਭਾਰਤ ਭਰ ਵਿੱਚ ਸੇਵਾ ਕਰਨਾ ਚਾਹੁੰਦੇ ਹਨ। ਇਸ ਮੌਕੇ ਕੁਲਵਿੰਦਰ ਗਿੱਲ ਢੁੱਡੀਕੇ, ਮਨਜੀਤ ਸਿੰਘ ਨੰਗਲ, ਮਲਕੀਤ ਸਿੰਘ ਪ੍ਰਤਾਪ ਪੁਰਾ, ਸੁਖਵਿੰਦਰ ਸੁੱਖ, ਸੁਖਪ੍ਰੀਤ ਸਿੰਘ, ਕਰਨਵੀਰ ਸਿੰਘ, ਰਮਨ ਗਾਂਧੀ, ਕੁਲਭੂਸ਼ਨ ਗੋਇਲ ਆਦਿ ਹਾਜ਼ਰ ਸਨ।



