Punjab

ਗੁਰ ਅੰਮ੍ਰਿਤ ਕੌਰ ਨੇ ਜਿੱਤਿਆ “ਮਿਸ ਗ੍ਰੈਂਡ ਪੰਜਾਬ” ਦਾ ਖਿਤਾਬ

ਸ਼੍ਰੀ ਅਨੰਦਪੁਰ ਸਾਹਿਬ, 24 ਮਾਰਚ : ਬੀਤੇ ਦਿਨੀਂ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਆਯੋਜਿਤ ਕੀਤੇ ਗਏ ਇੱਕ ਸ਼ਾਨਦਾਰ ਤਾਜਪੋਸ਼ੀ ਸਮਾਰੋਹ ਵਿਚ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੀ ਗੁਰ ਅੰਮ੍ਰਿਤ ਕੌਰ ਰਾਏਪੁਰੀ ਨੇ ਮਿਸ ਗ੍ਰੈਂਡ ਪੰਜਾਬ ਦਾ ਖਿਤਾਬ ਜਿੱਤਕੇ ਇਕ ਵਾਰ ਫਿਰ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ। ਦੱਸਣਯੋਗ ਹੈ ਕਿ ਗੁਰ ਅੰਮ੍ਰਿਤ ਕੌਰ ਇਸ ਮਹੀਨੇ ਮਿਸ ਗ੍ਰੈਂਡ ਇੰਡੀਆ ਮੁਕਾਬਲੇ ਵਿਚ ਪੰਜਾਬ ਦੀ ਨੁਮਾਇੰਦਗੀ ਕਰੇਗੀ। ਜੇਕਰ ਉਹ ਇਹ ਮੁਕਾਬਲਾ ਜਿੱਤ ਜਾਂਦੀ ਹੈ, ਤਾਂ ਉਸਨੂੰ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਨੁਮਾਇੰਦਗੀ ਕਰਨ ਦਾ ਵੀ ਮੌਕਾ ਮਿਲੇਗਾ।ਗੁਰੂ ਨਗਰੀ ਸ੍ਰੀ ਆਨੰਦਪੁਰ ਸਾਹਿਬ ਦੀ ਰਹਿਣ ਵਾਲੀ ਗੁਰ ਅੰਮ੍ਰਿਤ ਕੌਰ ਨੇ ਇਸ ਪ੍ਰਾਪਤੀ ਦਾ ਸਿਹਰਾ ਆਪਣੀ ਸਲਾਹਕਾਰ, ਮਾਰਗਦਰਸ਼ਕ ਅਤੇ ਦਾਰਸ਼ਨਿਕ ਅਕਸ਼ਿਤਾ ਅਰੋੜਾ ਨੂੰ ਦਿੱਤਾ। ਉਸਨੇ ਕਿਹਾ ਕਿ ਉਹ ਉਸਨੂੰ ਇੱਕ ਰਾਸ਼ਟਰੀ ਪਲੇਟਫਾਰਮ ਪ੍ਰਦਾਨ ਕਰਨ ਲਈ ਉਸਦੀ ਧੰਨਵਾਦੀ ਹੈ। ਗੁਰ ਅੰਮ੍ਰਿਤ ਕੌਰ ਦਾ ਮੰਨਣਾ ਹੈ ਕਿ ਮਾਡਲਿੰਗ ਦੇ ਖੇਤਰ ਵਿਚ ਨਾ ਸਿਰਫ਼ ਸ਼ਰੀਰਕ ਸੁੰਦਰਤਾ ਸਗੋਂ ਮਾਨਸਿਕ ਤਾਕਤ ਅਤੇ ਸੰਤੁਲਨ ਵੀ ਜ਼ਰੂਰੀ ਹਨ। ਆਪਂਣੇ ਸ਼ੋਂਕ ਬਾਰੇ ਦੱਸਦੇ ਹੋਏ ਗੁਰ ਅੰਮ੍ਰਿਤ ਕੌਰ ਨੇ ਦਸਿਆ ਕਿ ਉਸਨੂੰ ਪੇਂਟਿੰਗ ਅਤੇ ਨੱਚਣਾ ਪਸੰਦ ਹੈ, ਖਾਣਾ ਪਕਾਉਣਾ ਉਸਦਾ ਮਨਪਸੰਦ ਸ਼ੌਕ ਹੈ। ਜਨਤਕ ਭਾਸ਼ਣ ਉਸਦੀ ਖਾਸੀਅਤ ਹੈ, ਜਿਸਨੇ ਉਸਨੂੰ ਇਹ ਖਿਤਾਬ ਦਿਵਾਇਆ। ਉਹਨਾਂ ਆਪਣੀ ਫਿੱਟਨੈਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੇਪ ਕੰਸੇਪਟਸ ਜਿਮ ਵਿਖੇ ਐਕਸਰਸਾਈਜ਼ ਕਰਕੇ ਆਪਣੀ ਫਿੱਟਨੈੱਸ ਦਾ ਧਿਆਨ ਰੱਖਦੇ ਹਨ। ਨੌਜਵਾਨ ਕੁੜੀਆਂ ਨੂੰ ਸੁਨੇਹਾ ਦਿੰਦੇ ਹੋਏ ਗੁਰ ਅੰਮ੍ਰਿਤ ਕੌਰ ਨੇ ਉਨ੍ਹਾਂ ਨੂੰ ਆਤਮਵਿਸ਼ਵਾਸ ਨਾਲ ਅੱਗੇ ਵਧਣ ਅਤੇ ਸ਼ਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਵਿਕਾਸ ਅਤੇ ਸਵੈ-ਪ੍ਰਸਤੁਤੀ ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ।

Related Articles

Leave a Reply

Your email address will not be published. Required fields are marked *

Back to top button